ਸਾਵਧਾਨ ! ਇਸ ਤਰ੍ਹਾਂ ਦੇ ਲੋਕਾਂ ਨੂੰ ਹੋ ਸਕਦਾ ਹੈ ਲੀਵਰ ਕੈਂਸਰ

Sunday, May 28, 2017 - 12:48 PM (IST)

ਸਾਵਧਾਨ ! ਇਸ ਤਰ੍ਹਾਂ ਦੇ ਲੋਕਾਂ ਨੂੰ ਹੋ ਸਕਦਾ ਹੈ ਲੀਵਰ ਕੈਂਸਰ


ਮੁੰਬਈ— ਅੱਜ-ਕੱਲ੍ਹ ਦੀ ਲਾਈਫ ਸਟਾਈਲ ਦੇ ਕਾਰਨ ਲੀਵਰ ਕੈਂਸਰ ਦੇ ਮਾਮਲੇ ਵਧਦੇ ਜਾ ਰਹੇ ਹਨ। ਜੋ ਲੋਕ ਅਣਹੈਲਦੀ ਲਾਈਫ ਸਟਾਈਲ ਜਿਉਂਦੇ ਹਨ ਉਨ੍ਹਾਂ ਨੂੰ ਲੀਵਰ ਦੇ ਕੈਂਸਰ ਹੋਣ ਦੀ ਸੰਭਾਵਨਾਂ ਸਭ ਤੋਂ ਜ਼ਿਆਦਾ ਹੁੰਦੀ ਹੈ ਪਰ ਇਹ ਇਕੋ ਹੀ ਕਾਰਨ ਨਹੀਂ ਹੈ। ਇਸ ਦੇ ਲਈ ਕਈ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿਨ੍ਹਾਂ ਲੋਕਾਂ ਨੂੰ ਇਹ ਕੈਂਸਰ ਹੋਣ ਦੀ ਸੰਭਾਵਨਾਂ ਜ਼ਿਆਦਾ ਹੁੰਦੀ ਹੈ। 
1. ਜੋ ਜ਼ਿਆਦਾ ਸ਼ਰਾਬ ਪੀਂਦੇ ਹਨ
ਜ਼ਿਆਦਾ ਸ਼ਰਾਬ ਪੀਣ ਨਾਲ ਲੀਵਰ ਸਿਰੋਸਿਸ ਨਾਮਕ ਬੀਮਾਰੀ ਹੋ ਸਕਦੀ ਹੈ, ਜੋ ਕੈਂਸਰ 'ਚ ਬਦਲ ਸਕਦੀ ਹੈ। 
2. ਜਿਨ੍ਹਾਂ ਨੂੰ ਹਿਪੋਟਾਈਟਿਸ ਦੀ ਬੀਮਾਰੀ ਹੋਵੇ
ਹਿਪੋਟਾਈਟਿਸ-ਬੀ ਅਤੇ ਸੀ ਦੇ ਕਾਰਨ ਲੀਵਰ ਬਹੁਤ ਜ਼ਿਆਦਾ ਖਰਾਬ ਹੋ ਸਕਦਾ ਹੈ, ਕੈਂਸਰ ਵੀ ਹੋ ਸਕਦਾ ਹੈ। 
3. ਜਿਨ੍ਹਾਂ ਨੂੰ ਕਿਡਨੀ ਦੀ ਬੀਮਾਰੀ ਹੋਵੇ
ਡਾਈਲਿਸਿਸ ਕਰਵਾਉਣ ਵਾਲੇ ਲੋਕਾਂ ਨੂੰ ਇਨਫੈਕਸ਼ਨ ਦੇ ਕਾਰਨ ਲੀਵਰ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। 
4. ਜਿਨ੍ਹਾਂ ਨੂੰ ਸ਼ੂਗਰ ਦੀ ਪਰੇਸ਼ਾਨੀ ਹੋਵੇ
ਸ਼ੂਗਰ ਨਾਲ ਨਾਨ ਐਲਕੋਹਲਿਕ ਫੈਟੀ ਲੀਵਰ ਨਾਮਕ ਡਿਜੀਜ ਹੋ ਜਾਂਦੀ ਹੈ ਜੋ ਕੈਂਸਰ ਦਾ ਕਾਰਨ ਬਣ ਸਕਦੀ ਹੈ। 
5. ਜੋ ਬਹੁਤ ਜ਼ਿਆਦਾ ਮੋਟੇ ਹੋਣ
ਮੋਟਾਪੇ ਦੇ ਕਾਰਨ ਲੀਵਰ 'ਚ ਫੈਟ ਵੱਧ ਜਾਂਦਾ ਹੈ। ਇਸ ਨਾਲ ਕੈਂਸਰ ਹੋਣ ਦੀ ਸੰਭਾਵਨਾਂ ਵੱਧ ਜਾਂਦੀ ਹੈ।


Related News