ਢਿੱਡ ’ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਲੋਕ ‘ਕਾਲੀ ਮਿਰਚ’ ਸਣੇ ਅਪਣਾਉਣ ਇਹ ਘਰੇਲੂ ਨੁਸਖ਼ੇ, ਮਿਲੇਗੀ ਰਾਹਤ

10/11/2022 12:03:26 PM

ਜਲੰਧਰ (ਬਿਊਰੋ) - ਸਰਦੀ ਦੇ ਦਿਨਾਂ 'ਚ ਠੰਡ ਲੱਗਣ ਕਾਰਨ ਢਿੱਡ ਦਰਦ ਹੋਣਾ ਆਮ ਗੱਲ ਹੈ। ਖਾਣ-ਪੀਣ 'ਚ ਆਏ ਬਦਲਾਅ ਦੀ ਵਜ੍ਹਾ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਘੱਟ ਹੋ ਜਾਂਦੀ ਹੈ। ਜਿਸ ਨਾਲ ਸਰੀਰ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਦੀ ਚਪੇਟ 'ਚ ਜਲਦੀ ਆ ਜਾਂਦਾ ਹੈ ਅਤੇ ਪਾਚਨ ਕਿਰਿਆ 'ਚ ਵੀ ਗੜਬੜੀ ਹੋਣ ਲੱਗਦੀ ਹੈ। ਇਸ ਕਾਰਨ ਢਿੱਡ ਦਰਦ ਹੋਣ ਲੱਗਦਾ ਹੈ। ਅਚਾਨਕ ਉੱਠਣ ਵਾਲੇ ਇਸ ਦਰਦ ਨੂੰ ਠੀਕ ਕਰਨ ਲਈ ਕਈ ਵਾਰ ਅਸੀਂ ਸਮਝ ਨਹੀਂ ਪਾਉਂਦੇ ਕਿ ਕਿਹੜਾ ਨੁਸਖ਼ਾ ਅਪਣਾਈਏ, ਜਿਸ ਨਾਲ ਇਹ ਪ੍ਰੇਸ਼ਾਨੀ ਜਲਦੀ ਨਾਲ ਦੂਰ ਹੋ ਜਾਵੇ। ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਕੁਝ ਘਰੇਲੂ ਤਰੀਕੇ ਤੁਹਾਡੇ ਕੰਮ ਆ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਢਿੱਡ ਦਰਦ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ

1. ਮੇਥੀ ਦਾਣਾ
ਦਰਦ ਨੂੰ ਘੱਟ ਕਰਨ ਲਈ ਮੇਥੀ ਦਾਣਾ ਬਹੁਤ ਲਾਭਕਾਰੀ ਹੈ। ਇਕ ਛੋਟਾ ਚੱਮਚ ਮੇਥੀ ਦਾਣਿਆਂ ਨੂੰ ਭੁੰਨ ਕੇ ਗਰਮ ਪਾਣੀ ਨਾਲ ਇਸ ਦੀ ਵਰਤੋਂ ਕਰੋ। ਇਸ ਨਾਲ ਢਿੱਡ ਦੀ ਗੈਸ ਨੂੰ ਆਰਾਮ ਮਿਲੇਗਾ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ। 

2. ਕਾਲੀ ਮਿਰਚ
ਕਾਲੀ ਮਿਰਚ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਕਾਲੀ ਮਿਰਚ ਦੇ ਪਾਊਡਰ 'ਚ ਹਿੰਗ, ਸੌਂਠ ਅਤੇ ਕਾਲਾ ਲੂਣ ਮਿਲਾਕੇ ਚੂਰਨ ਬਣਾ ਲਓ। ਢਿੱਡ ਨਾਲ ਸਬੰਧਿਤ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਕੋਸੇ ਪਾਣੀ ਨਾਲ ਇਸ ਚੂਰਨ ਦੀ ਵਰਤੋਂ ਕਰੋ। 

