ਨੌਜਵਾਨਾਂ ''ਚ ਇਸ ਕਾਰਨ ਵਧ ਰਹੀ ਹੈ ਡਾਇਬਿਟੀਜ਼, ਇਹ ਲੱਛਣ ਨਜ਼ਰ ਆਉਣ ''ਤੇ ਹੋ ਜਾਓ ਸਾਵਧਾਨ!

Monday, Apr 03, 2023 - 05:30 PM (IST)

ਨੌਜਵਾਨਾਂ ''ਚ ਇਸ ਕਾਰਨ ਵਧ ਰਹੀ ਹੈ ਡਾਇਬਿਟੀਜ਼, ਇਹ ਲੱਛਣ ਨਜ਼ਰ ਆਉਣ ''ਤੇ ਹੋ ਜਾਓ ਸਾਵਧਾਨ!

ਨਵੀਂ ਦਿੱਲੀ- ਸਰੀਰਕ ਗਤੀਵਿਧੀਆਂ ਦੀ ਕਮੀ, ਵਧਦੇ ਤਣਾਅ ਅਤੇ ਮੋਟਾਪੇ ਕਾਰਨ ਅੱਜ-ਕੱਲ੍ਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਧ ਰਹੀਆਂ ਹਨ, ਜਿਨ੍ਹਾਂ 'ਚੋਂ ਸ਼ੂਗਰ ਵੀ ਇਕ ਹੈ। ਡਾਇਬਿਟੀਜ਼ ਵਰਗੀ ਬੀਮਾਰੀ ਨਾ ਸਿਰਫ ਵੱਡਿਆਂ ਨੂੰ ਸਗੋਂ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅੰਕੜਿਆਂ ਅਨੁਸਾਰ 2016-17 ਵਿੱਚ ਨੌਜਵਾਨਾਂ ਵਿੱਚ ਸ਼ੂਗਰ ਦੇ 1,20,000 ਮਾਮਲੇ ਸਾਹਮਣੇ ਆਏ, ਜੋ ਸਾਲ 2020-21 ਵਿੱਚ ਵੱਧ ਕੇ 148,000 ਹੋ ਗਏ। ਇਨ੍ਹਾਂ ਮਾਮਲਿਆਂ 'ਚ ਕਰੀਬ 23 ਫੀਸਦੀ ਦਾ ਵਾਧਾ ਹੋਇਆ ਹੈ। ਮਾਹਿਰਾਂ ਅਨੁਸਾਰ ਨੌਜਵਾਨ ਟਾਈਪ-2 ਸ਼ੂਗਰ ਦਾ ਸ਼ਿਕਾਰ ਹੋ ਰਹੇ ਹਨ। ਪਰ ਇਸ ਦਾ ਕਾਰਨ ਕੀ ਹੈ ਅਤੇ ਇਸ ਦਾ ਨੌਜਵਾਨਾਂ 'ਤੇ ਕੀ ਅਸਰ ਪੈ ਰਿਹਾ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ, ਤਾਂ ਆਓ ਜਾਣਦੇ ਹਾਂ…

ਟਾਈਪ 2 ਡਾਇਬਿਟੀਜ਼ ਦੇ ਲੱਛਣ

- ਵਾਰ ਵਾਰ ਪਿਸ਼ਾਬ ਆਉਣਾ
- ਬਹੁਤ ਜ਼ਿਆਦਾ ਪਿਆਸ ਲੱਗਣਾ

PunjabKesari
- ਨਜ਼ਰ ਧੁੰਦਲੀ ਹੋਣਾ
- ਭੁੱਖ ਜ਼ਿਆਦਾ ਲਗਣਾ
- ਹੱਥਾਂ ਅਤੇ ਪੈਰਾਂ ਦਾ ਸੁੰਨ ਹੋਣਾ
- ਜ਼ਖ਼ਮ ਭਰਨ ਵਿੱਚ ਦੇਰੀ ਹੋਣਾ
- ਬਿਨਾਂ ਕੋਸ਼ਿਸ਼ ਕੀਤੇ ਭਾਰ ਘਟਣਾ

ਇਹ ਵੀ ਪੜ੍ਹੋ :ਗਰਮੀਆਂ 'ਚ ਜ਼ਰੂਰ ਕਰੋ 'ਪੁਦੀਨੇ ਦੀ ਵਰਤੋਂ', ਡੀਹਾਈਡ੍ਰੇਸ਼ਨ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਮਿਲਦੀ ਹੈ ਮੁਕਤੀ

ਜਵਾਨੀ ਵਿੱਚ ਸ਼ੂਗਰ ਹੋਣ ਦੇ ਕਾਰਨ ਕੀ ਹਨ?

