Health Tips: ਬਿਸਤਰੇ ’ਤੇ ਬੈਠ ਕੇ ਖਾਣਾ ਖਾਣ ਦੀ ਤੁਹਾਨੂੰ ਵੀ ਹੈ ਆਦਤ, ਤਾਂ ਹੋ ਸਕਦੈ ਨੁਕਸਾਨ

11/20/2020 12:04:24 PM

ਜਲੰਧਰ (ਬਿਊਰੋ) - ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ। ਠੰਡ ਪੈਣ ਦੇ ਕਾਰਨ ਕਿਸੇ ਦਾ ਵੀ ਕੰਬਲ ਤੋਂ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ। ਜੋ ਕੰਮ ਲੋਕਾਂ ਨੂੰ ਟੇਬਲ ਜਾਂ ਕੁਰਸੀ ’ਤੇ ਬੈਠ ਕੇ ਕਰਨੇ ਚਾਹੀਦੇ ਹਨ, ਉਹ ਸਾਰੇ ਕੰਮ ਲੋਕ ਬਿਸਤਰੇ ’ਤੇ ਬੈਠ ਕੇ ਹੀ ਕਰ ਦਿੰਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਖਾਣਾ ਵੀ ਬਿਸਤਰੇ ‘ਤੇ ਹੀ ਖਾਣਾ ਸ਼ੁਰੂ ਕਰ ਦਿੰਦੇ ਹਨ। ਲੋਕਾਂ ਨੂੰ ਇਹ ਨਹੀਂ ਪਤਾ ਕਿ ਬਿਸਤਰੇ ’ਤੇ ਖਾਣਾ ਖਾਣ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਪਾਚਨ ਤੰਤਰ ਖ਼ਰਾਬ ਹੋਣ ਦੇ ਨਾਲ ਬੀਮਾਰੀਆਂ ਲੱਗਣ ਦਾ ਖ਼ਤਰਾ ਵੱਧਦਾ ਹੈ। ਅਜਿਹਾ ਕਿਉਂ ਹੁੰਦਾ ਹੈ, ਆਓ ਜਾਣਦੇ ਹਾਂ...

ਬੀਮਾਰੀਆਂ ਵਧਣ ਦਾ ਹੁੰਦਾ ਹੈ ਖ਼ਤਰਾ
ਬਿਸਤਰੇ ‘ਤੇ ਭੋਜਨ ਕਰਨ ਨਾਲ ਸਬਜ਼ੀ ਡਿੱਗਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਬੈੱਡ ‘ਤੇ ਕੀੜੀਆਂ ਅਤੇ ਕਾਕਰੋਚਾਂ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਸਤਰ ‘ਤੇ ਵੱਖ-ਵੱਖ ਕਿਸਮਾਂ ਦੇ ਕੀਟਾਣੂ ਵੀ ਪੈਦਾ ਹੋ ਸਕਦੇ ਹਨ। ਇਸ ਨਾਲ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਬੀਮਾਰੀਆਂ ਤੋਂ ਬਚਾਅ ਰੱਖਣ ਲਈ ਬੈੱਡ ‘ਤੇ ਖਾਣ ਦੀ ਇਸ ਆਦਤ ਨੂੰ ਤੁਰੰਤ ਬਦਲ ਦਿਓ।

PunjabKesari

ਦਿਮਾਗ ‘ਤੇ ਗਲਤ ਅਸਰ ਹੁੰਦਾ
ਬਿਸਤਰ ‘ਤੇ ਖਾਣਾ ਖਾਣ ਨਾਲ ਦਿਮਾਗ ‘ਤੇ ਗਲਤ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਹਾਲਤ ’ਚ ਮਨ ਵਿੱਚ ਬੇਚੈਨੀ ਅਤੇ ਘਬਰਾਹਟ ਹੋਣ ਲੱਗਦੀ ਹੈ, ਜਿਸ ਦਾ ਪ੍ਰਭਾਵ ਸਿਹਤ ’ਤੇ ਪੈਂਦਾ ਹੈ।  

