ਸਿਹਤ ਲਈ ਬੜਾ ਫਾਇਦੇਮੰਦ ਹੈ ਲੀਚੀ ਦੀ ਤਰ੍ਹਾਂ ਦਿਸਣ ਵਾਲਾ ਇਹ ਫ਼ਲ
Monday, Mar 29, 2021 - 10:32 AM (IST)
ਨਵੀਂ ਦਿੱਲੀ- ਲੀਚੀ ਦੀ ਤਰ੍ਹਾਂ ਦਿਸਣ ਵਾਲਾ ਇਹ ਫ਼ਲ ਰਾਮਬੁਤਾਨ ਨਾ ਸਿਰਫ਼ ਖਾਣ ਵਿਚ ਸਗੋਂ ਸਿਹਤ ਦੇ ਲਿਹਾਜ ਨਾਲ ਵੀ ਬੜਾ ਫਾਇਦੇਮੰਦ ਹੈ। ਇਸ ਵਿਚ ਬਹੁਤ ਸਾਰਾ ਫਾਈਬਰ, ਵਿਟਾਮਿਨ, ਆਇਰਨ ਅਤੇ ਜਿੰਕ ਹੁੰਦਾ ਹੈ। ਇਹ ਫ਼ਲ ਭਾਰਤ ਵਿਚ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਰਗੇ ਦੱਖਣੀ ਸੂਬਿਆਂ ਵਿਚ ਆਸਾਨੀ ਨਾਲ ਪਾਇਆ ਜਾ ਸਕਦਾ ਹੈ। ਇਹ ਫ਼ਲ ਹਲਕਾ ਮਿੱਠਾ ਤੇ ਖੱਟਾ ਹੁੰਦਾ ਹੈ।
ਇਹ ਫ਼ਲ ਭਾਵੇਂ ਹੀ ਦਿਸਣ ਵਿਚ ਕਿੰਨਾ ਵੀ ਛੋਟਾ ਹੈ ਪਰ ਇਸ ਵਿਟਾਮਿਨ ਸੀ ਦੀ ਮਾਤਰਾ ਕਾਫ਼ੀ ਹੁੰਦੀ ਹੈ। ਇਸ ਨੂੰ ਖਾਣ ਨਾਲ ਇਮਿਊਨਿਟੀ ਵਧਦੀ ਹੈ ਅਤੇ ਸਰੀਰ ਤੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ।
ਕਿਹਾ ਜਾਂਦਾ ਹੈ ਕਿ 100 ਗ੍ਰਾਮ ਰਾਮਬੁਤਾਨ ਵਿਚ ਲਗਭਗ 84 ਕੈਲੋਰਾਈ ਪਾਈ ਜਾਂਦੀਆਂ ਹਨ। 100 ਗ੍ਰਾਮ ਵਿਚ 40 ਫ਼ੀਸਦੀ ਵਿਟਾਮਿਨ ਸੀ ਹੁੰਦਾ ਹੈ, ਜਿਸ ਦੀ ਤੁਹਾਨੂੰ ਰੋਜ਼ਾਨਾ ਜ਼ਰੂਰਤ ਹੁੰਦੀ ਹੈ ਅਤੇ ਲਗਭਗ 28 ਫ਼ੀਸਦੀ ਆਇਰਨ ਹੁੰਦਾ ਹੈ। ਇਹੀ ਨਹੀਂ ਇਸ ਵਿਚ ਤਾਂਬਾ ਵੀ ਹੁੰਦਾ ਹੈ। ਇਸ ਫ਼ਲ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਹੀ ਰੋਗਾਣੂਨਾਸ਼ਕ ਗੁਣਾਂ ਲਈ ਕੀਤਾ ਜਾਂਦਾ ਰਿਹਾ ਹੈ। ਇਹ ਫ਼ਲ ਜ਼ਖਮ ਭਰਨ ਵਿਚ ਤੇਜ਼ੀ ਲਿਆਉਂਦਾ ਹੈ। ਇਹ ਰੋਗਾਣੂਨਾਸ਼ਕ ਤੇ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੈ। ਰਾਮਬੁਤਾਨ ਦਾ ਨਾਂ ਇਹ ਫ਼ਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ ਅਤੇ ਕੋਲੇਸਟ੍ਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ।