ਸਰਦੀਆਂ ਵਿੱਚ ਧੁੱਪ ਸੇਕਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਕਿਡਨੀ ਹੋ ਸਕਦੀ ਹੈ ਫੇਲ

12/12/2022 8:58:01 PM

ਨਵੀਂ ਦਿੱਲੀ- ਸਾਡੇ ਸਰੀਰ ਨੂੰ ਫਿੱਟ ਰਹਿਣ ਲਈ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਦੀ ਲੋੜ ਹੁੰਦੀ ਹੈ। ਵਿਟਾਮਿਨ-ਡੀ ਵੀ ਇਨ੍ਹਾਂ ਵਿੱਚੋਂ ਇੱਕ ਹੈ। ਸਰੀਰ 'ਚ ਇਸ ਦੀ ਘਾਟ ਹੋਣ 'ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਹੱਡੀਆ 'ਚ ਹਰ ਸਮੇਂ ਦਰਦ ਰਹਿੰਦਾ ਹੈ। ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਲਈ ਕਈ ਵਾਰ ਲੋਕ ਖੁਦ ਹੀ ਮੈਡੀਕਲ ਸਟੋਰ ਤੋਂ ਗੋਲੀਆਂ ਖਰੀਦ ਕੇ ਖਾਂਦੇ ਹਨ। ਇਸ ਤਰ੍ਹਾਂ ਲੋੜ ਤੋਂ ਵੱਧ ਗੋਲੀਆਂ ਲੈਣ ਕਾਰਨ ਬਹੁਤ ਸਾਰੇ ਲੋਕ ਹਾਈਪਰਵਿਟਾਮਿਨੋਸਿਸ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਖੂਨ ਵਿੱਚ ਕੈਲਸ਼ੀਅਮ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਕਿਡਨੀ ਫੇਲ ਹੋਣ ਦਾ ਖਤਰਾ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰੀਰ ਨੂੰ ਫਿੱਟ ਰੱਖਣ ਲਈ ਵਿਟਾਮਿਨ-ਡੀ ਦਾ ਕਿੰਨਾ ਸੇਵਨ ਸਹੀ ਹੈ ਅਤੇ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਇਹ ਜ਼ਹਿਰ ਬਣ ਜਾਂਦਾ ਹੈ।

ਕੀ ਹੈ ਵਿਟਾਮਿਨ ਡੀ?

PunjabKesari

ਵਿਟਾਮਿਨ ਡੀ ਇੱਕ ਫੈਟ ਘੁਲਣਸ਼ੀਲ ਵਿਟਾਮਿਨ ਹੈ, ਜਿਸਦੀ ਸਾਡੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਇਹ ਸਾਡੀਆਂ ਮਾਸਪੇਸ਼ੀਆਂ ਦੇ ਨਾਲ-ਨਾਲ ਇਮਿਊਨ ਸਿਸਟਮ, ਸੈੱਲਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਜ਼ਿਆਦਾਤਰ ਮਹੀਨਿਆਂ ਵਿੱਚ ਸੂਰਜ ਚਮਕਦਾ ਹੈ, ਵਿਟਾਮਿਨ ਡੀ ਦੀ ਕਮੀ ਆਪਣੇ ਆਪ ਵਿੱਚ ਹੈਰਾਨ ਕਰਨ ਵਾਲੀ ਹੈ।

ਕੀ ਹੈ ਹਾਈਪਰਵਿਟਾਮਿਨੋਸਿਸ?

ਜਦੋਂ ਕੋਈ ਵਿਅਕਤੀ ਵਿਟਾਮਿਨ ਡੀ ਦੀਆਂ ਗੋਲੀਆਂ ਜਾਂ ਟੀਕੇ ਲੋੜ ਤੋਂ ਵੱਧ ਲੈਂਦਾ ਹੈ, ਤਾਂ ਇਹ ਸਰੀਰ ਵਿੱਚ ਹਾਈਪਰਵਿਟਾਮਿਨੋਸਿਸ ਦਾ ਕਾਰਨ ਬਣ ਜਾਂਦਾ ਹੈ। ਜੇਕਰ ਤੁਹਾਡੇ ਸਰੀਰ ਵਿੱਚ ਮੌਜੂਦ ਸੀਰਮ ਦਾ ਪੱਧਰ 100 ਐੱਮ. ਐੱਲ (ਮਿਲੀਲੀਟਰ) ਤੋਂ ਵੱਧ ਹੋ ਜਾਂਦਾ ਹੈ ਤਾਂ ਇਸਨੂੰ ਜ਼ਹਿਰੀਲਾ ਪੱਧਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਕਈ ਮਹੀਨਿਆਂ ਤੱਕ 60,000 ਅੰਤਰਰਾਸ਼ਟਰੀ ਯੂਨਿਟਾਂ ਲੈਂਦੇ ਹੋ, ਤਾਂ ਤੁਸੀਂ ਜ਼ਹਿਰੀਲੇਪਣ ਤੋਂ ਪੀੜਤ ਹੋ ਸਕਦੇ ਹੋ। ਇਹ ਪੱਧਰ ਦਿਨ' ਚ ਵਿਟਾਮਿਨ ਡੀ ਦੇ 600 ਆਈਯੂ ਤੋਂ ਕਿਤੇ ਜ਼ਿਆਦਾ ਹੈ, ਇਸ ਲਈ ਬਿਨਾਂ ਸਲਾਹ ਦੇ ਵਿਟਾਮਿਨ ਡੀ ਦੀਆਂ ਗੋਲੀਆਂ ਨਾ ਲਓ।