ਮਾਹਿਰਾਂ ਅਨੁਸਾਰ ਨੌਜਵਾਨਾਂ ਵਿੱਚ ਸ਼ੂਗਰ ਹੋਣ ਦੇ ਮੁੱਖ ਕਾਰਨ ਜੰਕ ਫੂਡ ਖਾਣਾ, ਸਰੀਰਕ ਗਤੀਵਿਧੀਆਂ ਨਾ ਕਰਨਾ, ਜ਼ਿਆਦਾ ਕੈਲੋਰੀ ਵਾਲਾ ਭੋਜਨ ਖਾਣਾ, ਤਣਾਅ 'ਚ ਰਹਿਣਾ ਹਨ। ਇਸ ਤੋਂ ਇਲਾਵਾ ਕੁਝ ਮਾਮਲਿਆਂ 'ਚ ਜੇਕਰ ਮਾਤਾ-ਪਿਤਾ ਨੂੰ ਵੀ ਸ਼ੂਗਰ ਹੈ ਤਾਂ ਬੱਚੇ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ।
PunjabKesari

ਆਪਣੇ ਆਪ ਨੂੰ ਸ਼ੂਗਰ ਦੀ ਬੀਮਾਰੀ ਤੋਂ ਕਿਵੇਂ ਬਚਾਈਏ?

- ਸ਼ੂਗਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਣ ਲਈ ਆਪਣੀ ਖੁਰਾਕ ਦਾ ਖਾਸ ਧਿਆਨ ਰੱਖੋ। ਜ਼ਿਆਦਾ ਮਿੱਠੀਆਂ ਜਾਂ ਜ਼ਿਆਦਾ ਨਮਕੀਨ ਚੀਜ਼ਾਂ ਨਾ ਖਾਓ।
- ਬਹੁਤ ਜ਼ਿਆਦਾ ਤੇਲਯੁਕਤ ਭੋਜਨ ਤੋਂ ਪਰਹੇਜ਼ ਕਰੋ। ਜੰਕ ਫੂਡ, ਸ਼ਰਾਬ ਅਤੇ ਸਿਗਰੇਟ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਹਰੀਆਂ ਸਬਜ਼ੀਆਂ ਖਾਓ।

PunjabKesari

-  ਕਸਰਤ ਕਰੋ। ਜੇਕਰ ਤੁਸੀਂ ਰੋਜ਼ਾਨਾ ਦੀ ਰੁਟੀਨ 'ਚ ਕਸਰਤ ਨਹੀਂ ਕਰਦੇ ਤਾਂ ਰੋਜ਼ਾਨਾ ਘੱਟੋ-ਘੱਟ 3 ਕਿਲੋਮੀਟਰ ਪੈਦਲ ਚੱਲਣ ਦੀ ਕੋਸ਼ਿਸ਼ ਕਰੋ।

PunjabKesari
-  ਜਲਦੀ ਸੋਵੋ ਅਤੇ ਸਵੇਰੇ ਜਲਦੀ ਜਾਗ ਜਾਵੋ। 8 ਘੰਟੇ ਦੀ ਨੀਂਦ ਲਓ, ਇਸ ਨਾਲ ਤੁਹਾਡਾ ਸ਼ੂਗਰ ਲੈਵਲ ਨਹੀਂ ਵਧੇਗਾ। ਤਣਾਅ ਨਾ ਲਓ। ਜੇਕਰ ਤਣਾਅ ਹੈ ਤਾਂ ਮੈਡੀਟੇਸ਼ਨ ਅਤੇ ਯੋਗਾ ਕਰੋ।
- ਭਾਰ ਵਧਣ ਨਾ ਦਿਓ। ਵਧਦਾ ਭਾਰ ਵੀ ਸ਼ੂਗਰ ਦਾ ਕਾਰਨ ਬਣ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News