ਅੱਖਾਂ 'ਤੇ ਲੈਂਸ ਲਗਾਉਂਦੇ ਸਮੇਂ ਜ਼ਰੂਰ ਵਰਤੋਂ ਇਹ ਸਾਵਧਾਨੀਆਂ

Sunday, Dec 01, 2024 - 05:26 AM (IST)

ਅੱਖਾਂ 'ਤੇ ਲੈਂਸ ਲਗਾਉਂਦੇ ਸਮੇਂ ਜ਼ਰੂਰ ਵਰਤੋਂ ਇਹ ਸਾਵਧਾਨੀਆਂ

ਵੈੱਬ ਡੈਸਕ- ਕਾਂਟੈਕਟ ਲੈਂਸ ਨੂੰ ਐਨਕਾਂ ਦਾ ਸੁਰੱਖਿਅਤ ਬਦਲ ਮੰਨਿਆ ਜਾਂਦਾ ਹੈ। ਪਰ ਕਈ ਵਾਰ ਕਾਂਟੈਕਟ ਲੈਂਸ ਦੀ ਵਰਤੋਂ ਨਾਲ ਜੁੜੀਆਂ ਕੁਝ ਗਲਤੀਆਂ ਅੱਖਾਂ ਦੀ ਲਾਗ ਜਾਂ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਕਾਂਟੈਕਟ ਲੈਂਸਾਂ ਨੂੰ ਸਹੀ ਢੰਗ ਨਾਲ ਅਤੇ ਸਾਰੀਆਂ ਸਾਵਧਾਨੀਆਂ ਨਾਲ ਵਰਤਿਆ ਜਾਵੇ।
ਕੀ ਹੈ ਕਾਂਟੈਕਟ ਲੈਂਸ?
ਅੱਜ-ਕੱਲ੍ਹ ਕਾਂਟੈਕਟ ਲੈਂਸ ਦੀ ਵਰਤੋਂ ਨਾ ਸਿਰਫ਼ ਐਨਕਾਂ ਦੇ ਬਦਲ ਵਜੋਂ ਕੀਤੀ ਜਾਂਦੀ ਹੈ ਸਗੋਂ ਇੱਕ ਫੈਸ਼ਨ ਆਈਟਮ ਵਜੋਂ ਵੀ ਕੀਤੀ ਜਾਂਦੀ ਹੈ। ਇਹ ਅਸਲ ਵਿੱਚ ਛੋਟੀਆਂ ਪਾਰਦਰਸ਼ੀ ਪਲਾਸਟਿਕ ਦੀਆਂ ਡਿਸਕਾਂ ਵਾਂਗ ਹੁੰਦੀਆਂ ਹਨ, ਜੋ ਅੱਖਾਂ ਦੀ ਪੁਤਲੀ ਉੱਤੇ ਰੱਖੀਆਂ ਜਾਂਦੀਆਂ ਹਨ। ਕਾਂਟੈਕਟ ਲੈਂਸ ਐਨਕਾਂ ਦਾ ਇੱਕ ਅਦਿੱਖ ਵਿਕਲਪ ਹਨ ਜੋ ਨਾ ਸਿਰਫ਼ ਨਜ਼ਰ ਨੂੰ ਸੁਧਾਰਦੀਆਂ ਹਨ ਬਲਕਿ ਅੱਖਾਂ ਨੂੰ ਇੱਕ ਆਕਰਸ਼ਕ ਦਿੱਖ ਵੀ ਦਿੰਦੀਆਂ ਹਨ। ਬਜ਼ਾਰ ਵਿੱਚ ਕਈ ਕਿਸਮਾਂ ਦੇ ਕਾਂਟੈਕਟ ਲੈਂਸ ਉਪਲਬਧ ਹਨ ਜੋ ਵੱਖ-ਵੱਖ ਸਮੇਂ ਦੀ ਵਰਤੋਂ ਲਈ ਬਣਾਏ ਜਾਂਦੇ ਹਨ, ਜਿਵੇਂ ਕਿ ਕੁਝ ਇੱਕ ਵਾਰ ਵਰਤੋਂ ਲਈ ਹੁੰਦੇ ਹਨ ਜਦਕਿ ਕੁਝ ਲੰਬੇ ਸਮੇਂ ਲਈ ਹੁੰਦੇ ਹਨ। ਪਰ ਚਾਹੇ ਕਾਂਟੈਕਟ ਲੈਂਸ ਨੰਬਰ ਵਾਲੇ ਹੋਣ ਜਾਂ ਫਿਰ ਵੱਖ-ਵੱਖ ਰੰਗਾਂ ਦੇ ਹੋਣ, ਜੋ ਮੁੱਖ ਤੌਰ 'ਤੇ ਫੈਸ਼ਨ ਕਾਰਨ ਅੱਖਾਂ ਦੀਆਂ ਪੁਤਲੀਆਂ ਦਾ ਰੰਗ ਬਦਲਣ ਲਈ ਵਰਤੇ ਜਾਂਦੇ ਹਨ, ਇਨ੍ਹਾਂ ਦੀ ਵਰਤੋਂ ਵਿੱਚ ਸਫਾਈ ਅਤੇ ਸਾਵਧਾਨੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਕਾਂਟੈਕਟ ਲੈਂਸ ਦੀ ਵਰਤੋਂ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।
ਡਾਕਟਰ ਕੀ ਕਹਿੰਦੇ ਹਨ?