PunjabKesari

3. ਲੂਣ ਅਤੇ ਪਾਣੀ
ਢਿੱਡ ਦਰਦ ਦਾ ਕਾਰਨ ਢਿੱਡ 'ਚ ਗੈਸ ਦਾ ਹੋਣਾ ਵੀ ਹੋ ਸਕਦਾ ਹੈ। ਕੁਝ ਵੀ ਖਾਣ ਦੇ ਬਾਅਦ ਖਾਣਾ ਪਚਾਉਣ 'ਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਇਕ ਕੱਪ ਗਰਮ ਪਾਣੀ 'ਚ 1 ਛੋਟਾ ਚੱਮਚ ਲੂਣ ਮਿਕਸ ਕਰਕੇ ਪੀ ਲਓ। 

4. ਇਲਾਇਚੀ
ਇਲਾਇਚੀ ਪਾਚਨ ਕਿਰਿਆ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ। ਖਾਣਾ ਖਾਣ ਦੇ ਬਾਅਦ 2 ਇਲਾਇਚੀ ਨੂੰ ਪੀਸ ਕੇ ਸ਼ਹਿਦ ਦੇ ਨਾਲ ਮਿਲਾ ਕੇ ਇਸ ਦੀ ਵਰਤੋਂ ਕਰੋ। ਇਸ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ।

5. ਐਲੋਵੇਰਾ ਜੂਸ
ਐਲੋਵੇਰਾ ਦਾ ਰਸ ਢਿੱਡ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਅੰਤੜੀਆਂ ਸਾਫ ਹੋ ਜਾਂਦੀਆਂ ਹਨ। ਰੋਜ਼ਾਨਾ ਸਵੇਰੇ ਖਾਲੀ ਢਿੱਡ ਐਲੋਵੇਰਾ ਦਾ ਜੂਸ ਪਾਣੀ 'ਚ ਮਿਕਸ ਕਰਕੇ ਪੀਓ। 

6. ਅਨਾਰਦਾਣਾ
ਢਿੱਡ 'ਚ ਗੈਸ ਬਣਨ ਦੀ ਪ੍ਰੇਸ਼ਾਨੀ ਹੈ ਤਾਂ ਅਨਾਰਦਾਣੇ 'ਚ ਕਾਲੀ ਮਿਰਚ ਅਤੇ ਲੂਣ ਪਾ ਕੇ ਖਾਓ। ਇਸ ਨਾਲ ਦਰਦ ਅਤੇ ਗੈਸ ਤੋਂ ਰਾਹਤ ਮਿਲਦੀ ਹੈ।

PunjabKesari

ਇਸ ਤੋਂ ਇਲਾਵਾ ਢਿੱਡ, ਚਮੜੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਕਾਲੀ ਮਿਰਚ ਜ਼ਿਆਦਾ ਅਸਰਦਾਰ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਾਲੀ ਮਿਰਚ ਦੀ ਕਿਵੇਂ ਅਤੇ ਕਿੰਨੀ ਮਾਤਰਾ 'ਚ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਸਰੀਰ ਦੇ ਰੋਗਾਂ ਤੋਂ ਮੁਕਤੀ ਮਿਲਦੀ ਹੈ...

1. ਦੰਦਾਂ ਦੇ ਦਰਦ ਤੋਂ ਮਿਲੇ ਰਾਹਤ
ਕਾਲੀ ਮਿਰਚ ਦੰਦਾਂ ਲਈ ਵੀ ਫ਼ਾਇਦੇਮੰਦ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦੰਦ ਖ਼ਰਾਬ ਹੋਣ ਦੀ ਸਮੱਸਿਆ ਨਹੀਂ ਹੁੰਦੀ। ਦੰਦਾਂ ’ਚ ਦਰਦ ਹੋਣ ’ਤੇ ਵੀ ਕਾਲੀ ਮਿਰਚ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੈ। ਇਹ ਚਮੜੀ ਨੂੰ ਵੀ ਸਿਹਤਮੰਦ ਬਣਾਉਂਦੀ ਹੈ।

