Health Tips: ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਅਮਰੂਦ, ਕਬਜ਼ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਦਿਵਾਉਂਦਾ ਨਿਜ਼ਾਤ
Friday, Dec 11, 2020 - 03:21 PM (IST)
 
            
            ਨਵੀਂ ਦਿੱਲੀ: ਸਰਦੀਆਂ ਦਾਂ ਮੌਸਮ ਹੋਵੇ ਜਾਂ ਗਰਮੀਆਂ ਦਾ, ਜ਼ਿਆਦਤਰ ਲੋਕ ਅਮਰੂਦ ਦੀ ਵਰਤੋਂ ਕਰਦੇ ਹਨ ਇਹ ਖਾਣ 'ਚ ਬਹੁਤ ਸੁਆਦ ਹੁੰਦੇ ਹਨ। ਅਮਰੂਦ ਸਿਹਤ ਲਈ ਬਹੁਤ ਫ਼ਾਇਦੇਮੰਦ 
ਹੁੰਦੇ ਹਨ। ਇਸ 'ਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਅਮਰੂਦ ਦੇ ਅਣਗਿਣਤ ਫ਼ਾਇਦਿਆਂ ਦੇ ਬਾਰੇ...

ਭਾਰ ਘੱਟ ਕਰੇ: ਅਮਰੂਦ ਭਾਰ ਘਟਾਉਣ 'ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਢਿੱਡ ਵੀ ਭਰ ਜਾਂਦਾ ਹੈ ਅਤੇ ਇਸ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਇਹ ਹੈ ਕਿ ਇਸ 'ਚ ਕੈਲੋਰੀ ਵੀ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ:Health Tips:ਕੀ ਸਰਦੀਆਂ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ
ਸ਼ੂਗਰ:ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਕਬਜ਼: ਅਮਰੂਦ ਦੇ ਬੀਜ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਢਿੱਡ ਦੀ ਸਫਾਈ ਹੋ ਜਾਂਦੀ ਹੈ। ਇਸ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਦੰਦਾਂ ਦੇ ਦਰਦ ਲਈ ਲਾਭਕਾਰੀ: ਇਹ ਦੰਦਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ ਅਤੇ ਕੀੜੇ ਮਾਰਨ 'ਚ ਬਹੁਤ ਮਦਦਗਾਰ ਹੈ ਇਸ ਦੀਆਂ ਪੱਤੀਆਂ ਦੇ ਰਸ ਨਾਲ ਦੰਦਾਂ ਅਤੇ ਦਾੜਾਂ ਦੀ ਮਾਲਿਸ਼ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
ਕੈਂਸਰ: ਅਮਰੂਦ 'ਚ ਮੌਜੂਦ ਵਿਟਾਮਿਨ ਸੀ ਅਤੇ ਲਾਇਕੋਪੀਨ ਨਾਮਕ ਫਾਇਟੋ ਪੌਸ਼ਟਿਕ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
ਦਿਮਾਗ ਲਈ ਫ਼ਾਇਦੇਮੰਦ: ਅਮਰੂਦ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਨਸਾਂ ਨੂੰ ਆਰਾਮ ਮਿਲਦਾ ਹੈ। ਇਸ ਨੂੰ ਖਾਣ ਨਾਲ ਖ਼ੂਨ ਦੇ ਦੌਰੇ 'ਚ ਸੁਧਾਰ ਹੁੰਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            