ਡਾਕਟਰਾਂ ਮੁਤਾਬਕ ਕਾਂਟੈਕਟ ਲੈਂਸ ਦੀ ਵਰਤੋਂ ਕਰਦੇ ਸਮੇਂ ਥੋੜ੍ਹੀ ਜਿਹੀ ਲਾਪਰਵਾਹੀ ਵੀ ਤੁਹਾਡੀਆਂ ਅੱਖਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਕਾਂਟੈਕਟ ਲੈਂਸ ਸਹੀ ਢੰਗ ਨਾਲ ਨਾ ਪਹਿਨਣ ਜਾਂ ਉਨ੍ਹਾਂ ਨਾਲ ਸਬੰਧਤ ਸਫਾਈ ਦਾ ਧਿਆਨ ਨਾ ਰੱਖਣ ਨਾਲ ਨਾ ਸਿਰਫ ਅੱਖਾਂ ਵਿੱਚ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਸਗੋਂ ਲੰਬੇ ਸਮੇਂ ਵਿੱਚ ਅਜਿਹੀਆਂ ਆਦਤਾਂ ਅੱਖਾਂ ਦੀ ਰੌਸ਼ਨੀ 'ਤੇ ਵੀ ਮਾੜਾ ਪ੍ਰਭਾਵ ਪਾ ਸਕਦੀਆਂ ਹਨ।
ਕਾਂਟੈਕਟ ਲੈਂਸ ਦੀ ਗਲਤ ਵਰਤੋਂ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਦਾ ਬਣਾ ਸਕਦੀ ਸ਼ਿਕਾਰ
ਗਲਤ ਢੰਗ ਨਾਲ ਲੈਂਸ ਪਹਿਨਣ ਨਾਲ ਅੱਖਾਂ ਵਿੱਚ ਜਲਣ ਅਤੇ ਲਾਲੀ, ਬੈਕਟੀਰੀਆ ਜਾਂ ਫੰਗਲ ਇਨਫੈਕਸ਼ਨ, ਕੌਰਨੀਅਲ ਅਲਸਰ ਜਾਂ ਅੱਖਾਂ 'ਤੇ ਜ਼ਖ਼ਮ, ਅੱਖਾਂ ਦੀ ਰੋਸ਼ਨੀ 'ਤੇ ਮਾੜਾ ਪ੍ਰਭਾਵ ਅਤੇ ਸੁੱਕੀਆਂ ਅੱਖਾਂ ਜਾਂ ਡਰਾਈ ਆਈ ਸਿੰਡਰੋਮ ਆਦਿ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਕਾਂਟੈਕਟ ਲੈਂਸ ਪਹਿਨਣ ਵੇਲੇ ਵਰਤੋਂ ਸਾਵਧਾਨੀਆਂ
ਲੈਂਸ ਪਾਉਣ ਤੋਂ ਪਹਿਲਾਂ ਹੱਥਾਂ ਦੀ ਸਫਾਈ ਕਰੋ। ਗੰਦੇ ਹੱਥਾਂ ਨਾਲ ਲੈਂਜ਼ ਪਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।
ਲੈਂਸਾਂ ਦੀ ਸਹੀ ਢੰਗ ਨਾਲ ਸਫਾਈ ਕਰੋ। ਸਹੀ ਘੋਲ ਵਿੱਚ ਲੈਂਸਾਂ ਦੀ ਨਿਯਮਤ ਤੌਰ 'ਤੇ ਸਫਾਈ ਨਾ ਕਰਨਾ ਇੱਕ ਵੱਡੀ ਗਲਤੀ ਹੈ। ਇਸ ਲਈ ਕਾਂਟੈਕਟ ਲੈਂਸਾਂ ਦੀ ਰੋਜ਼ਾਨਾ ਸਫ਼ਾਈ ਕਰੋ।