2. ਜੋੜਾਂ ਦੇ ਦਰਦ ਤੋਂ ਮਿਲੇ ਰਾਹਤ
ਉਮਰ ਵਧਣ ਦੇ ਨਾਲ ਹੋਣ ਵਾਲੇ ਜੋੜਾਂ ਦੇ ਦਰਦ 'ਚ ਕਾਲੀ ਮਿਰਚ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਤਿਲ਼ਾਂ ਦੇ ਤੇਲ 'ਚ ਜਲਨ ਤੱਕ ਗਰਮ ਕਰੋ। ਉਸ ਮਗਰੋਂ ਠੰਢਾ ਹੋਣ 'ਤੇ ਉਸ ਨੂੰ ਹੱਥਾਂ ਪੈਰਾਂ 'ਤੇ ਲਗਾਓ ਅਤੇ ਇਸ ਨਾਲ ਬਹੁਤ ਆਰਾਮ ਮਿਲੇਗਾ।

PunjabKesari

3. ਪੇਟ ਦੀ ਚਰਬੀ ਨੂੰ ਘੱਟ ਕਰੇ
ਕਾਲੀ ਮਿਰਚ ਉਸਾਰੂ ਪ੍ਰਕ੍ਰਿਆ ਨੂੰ ਬਿਹਤਰ ਬਣਾਉਂਦੀ ਹੈ। ਇਹ ਮੋਟਾਪੇ ਨੂੰ ਘਟਾਉਣ ਦੇ ਨਾਲ ਪੇਟ ਦੀ ਚਰਬੀ ਨੂੰ ਵੀ ਘੱਟ ਕਰਦੀ ਹੈ। ਮੋਟਾਪੇ ਹੋਣ ’ਤੇ ਕਾਲੀ ਮਿਰਚ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਪੇਟ ਸੰਬੰਧੀ ਕਈ ਬੀਮਾਰੀਆਂ ਵੀ ਠੀਕ ਹੁੰਦੀਆਂ ਹਨ।

4. ਜ਼ੁਕਾਮ ਤੋਂ ਆਰਾਮ
ਜ਼ੁਕਾਮ ਹੋਣ 'ਤੇ ਕਾਲੀ ਮਿਰਚ ਮਿਲਾ ਕੇ ਹਲਕਾ ਗਰਮ ਦੁੱਧ ਪੀਓ। ਇਸ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ। ਖਾਂਸੀ ਹੋਣ 'ਤੇ ਵੀ ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ, ਦਿਨ 'ਚ ਤਿੰਨ ਤੋਂ ਚਾਰ ਵਾਰ ਅਜਿਹਾ ਕਰਨ ਨਾਲ ਖਾਂਸੀ ਤੁਰੰਤ ਠੀਕ ਹੋ ਜਾਵੇਗੀ। ਇਸ ਦਾ ਚਟਪਟਾ ਸੁਆਦ ਜ਼ੁਕਾਮ 'ਚ ਬੰਦ ਨੱਕ ਅਤੇ ਗਲੇ ਦੀ ਮੁਸ਼ਕਲ ਵੀ ਦੂਰ ਕਰਦਾ ਹੈ।

5. ਬਲੱਡ ਪ੍ਰੈਸ਼ਰ ਕੰਟਰੋਲ
ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਵੀ ਕਾਲੀ ਮਿਰਚ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਜੇ ਸਮੱਸਿਆ ਵਧ ਰਹੀ ਹੈ ਤਾਂ ਅੱਧਾ ਗਿਲਾਸ ਪਾਣੀ 'ਚ ਇੱਕ ਨਿੱਕਾ ਚਮਚ ਕਾਲੀ ਮਿਰਚ ਪਾਊਡਰ ਪਾ ਲਓ, ਛੇਤੀ ਆਰਾਮ ਮਿਲੇਗਾ।


sunita

Content Editor

Related News