ਸਿਹਤ ਅਤੇ ਖੂਬਸੂਰਤੀ ਸੰਬੰਧੀ ਹਰ ਪ੍ਰੇਸ਼ਾਨੀ ਦੂਰ ਕਰੇਗਾ ਲੌਂਗ

05/24/2019 3:51:44 PM

ਨਵੀਂ ਦਿੱਲੀ(ਬਿਊਰੋ)— ਰਸੋਈ 'ਚ ਅਜਿਹੇ ਬਹੁਤ ਸਾਰੇ ਮਸਾਲੇ ਹੁੰਦੇ ਹਨ ਜੋ ਸਿਹਤ ਸੰਬੰਧੀ ਸਮੱਸਿਆ ਨੂੰ ਦੂਰ ਕਰਨ 'ਚ ਕਾਰਗਰ ਹਨ। ਲੌਂਗ ਇਸ ਦਾ ਬਹੁਤ ਵੱਡਾ ਉਦਾਹਰਨ ਹੈ। ਇਸ 'ਚ ਐਂਟੀ ਸੈਪਟਿਕ ਗੁਣ ਪੇਟ ਦੀ ਗੈਸ, ਦੰਦ ਦਰਦ ਅਤੇ ਖੂਬਸੂਰਤੀ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਮਦਦਗਾਰ ਹੈ। ਉਂਝ ਤਾਂ ਇਸ ਦੀ ਤਾਸੀਰ ਗਰਮ ਹੁੰਦੀ ਹੈ ਪਰ ਸਰਦੀ 'ਚ ਇਸ ਦੀ ਵਰਤੋਂ ਬਹੁਤ ਲਾਭਕਾਰੀ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਕਰੀਏ ਲੌਂਗ ਦੀ ਵਰਤੋਂ... 
1. ਪੇਟ ਦੀ ਗੈਸ ਤੋਂ ਛੁਟਕਾਰਾ 
ਸਵੇਰੇ ਖਾਲੀ ਪੇਟ ਅੱਧੇ ਗਲਾਸ ਪਾਣੀ 'ਚ 1 ਬੂੰਦ ਲੌਂਗ ਦਾ ਤੇਲ ਪਾ ਕੇ ਪੀਓ। 
2. ਮੂੰਹ ਦੀ ਬਦਬੂ ਦੂਰ ਕਰੇ
30 ਦਿਨ ਰੋਜ਼ ਸਵੇਰੇ ਸਾਬਤ ਲੌਂਗ ਦੀ ਵਰਤੋਂ ਕਰਨ ਨਾਲ ਬਦਬੂ ਦੂਰ ਹੋ ਜਾਂਦੀ ਹੈ।
3. ਚਿਹਰੇ ਦੇ ਦਾਗ-ਧੱਬੇ 
ਚੁਟਕੀ ਇਕ ਲੌਂਗ ਦਾ ਪਾਊਡਰ ਅਤੇ ਵੇਸਣ ਮਿਲਾ ਕੇ ਚਿਹਰੇ 'ਤੇ ਪੈਕ ਲਗਾਓ। 
4. ਵਾਲਾ ਲਈ ਫਾਇਦੇਮੰਦ 
ਪਾਣੀ 'ਚ 1-2 ਲੌਂਗ ਪਾ ਕੇ ਇਸ ਨਾਲ ਵਾਲ ਧੋਵੋ। 


manju bala

Content Editor

Related News