ਲੰਬੇ ਸਮੇਂ ਤੱਕ ਲੈਂਸ ਨਾ ਪਾਓ। ਲੰਬੇ ਸਮੇਂ ਤੱਕ ਲੈਂਸ ਪਹਿਨਣ ਨਾਲ ਅੱਖਾਂ ਖੁਸ਼ਕ ਹੋ ਸਕਦੀਆਂ ਹਨ ਅਤੇ ਜਲਣ ਹੋ ਸਕਦੀ ਹੈ।
ਲੈਂਸ ਪਾ ਕੇ ਨਾ ਸੌਂਵੋ। ਲੈਂਸ ਪਾ ਕੇ ਸੌਣਾ ਵੀ ਅੱਖਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਪੁਰਾਣੇ ਲੈਂਸਾਂ ਦੀ ਵਰਤੋਂ ਨਾ ਕਰੋ। ਐਕਸਪਾਇਰੀ ਡੇਟ ਤੋਂ ਬਾਅਦ ਲੈਂਸਾਂ ਦੀ ਵਰਤੋਂ ਕਰਨਾ ਵੀ ਅੱਖਾਂ ਲਈ ਖਤਰਨਾਕ ਹੋ ਸਕਦਾ ਹੈ।
ਲੈਂਸ ਨੂੰ ਸਾਦੇ ਪਾਣੀ ਨਾਲ ਨਾ ਧੋਵੋ। ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ।
ਕਾਂਟੈਕਟ ਲੈਂਸ ਪਹਿਨਣ ਦਾ ਸਹੀ ਤਰੀਕਾ
ਡਾਕਟਰ ਮੁਤਾਬਕ ਇਹ ਬਹੁਤ ਜ਼ਰੂਰੀ ਹੈ ਕਿ ਲੈਂਸ ਹਮੇਸ਼ਾ ਸਹੀ ਢੰਗ ਨਾਲ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਨਾਲ ਪਹਿਨੇ ਜਾਣ। ਲੈਂਸ ਪਾਉਂਦੇ ਸਮੇਂ ਜਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਉਨ੍ਹਾਂ ਵਿੱਚੋਂ ਕੁਝ ਇਸ ਤਰ੍ਹਾਂ ਹਨ:-
ਹਮੇਸ਼ਾ ਸਾਫ਼ ਅਤੇ ਸੁੱਕੇ ਹੱਥਾਂ ਨਾਲ ਲੈਂਸ ਲਗਾਓ।
ਆਪਣੇ ਡਾਕਟਰ ਦੁਆਰਾ ਸਿਫਾਰਸ਼ ਕੀਤੇ ਘੋਲ ਵਿੱਚ ਹੀ ਲੈਂਸ ਰੱਖੋ।
ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੈਂਸਾਂ ਨੂੰ ਘੋਲ ਨਾਲ ਸਾਫ਼ ਕਰੋ।
8-10 ਘੰਟਿਆਂ ਤੋਂ ਵੱਧ ਸਮੇਂ ਲਈ ਲੈਂਸ ਨਾ ਪਹਿਨੋ।
ਜੇਕਰ ਅੱਖਾਂ ਵਿੱਚ ਜਲਨ ਜਾਂ ਖੁਜਲੀ ਹੋਵੇ ਤਾਂ ਤੁਰੰਤ ਲੈਂਸ ਉਤਾਰ ਦਿਓ।
ਲੈਂਸ ਦੀ ਵਰਤੋਂ ਡਾਕਟਰ ਦੀ ਸਲਾਹ ਅਨੁਸਾਰ ਹੀ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News