ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੀਤਾਫ਼ਲ, ਖ਼ੂਨ ਦੀ ਘਾਟ ਸਣੇ ਇਹ ਸਮੱਸਿਆਵਾਂ ਹੋਣਗੀਆਂ ਦੂਰ

02/20/2021 11:01:35 AM

ਨਵੀਂ ਦਿੱਲੀ: ਸੀਤਾਫ਼ਲ ਇਕ ਮੌਸਮੀ ਫ਼ਲ ਹੈ ਜੋ ਖ਼ਾਸ ਤੌਰ ’ਤੇ ਸਰਦੀਆਂ ’ਚ ਮਿਲਦਾ ਹੈ। ਕਈ ਜਗ੍ਹਾ ’ਤੇ ਇਸ ਨੂੰ ਸ਼ਰੀਫਾ ਕਹਿੰਦੇ ਹਨ। ਇਸ ’ਚ ਵਿਟਾਮਿਨ ਏ, ਸੀ, ਫਾਈਬਰ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਖ਼ੂਨ ਦੀ ਘਾਟ ਪੂਰੀ ਹੋਣ ਦੇ ਨਾਲ ਕੋਲੈਸਟ੍ਰਾਲ ਵੀ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਗਰਭਅਵਸਥਾ ’ਚ ਇਸ ਦੀ ਵਰਤੋਂ ਕਰਨ ਨਾਲ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਬਿਹਤਰ ਤਰੀਕੇ ਨਾਲ ਹੁੰਦਾ ਹੈ। ਚੱਲੋ ਅੱਜ ਅਸੀਂ ਇਸ ਆਰਟੀਕਲ ’ਚ ਤੁਹਾਨੂੰ ਸੀਤਾਫਲ ਖਾਣ ਨਾਲ ਮਿਲਣ ਵਾਲੇ ਅਣਗਣਿਤ ਫ਼ਾਇਦਿਆਂ ਬਾਰੇ ਦੱਸਦੇ ਹਨ। 

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਦਿਲ ਰੱਖੇ ਸਿਹਤਮੰਦ
ਇਸ ’ਚ ਪੋਟਾਸ਼ੀਅਮ, ਮੈਗਨੀਸ਼ੀਅਮ ਹੋਣ ਕਰਕੇ ਕੋਲੈਸਟ੍ਰਾਲ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਦਿਲ ਸਿਹਤਮੰਦ ਰਹਿਣ ਨਾਲ ਹਾਰਟ ਅਟੈਕ ਆਉਣ ਅਤੇ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਖ਼ਤਰਾ ਘੱਟ ਰਹਿੰਦਾ ਹੈ। 

PunjabKesari
ਇਮਿਊਨਿਟੀ ਵਧਾਏ
ਇਹ ਫ਼ਲ ਵਿਟਾਮਿਨ ਏ, ਬੀ6, ਸੀ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅੱਜ ਕੱਲ ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੀ ਖੁਰਾਕ ’ਚ ਸੀਤਾਫ਼ਲ ਨੂੰ ਸ਼ਾਮਲ ਕਰਨਾ ਬਿਹਤਰ ਆਪਸ਼ਨ ਹੈ। 
ਸ਼ੂਗਰ ਅਤੇ ਬੀ.ਪੀ. ਲੋਅ ’ਚ ਫ਼ਾਇਦੇਮੰਦ
ਇਸ ਦੀ ਵਰਤੋਂ ਨਾਲ ਟਾਈਪ-2 ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਲੋਅ ਬੀ.ਪੀ. ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ’ਚ ਵੀ ਮਦਦ ਮਿਲਦੀ ਹੈ। 

PunjabKesari
ਖ਼ੂਨ ਦੀ ਘਾਟ ਹੋਵੇਗੀ ਪੂਰੀ
ਆਇਰਨ ਨਾਲ ਭਰਪੂਰ ਇਸ ਫ਼ਲ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਅਜਿਹੇ ’ਚ ਅਮੀਨੀਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਨੂੰ ਆਪਣੀ ਡੇਲੀ ਦੀ ਖੁਰਾਕ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਖ਼ੂਨ ਦੀ ਘਾਟ ਪੂਰੀ ਹੋਣ ਦੇ ਨਾਲ ਥਕਾਵਟ, ਕਮਜ਼ੋਰੀ ਅਤੇ ਸੁਸਤੀ ਤੋਂ ਵੀ ਰਾਹਤ ਮਿਲਦੀ ਹੈ। 

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਸਿਹਤਮੰਦ ਮਸੂੜੇ
ਦੰਦ ਅਤੇ ਮਸੂੜਿਆਂ ’ਚ ਦਰਦ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਸੀਤਾਫ਼ਲ ਦੀ ਵਰਤੋਂ ਕਰਨਾ ਚਾਹੀਦੀ ਹੈ। ਇਹ ਦਰਦ ਤੋਂ ਨਿਜ਼ਾਤ ਦਿਵਾਉਣ ਦੇ ਨਾਲ ਮਸੂੜਿਆਂ ਨੂੰ ਹੈਲਦੀ ਰੱਖਣ ’ਚ ਮਦਦ ਕਰਦਾ ਹੈ। 
ਗਰਭਅਵਸਥਾ ’ਚ ਲਾਹੇਵੰਦ
ਗਰਭਅਵਸਥਾ ’ਚ ਹੈਲਦੀ ਚੀਜ਼ਾਂ ਦੀ ਵਰਤੋਂ ਕਰਨ ਨਾਲ ਬੱਚੇ ਨੂੰ ਸਹੀ ਪੋਸ਼ਣ ਮਿਲਦਾ ਹੈ। ਅਜਿਹੇ ’ਚ ਖੁਰਾਕ ’ਚ ਸੀਤਾਫਲ ਸ਼ਾਮਲ ਕਰਨ ਨਾਲ ਗਰਭ ’ਚ ਪਲ ਰਹੇ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋਣ ’ਚ ਮਦਦ ਮਿਲਦੀ ਹੈ। ਨਾਲ ਹੀ ਗਰਭਪਾਤ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News