ਇਹ ਵੀ ਪੜ੍ਹੋ : ਸਿਹਤ ਲਈ ਫ਼ਾਇਦੇਮੰਦ ਹੁੰਦੈ ‘ਮੱਖਣ’, ਥਾਈਰਾਈਡ ਦੇ ਨਾਲ-ਨਾਲ ਇਨ੍ਹਾਂ ਰੋਗਾਂ ਦਾ ਵੀ ਜੜ੍ਹ ਤੋਂ ਕਰਦੈ ਇਲਾਜ਼

PunjabKesari

ਪ੍ਰਤੀ ਦਿਨ ਵਿਟਾਮਿਨ ਡੀ ਦੀ ਕਿੰਨੀ ਲੋੜ ਹੁੰਦੀ ਹੈ?

12 ਸਾਲ ਤੱਕ ਦੇ ਬੱਚਿਆਂ ਨੂੰ ਪ੍ਰਤੀ ਦਿਨ 400 ਆਈਯੂ ਵਿਟਾਮਿਨ ਡੀ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਹਾਡੀ ਉਮਰ 12 ਤੋਂ 70 ਸਾਲ ਦੇ ਵਿਚਕਾਰ ਹੈ ਤਾਂ ਤੁਹਾਨੂੰ ਪ੍ਰਤੀ ਦਿਨ 600 ਆਈ. ਯੂ. ਲੈਣਾ ਹੋਵੇਗਾ। 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਿਟਾਮਿਨ ਡੀ ਦਾ 800 ਆਈਯੂ ਮਿਲਣਾ ਚਾਹੀਦਾ ਹੈ।

ਇਹ ਹੋ ਸਕਦੀਆਂ ਹਨ ਸਮੱਸਿਆਵਾਂ 

PunjabKesari

ਵਿਟਾਮਿਨ ਡੀ ਇਨਟਾਕਸੀਫਿਕੇਸ਼ਨ ਦੇ ਲੱਛਣਾਂ ਵਿੱਚ ਉਲਝਣ, ਮਤਲੀ, ਪੇਟ ਵਿੱਚ ਦਰਦ, ਉਲਟੀਆਂ ਅਤੇ ਪੈਨਕ੍ਰੀਆਟਾਈਸਿਸ, ਹਾਈਪਰਟੈਨਸ਼ਨ ਅਤੇ ਅਨਿਯਮਿਤ ਦਿਲ ਦੀ ਧੜਕਣ ਸ਼ਾਮਲ ਹਨ। ਇਸ ਤੋਂ ਇਲਾਵਾ ਸਰੀਰ 'ਚ ਵਿਟਾਮਿਨ ਡੀ ਦਾ ਪੱਧਰ ਵਧਣ ਕਾਰਨ ਪੌਲੀਯੂਰੀਆ, ਪੋਲੀਡਿਪਸੀਆ, ਡੀਹਾਈਡ੍ਰੇਸ਼ਨ, ਕਿਡਨੀ 'ਚ ਕੈਲਸ਼ੀਅਮ ਦਾ ਜਮ੍ਹਾ ਹੋਣਾ ਅਤੇ ਗੰਭੀਰ ਮਾਮਲਿਆਂ 'ਚ ਕਿਡਨੀ ਫੇਲ ਹੋਣਾ ਵੀ ਸ਼ਾਮਲ ਹਨ।

ਕਿੰਨੀ ਦੇਰ ਸੂਰਜ ਦੀ ਰੌਸ਼ਨੀ ਲਈਏ

ਸਾਡੇ ਸਰੀਰ ਲਈ ਉਂਝ ਹਰ ਵਿਟਾਮਿਨ ਜ਼ਰੂਰੀ ਹੈ, ਪਰ ਜਦੋਂ ਹੱਡੀਆਂ ਦੀ ਮਜ਼ਬੂਤੀ ਦੀ ਗੱਲ ਆਉਂਦੀ ਹੈ, ਤਾਂ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੋਵੇਂ ਜ਼ਰੂਰੀ ਹਨ। ਭਾਰਤ ਵਿੱਚ, ਨਵਜੰਮੇ ਬੱਚਿਆਂ ਨੂੰ 17 ਤੋਂ 30 ਮਿੰਟ, 12 ਸਾਲ ਤੱਕ ਦੇ ਬੱਚਿਆਂ ਨੂੰ 30 ਤੋਂ 45 ਮਿੰਟ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਫਤੇ 'ਚ 5 ਦਿਨ ਤਕ ਧੁੱਪ 'ਚ ਰਹਿਣ ਦੀ ਲੋੜ ਹੁੰਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News