ਪੜ੍ਹੋ ਇਹ ਵੀ ਖਬਰ - Health Tips: ਬਿਸਤਰੇ ’ਤੇ ਬੈਠ ਕੇ ਖਾਣਾ ਖਾਣ ਦੀ ਤੁਹਾਨੂੰ ਵੀ ਹੈ ਆਦਤ, ਤਾਂ ਹੋ ਸਕਦੈ ਨੁਕਸਾਨ

ਨੀਂਦ ਨਾਲ ਜੁੜੀਆਂ ਪਰੇਸ਼ਾਨੀਆਂ
ਬਿਸਤਰ ‘ਤੇ ਖਾਣਾ ਖਾਣ ਨਾਲ ਨੀਂਦ ਨਾ ਆਉਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਖਾਣਾ ਖਾਣ ਲਈ ਸਹੀ ਤਰ੍ਹਾਂ ਬੈਠਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਪਾਚਨ ਤੰਤਰ ਖ਼ਰਾਬ ਹੋਣ ਲੱਗਦਾ ਹੈ। 

ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ

PunjabKesari

ਢਿੱਡ ਦਰਦ ਅਤੇ ਗੈਸ ਦੀ ਸਮੱਸਿਆ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਬਿਸਤਰੇ ‘ਤੇ ਆਪਣੇ ਹਿਸਾਬ ਨਾਲ ਬੈਠ ਕੇ ਅਤੇ ਸਿਰਹਾਣੇ ਦੇ ਸਹਾਰੇ ਲੇਟ ਕੇ ਖਾਣਾ ਖਾਂਦੇ ਹਨ। ਇਸ ਕਾਰਨ ਢਿੱਡ ’ਚ ਦਰਦ, ਗੈਸ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜਿੰਨਾ ਜਲਦੀ ਹੋ ਸਕੇ ਬਿਸਤਰੇ ‘ਤੇ ਬੈਠ ਕੇ ਖਾਣ ਦੀ ਆਦਤ ਨੂੰ ਬਦਲ ਦਿਓ।

ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

ਪੜ੍ਹੋ ਇਹ ਵੀ ਖਬਰ - ਸਰਦੀਆਂ ’ਚ ਇਨ੍ਹਾਂ ਬੀਮਾਰੀਆਂ ਤੋਂ ਬਚਾ ਕੇ ਰੱਖੇਗਾ ‘ਛੋਟੀ ਇਲਾਇਚੀ ਦਾ ਪਾਣੀ’, ਰੋਜ਼ਾਨਾ ਕਰੋ ਵਰਤੋਂ

ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ
ਜੇਕਰ ਤੁਹਾਨੂੰ ਬਿਸਤਰੇ ‘ਤੇ ਖਾਣ ਦੀ ਆਦਤ ਹੈ ਤਾਂ ਤੁਸੀਂ ਰੋਜ਼ਾਨਾ ਚਾਦਰ ਬਦਲੋ। ਬਿਸਤਰ ਗੰਦਾ ਰਹਿਣ ‘ਤੇ ਉਸ ‘ਚ ਕਈ ਤਰ੍ਹਾਂ ਦੇ ਦੇ ਕੀਟਾਣੂ ਇਕੱਠੇ ਹੋ ਸਕਦੇ ਹਨ। ਅਜਿਹੇ ‘ਚ ਇਸ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਵਧਦਾ ਹੈ। ਇਸ ਲਈ ਖਾਣ ਲਈ ਬਿਸਤਰੇ ਦੀ ਬਜਾਏ ਡਾਇਨਿੰਗ ਟੇਬਲ ਦੀ ਵਰਤੋਂ ਕਰੋ।

PunjabKesari


rajwinder kaur

Content Editor

Related News