ਸਾਵਧਾਨ! ਕੋਰੋਨਾ ਦਾ ਬੇਹੱਦ ਖ਼ਤਰਨਾਕ BF.7 ਵੈਰੀਐਂਟ ਮਚਾ ਰਿਹੈ ਤਬਾਹੀ, ਬਚਣ ਲਈ ਯਾਦ ਰੱਖੋਂ ਇਹ ਟਿਪਸ

Thursday, Dec 22, 2022 - 06:22 PM (IST)

ਨਵੀਂ ਦਿੱਲੀ (ਬਿਊਰੋ)-  ਦੁਨੀਆ ਦੇ ਕਈ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਅਚਾਨਕ ਹੋਏ ਤੇਜ਼ ਵਾਧੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੀ ਆਪਣੇ ਵਲੋਂ ਪੂਰੀ ਤਿਆਰੀ ਕਰ ਲਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਲੋਕਾਂ ਤੋਂ ਕੋਵਿਡ-ਅਨੁਕੂਲ ਵਿਵਹਾਰ ਕਰਦੇ ਹੋਏ ਮਾਸਕ ਪਹਿਨਣ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਨਿਗਰਾਨੀ ਤੰਤਰ ਨੂੰ ਮਜ਼ਬੂਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਲੋਕਾਂ ਨੂੰ ਟੀਕਾਕਰਨ ਦੀ ਸਲਾਹ

ਮਾਂਡਵੀਆ ਨੇ ਬਿਆਨ ਵਿੱਚ ਲਿਖਿਆ- “ਕੁਝ ਦੇਸ਼ਾਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਅੱਜ ਮਾਹਰਾਂ ਅਤੇ ਅਧਿਕਾਰੀਆਂ ਨਾਲ ਸਥਿਤੀ ਦੀ ਸਮੀਖਿਆ ਕੀਤੀ। ਕੋਵਿਡ ਅਜੇ ਖਤਮ ਨਹੀਂ ਹੋਇਆ ਹੈ। ਮੈਂ ਸਾਰੇ ਸਬੰਧਿਤਾਂ ਨੂੰ ਸਾਵਧਾਨ ਰਹਿਣ ਅਤੇ ਚੌਕਸੀ ਵਧਾਉਣ ਲਈ ਕਿਹਾ ਹੈ। ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ।'' ਮੀਟਿੰਗ ਤੋਂ ਬਾਅਦ ਦੱਸਿਆ ਗਿਆ ਕਿ ਹੁਣ ਤੱਕ ਸਿਰਫ 27-28 ਫੀਸਦੀ ਭਾਰਤੀਆਂ ਨੇ ਹੀ ਕੋਵਿਡ-19 ਦੀ ਰੋਕਥਾਮ ਲਈ ਵੈਕਸੀਨ ਦੀ ਖੁਰਾਕ ਲਈ ਹੈ। ਸਰਕਾਰ ਵੱਲੋਂ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਲਗਾਉਣੇ ਲਈ ਕਿਹਾ ਗਿਆ ਹੈ ।

PunjabKesari

ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ 

ਕੇਂਦਰੀ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣੇ ਚਾਹੀਦੇ ਹਨ, ਖਾਸ ਤੌਰ 'ਤੇ ਹੋਰ ਬੀਮਾਰੀਆਂ ਤੋਂ ਪੀੜਤ ਲੋਕਾਂ ਅਤੇ ਬਜ਼ੁਰਗਾਂ ਨੂੰ । ਜਾਪਾਨ, ਅਮਰੀਕਾ, ਦੱਖਣੀ ਕੋਰੀਆ, ਬ੍ਰਾਜ਼ੀਲ ਅਤੇ ਚੀਨ ਵਿੱਚ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਭਾਰਤ ਦੇ ਇਹ ਹਨ ਹਾਲਾਤ 

ਭਾਰਤ ਦੀ ਮੌਜੂਦਾ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਵਾਇਰਸ ਦੀ ਲਾਗ ਘੱਟ ਰਹੀ ਹੈ ਅਤੇ 19 ਦਸੰਬਰ 2022 ਨੂੰ ਖਤਮ ਹੋਏ ਹਫਤੇ 'ਚ ਕੋਵਿਡ-19 ਦੇ ਔਸਤਨ ਨਵੇਂ ਮਾਮਲੇ ਘੱਟ ਕੇ 158 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਇਹ ਕਿਹਾ ਗਿਆ ਹੈ। ਕਿ ਚੀਨ ਵਿੱਚ ਕੋਵਿਡ-19 ਦੀ ਲਾਗ ਵਧਣ ਦਾ ਕਾਰਨ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਤੋਂ ਵਿਕਸਿਤ BF.7 ਵੇਰੀਐਂਟ ਹੈ। ਕੋਵਿਡ-19 ਦੇ ਨਵੇਂ ਮਾਮਲਿਆਂ ਦੇ ਫੈਲਣ ਦੇ ਲਿਹਾਜ਼ ਨਾਲ ਕੇਰਲ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ ਅਤੇ ਤਾਮਿਲਨਾਡੂ ਸਭ ਤੋਂ ਅੱਗੇ ਹਨ, ਪਰ ਪੂਰੇ ਪਰਿਦ੍ਰਿਸ਼ 'ਤੇ ਨਜ਼ਰ ਮਾਰੀਏ ਤਾਂ ਤੌ ਦੇਸ਼ ਵਿੱਚ ਕੋਵਿਡ -19 ਦੇ ਮਾਮਲੇ ਘੱਟ ਰਹੇ ਹਨ। 20 ਦਸੰਬਰ, 2022 ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਇਨ੍ਹਾਂ ਪੰਜ ਰਾਜਾਂ ਵਿੱਚ ਦੇਸ਼ ਵਿੱਚ ਰੋਜ਼ਾਨਾ ਨਵੇਂ ਕੋਵਿਡ -19 ਕੇਸਾਂ ਦਾ 84 ਪ੍ਰਤੀਸ਼ਤ ਹਿੱਸਾ ਹੈ।

