ਸਰੀਰ ''ਚ ''ਵਿਟਾਮਿਨ- C'' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ ''ਚ ਸ਼ਾਮਲ

Saturday, Oct 17, 2026 - 10:30 AM (IST)

ਸਰੀਰ ''ਚ ''ਵਿਟਾਮਿਨ- C'' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ ''ਚ ਸ਼ਾਮਲ

ਹੈਲਥ ਡੈਸਕ - ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ਲਈ ਵਿਟਾਮਿਨ-C ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸਕਿਨ ਨੂੰ ਵੀ ਹੈਲਦੀ ਰੱਖਣ 'ਚ ਕਾਰਗਰ ਹੁੰਦੀ ਹੈ। ਆਮ ਤੌਰ 'ਤੇ ਜਦੋਂ ਵੀ ਵਿਟਾਮਿਨ-C ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਨਿੰਬੂ ਦਾ ਖਿਆਲ ਆਉਂਦਾ ਹੈ ਪਰ ਅਜਿਹਾ ਨਹੀਂ ਹੈ ਕਿ ਤੁਸੀਂ ਨਿੰਬੂ ਨਾਲ ਹੀ ਵਿਟਾਮਿਨ-C ਦੀ ਕਮੀ ਨੂੰ ਪੂਰਾ ਕਰੋ। ਇਸ ਖਬਰ ਰਾਹੀਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਵਿਟਾਮਿਨ-C ਤੇ ਪੋਸ਼ਕ ਤੱਤਾਂ ਨਾਲ ਭਰਪੂਰ ਮੰਨੇ ਗਏ ਹਨ। ਇਸ ਦਾ ਸੇਵਨ ਕਰਨ ਨਾਲ ਹੀ ਆਓ ਜਾਣਦੇ ਹਾਂ ਕਿ ਸਾਨੂੰ ਕੀ ਕੀ ਫਾਇਦੇ ਮਿਲਦੇ ਹਨ। 

ਸੀ ਬਕਥੋਰਨ
ਸੀ ਬਕਥੋਰਨ, ਜਿਸਨੂੰ ਸੰਤਰੇ ਦੇ ਫਲ ਵਜੋਂ ਵੀ ਜਾਣਿਆ ਜਾਂਦਾ ਹੈ ਵਿਟਾਮਿਨ-C ਨਾਲ ਭਰਪੂਰ ਹੁੰਦਾ ਹੈ। ਇਸ 'ਚ ਵਿਟਾਮਿਨ ਈ, ਕੈਰੋਟੀਨੋਇਡ ਅਤੇ ਫਲੇਵੋਨੋਇਡ ਵੀ ਹੁੰਦੇ ਹਨ। ਤੁਸੀਂ ਇਸ ਦਾ ਰਸ ਕੱਢ ਕੇ ਜੂਸ ਵਜੋਂ ਵੀ ਪੀ ਸਕਦੇ ਹੋ। 

ਆਂਵਲਾ 
ਆਂਵਲਾ ਵਿਟਾਮਿਨ-C ਦੀ ਮਾਤਰਾ ਨਾਲ ਭਰਪੂਰ ਹੁੰਦਾ ਹੈ। ਆਂਵਲੇ 'ਚ ਸੰਤਰੇ ਨਾਲੋਂ ਲਗਭਗ 10 ਤੋਂ 20 ਗੁਣਾ ਜ਼ਿਆਦਾ ਵਿਟਾਮਿਨ-C ਹੁੰਦਾ ਹੈ। ਇਸ 'ਚ ਪੌਲੀਫੇਨੋਲ ਵੀ ਹੁੰਦੇ ਹਨ। ਤੁਸੀਂ ਇਸਨੂੰ ਜੂਸ ਦੇ ਰੂਪ 'ਚ ਖਾ ਸਕਦੇ ਹੋ।

ਸੰਤਰਾ
ਸੰਤਰਾ ਵਿਟਾਮਿਨ-C ਨਾਲ ਭਰਿਆ ਭਰਪੂਰ ਸਰੋਤ ਹੈ। ਤੁਸੀਂ ਇਸ ਨੂੰ ਛਿਲ ਕੇ ਵੀ ਖਾ ਸਕਦੇ ਹੋ ਜਾਂ ਇਸ ਦਾ ਜੂਸ ਵੀ ਬਣਾ ਕੇ ਪੀ ਸਕਦੇ ਹੋ। 

ਵਿਟਾਮਿਨ-C ਦੀ ਕਮੀ ਨੂੰ ਦੂਰ ਕਿਵੇਂ ਕਰੀਏ :- 
ਰੋਜ਼ਾਨਾ 2 ਸੰਤਰੇ ਜਾਂ 1 ਆਂਵਲੇ ਦਾ ਸੇਵਨ ਕਰੋ। ਇਸ ਨੂੰ ਤੁਸੀਂ ਕਿਸੇ ਵੀ ਢੰਗ ਨਾਲ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ। ਜੇਕਰ ਤੁਸੀਂ ਰੋਜ਼ਾਨਾ ਇਸ ਦਾ ਸੇਵਨ ਕਰੋਗੇ ਤਾਂ ਇਸ ਦੀ ਵਿਟਾਮਿਨ-C ਦੀ ਕਮੀ ਨੂੰ ਤੁਰੰਤ ਦੂਰ ਕੀਤਾ ਜਾ ਸਕਦਾ ਹੈ। 
 


author

Sunaina

Content Editor

Related News