ਮੂੰਗ ਦਾਲ ਖਾਣ ਦੇ ਇਹ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

05/19/2018 10:59:27 AM

ਨਵੀਂ ਦਿੱਲੀ— ਹਰ ਇਕ ਦਾਲ ਦੇ ਆਪਣੇ ਪੋਸ਼ਟਿਕ ਗੁਣ ਹੁੰਦੇ ਹਨ। ਮੂੰਗ ਦਾਲ 'ਚ ਪ੍ਰੋਟੀਨ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਵਧਦੇ ਬੱਚੇ ਨੂੰ ਦਾਲ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਹਾਲਾਂਕਿ ਤਮਾਮ ਦਾਲਾਂ 'ਚੋਂ ਮੂੰਗ ਦਾਲ ਨੂੰ ਸਿਹਤ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਆਮਤੌਰ 'ਤੇ ਬੀਮਾਰ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਜਲਦੀ ਨਾਲ ਪਚ ਜਾਂਦੀ ਹੈ ਪਰ ਇਸ ਦਾ ਮਤਲੱਬ ਇਹ ਨਹੀਂ ਹੈ ਕਿ ਮੂੰਗ ਦਾਲ ਸੁਆਦ 'ਚ ਫਿੱਕੀ ਹੁੰਦੀ ਹੈ। ਮੂੰਗ ਦਾਲ ਨੂੰ ਜੇ ਤਰੀਕੇ ਨਾਲ ਬਣਾਇਆ ਜਾਵੇ ਤਾਂ ਇਹ ਵੀ ਬਾਕੀ ਦਾਲ ਦੀ ਤਰ੍ਹਾਂ ਦੀ ਸੁਆਦ ਬਣਦੀ ਹੈ ਪਰ ਮੂੰਗ ਦਾਲ ਦੀ ਵਰਤੋਂ ਲੋਕ ਘੱਟ ਹੀ ਕਰਦੇ ਹਨ ਜੇ ਰੋਜ਼ਾਨਾ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
ਮੂੰਗ ਦਾਲ ਦੇ ਫਾਇਦੇ
1. ਕਬਜ਼ ਦੀ ਸਮੱਸਿਆ ਦੂਰ ਕਰੇ

ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਲਈ ਕਬਜ਼ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

PunjabKesari
2. ਦਾਦ ਦੀ ਸਮੱਸਿਆ ਦੂਰ ਕਰੇ
ਜੇ ਤੁਹਾਨੂੰ ਦਾਦ, ਖਾਜ-ਖੁਜਲੀ ਦੀ ਸਮੱਸਿਆ ਹੈ ਤਾਂ ਮੂੰਗ ਦੀ ਦਾਲ ਨੂੰ ਛਿਲਕੇ ਸਮੇਤ ਪੀਸ ਲਓ। ਇਸ ਲੇਪ ਨੂੰ ਪ੍ਰਭਾਵਿਤ ਥਾਂਵਾ 'ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।

PunjabKesari
3. ਟਾਈਫਾਈਡ ਤੋਂ ਬਚਾਅ
ਟਾਈਫਾਈਡ ਹੋਣ 'ਤੇ ਇਸ ਦੀ ਵਰਤੋਂ ਕਰਨ ਨਾਲ ਰੋਗੀ ਨੂੰ ਬਹੁਤ ਰਾਹਤ ਮਿਲਦੀ ਹੈ ਪਰ ਸਾਧੀ ਮੂੰਗ ਦੀ ਦਾਲ ਦੀ ਵਰਤੋਂ ਫਾਇਦੇਮੰਦ ਰਹਿੰਦੀ ਹੈ।

PunjabKesari
4. ਕਮਜ਼ੋਰੀ ਦੂਰ ਕਰੇ
ਕਿਸੇ ਵੀ ਬੀਮਾਰੀ ਤੋਂ ਬਾਅਦ ਸਰੀਰ ਕਮਜ਼ੋਰ ਹੋ ਜਾਂਦਾ ਹੈ। ਮੂੰਗ ਦੀ ਦਾਲ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।

PunjabKesari
5. ਡਾਇਬਿਟੀਜ਼ ਨੂੰ ਕੰਟਰੋਲ ਕਰੇ
ਮੂੰਗ ਦਾਲ ਦੀ ਵਰਤੋਂ ਕਰਨ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ। ਇਸ ਲਈ ਡਾਇਬਿਟੀਜ਼ ਦੇ ਰੋਗੀ ਲਈ ਇਸ ਦੀ ਵਰਤੋਂ ਬੇਹੱਦ ਫਾਇਦੇਮੰਦ ਹੁੰਦੀ ਹੈ।

PunjabKesari
6. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਰੋਜ਼ਾਨਾ ਮੂੰਗ ਦਾਲ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

PunjabKesari


Related News