ਇਹ ਵੀ ਪੜ੍ਹੋ : ਸਰਦੀਆਂ ’ਚ ‘ਮਲੱਠੀ’ ਹੈ ਸਿਹਤ ਲਈ ਵਰਦਾਨ, ਇਨ੍ਹਾਂ ਬੀਮਾਰੀਆਂ ਤੋਂ ਦਿਵਾਉਂਦੀ ਹੈ ਨਿਜਾਤ

PunjabKesari

ਕੀ ਹੈ BA.7

ਚੀਨ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਲਈ ਅਸਿੱਧੇ ਤੌਰ 'ਤੇ ਜ਼ਿੰਮੇਵਾਰ ਓਮੀਕਰੋਨ ਦੇ ਇੱਕ ਵੈਰੀਐਂਟ BF.7 ਦੇ ਤਿੰਨ ਮਾਮਲੇ ਭਾਰਤ 'ਚ ਅਜੇ ਤਕ ਸਾਹਮਣੇ ਆਏ ਹਨ। BF.7 Omicron ਦੇ ਰੂਪ BA.5 ਦਾ ਸਬਸਟਰੇਨ ਹੈ ਅਤੇ ਬਹੁਤ ਜ਼ਿਆਦਾ ਇਨਫੈਕਟਿਡ ਹੈ। ਇਸ ਦੀ 'ਇਨਕਿਊਬੇਸ਼ਨ' ਦੀ ਮਿਆਦ ਘੱਟ ਹੁੰਦੀ ਹੈ। ਇਸ ਵਿੱਚ ਲੋਕਾਂ ਨੂੰ ਦੁਬਾਰਾ ਸੰਕਰਮਿਤ ਕਰਨ ਜਾਂ ਇੱਥੋਂ ਤੱਕ ਕਿ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ ਉਨ੍ਹਾਂ ਨੂੰ ਵੀ ਸੰਕਰਮਿਤ ਕਰਨ ਦੀ ਉੱਚ ਸਮਰਥਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਬਾਇਓਟੈਕਨਾਲੋਜੀ ਰਿਸਰਚ ਸੈਂਟਰ ਨੇ ਅਕਤੂਬਰ ਵਿੱਚ ਭਾਰਤ ਵਿੱਚ BF.7 ਦੇ ਪਹਿਲੇ ਕੇਸ ਦਾ ਪਤਾ ਲਗਾਇਆ ਸੀ।

ਕੀ ਹਨ ਲੱਛਣ

ਜਨਵਰੀ 2022 ਵਿੱਚ ਪਾਏ ਗਏ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਓਮੀਕਰੋਨ ਦੇ ਸਬਵੈਰੀਐਂਟ BA.1 ਅਤੇ BA.2 ਜ਼ਿਆਦਾ ਸਨ। ਇਸ ਤੋਂ ਬਾਅਦ BA.4 ਅਤੇ BA.5 ਵਰਗੇ ਸਬਵੈਰੀਐਂਟ ਵੀ ਆਏ ਪਰ ਉਹ ਭਾਰਤ ਵਿੱਚ ਉਸ ਤਰ੍ਹਾਂ ਹਾਵੀ ਨਹੀਂ ਹੋਏ ਜਿਸ ਤਰ੍ਹਾਂ ਉਨ੍ਹਾਂ ਨੇ ਯੂਰਪੀ ਦੇਸ਼ਾਂ ਵਿੱਚ ਕੀਤਾ ਸੀ। ਚੀਨੀ ਸਿਹਤ ਅਧਿਕਾਰੀਆਂ ਦੇ ਅਨੁਸਾਰ, ਮੌਜੂਦਾ ਕੋਰੋਨਾ ਲਹਿਰ ਵਿੱਚ, ਲੋਕਾਂ ਵਿੱਚ ਗੰਭੀਰ ਗਲੇ ਦੀ ਲਾਗ, ਸਰੀਰ ਵਿੱਚ ਦਰਦ ਅਤੇ ਹਲਕਾ ਜਾਂ ਤੇਜ਼ ਬੁਖਾਰ ਵਰਗੇ ਲੱਛਣ ਦਿਖਾਈ ਦੇ ਰਹੇ ਹਨ।

PunjabKesari

ਇਨਫੈਕਸ਼ਨ ਫੈਲਣ ਦਾ ਵਧੇਰੇ ਖ਼ਤਰਾ

BF.7 ਦਾ RO ਭਾਵ ਰਿਪ੍ਰੋਡਕਸ਼ਨ ਨੰਬਰ ਤਾਂ 10 ਤੋਂ 18.6 ਦੇ ਵਿਚਕਾਰ ਹੈ, ਜਿਸਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ BF.7 ਨਾਲ ਸੰਕਰਮਿਤ ਹੈ, ਤਾਂ ਉਹ 10 ਤੋਂ 18.6 ਲੋਕਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ। ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਜ਼ਿਆਦਾਤਰ ਸੰਕਰਮਿਤਾਂ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ, ਅਜਿਹੀ ਸਥਿਤੀ ਵਿੱਚ ਇਸ ਦੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News