ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ

08/13/2020 12:55:39 PM

ਟਾਇਲਟ ਜਾਣ ਤੋਂ ਬਾਅਦ ਹੱਥ ਧੋਣਾ ਸੱਭਿਆਕ ਸਮਾਜ ਦਾ ਨਾਗਰਿਕ ਹੋਣਦੀ ਨਿਸ਼ਾਨੀ ਮੰਨੀ ਜਾਂਦੀ ਹੈ। ਡਾਕਟਰ ਵੀ ਬੀਮਾਰੀਆਂ ਤੋਂ ਬਚਣ ਲਈ ਭੋਜਨ ਤੋਂ ਪਹਿਲਾਂ ਅਤੇ ਬਾਅਦ ’ਚ ਹੱਥ ਧੋਣ ਦੀ ਸਲਾਹ ਦਿੰਦੇ ਹਨ। ਹੁਣ ਕੋਵਿਡ-19 ਕਾਲ ’ਚ ਵਿਸ਼ਵ ਸਿਹਤ ਸੰਗਠਨ ਨੇ ਵੀ ਕੋਰੋਨਾ ਇਨਫੈਰਸ਼ਨ ਤੋਂ ਬਚਣ ਲਈ ਸਮੇਂ-ਸਮੇਂ ’ਤੇ ਸਾਬਣ ਨਾਲ 20 ਸੈਕੰਡ ਤੱਕ ਹੱਥ ਧੋਣ ਦੀ ਸਲਾਹ ਦਿੱਤੀ ਹੈ। ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਦੁਨੀਆਂ ’ਚ ਆਬਾਦੀ ਦਾ ਵੱਡਾ ਹਿੱਸਾ ਰੋਜ਼ਾਨਾ ਰੁਟੀਨ ’ਚ ਹੱਥ ਸਾਫ ਨਹੀਂ ਕਰਦਾ। ਇਥੋਂ ਤੱਕ ਕਿ ਕਈ ਲੋਕ ਪਖਾਨਾ ਜਾਣ ਤੋਂ ਬਾਅਦ ਵੀ ਹੱਥ ਸਾਬਣ ਨਾਲ ਨਹੀਂ ਧੋਂਦੇ।

ਨਿਊਜ਼ ਐਂਕਰ, ਹੀਰੋਇਨ ਤੱਕ ਵੀ ਆਏ ਵਿਵਾਦਾਂ ’ਚ
ਪਿਛਲੇ ਸਾਲ ਫਾਰਸ ਨਿਊਜ਼ ਦੇ ਐਂਕਰ ਪੀਟ ਹੇਮਸੇਥ ਇਸੇ ਵਜ੍ਹਾ ਕਰਕੇ ਵਿਵਾਦਾਂ ’ਚ ਆ ਗਏ ਸਨ। ਜਦੋਂ ਉਨ੍ਹਾਂ ਨੇ ਇਹ ਕਿਹਾ ਕਿ ਮੈਨੂੰ ਯਾਦ ਨਹੀਂ ਕਿ ਪਿਛਲੇ 10 ਸਾਲਾਂ ਤੋਂ ਮੈਂ ਕਦੋਂ ਹੱਥ ਧੋਤੇ ਹੋਣ। ਇਸ਼ ਤੋਂ ਪਹਿਲੇ 2015 ’ਚ ਅਮਰੀਕਨ ਹੀਰੋਇਨ ਜੇਨੀਫਰ ਲਾਰੈਂਸ ਨੇ ਵੀ ਸਵੀਕਾਰਿਆ ਸੀ ਕਿ ਉਹ ਕਦੇ ਟਾਇਲਟ ਜਾਣ ਉਪਰੰਤ ਹੱਥ ਨਹੀਂ ਧੋਂਦੀ, ਬਸ ਟਿਸ਼ੂ ਪੇਪਰਸ ਦੀ ਵਰਤੋਂ ਕਰਕੇ ਕੰਮ ਚਲਾ ਲੈਂਦੀ ਹੈ। 

ਜੇਨੀਫਰ ਨੇ ਇਹ ਖੁਲਾਸਾ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਕਿ ਵੱਡੀ ਗਿਣਤੀ ’ਚ ਹਾਲੀਵੁੱਡ ਸਟਾਰਸ ਕਈ-ਕਈ ਦਿਨਾਂ ਤੱਕ ਨਹਾਉਂਦੇ ਹੀ ਨਹੀਂ। ਬਹੁਤ ਸਾਰੀਆਂ ਹੀਰੋਇਨਾਂ ਮਹੀਨਿਆਂ ਤੱਕ ਆਪਣਾ ਚਿਹਰਾ ਸਾਫ ਪਾਣੀ ਨਾਲ ਧੋ ਨਹੀਂ ਪਾਉਂਦੀਆਂ, ਉਹ ਸਿਰਫ ਸਪ੍ਰੈ ਕੈਮੀਕਲਸ ਦੇ ਸਹਾਰੇ ਆਪਣਾ ਮੇਕਅੱਪ ਸਾਫ ਕਰਦੀਆਂ ਹਨ ਅਤੇ ਫਿਰ ਬਿਨਾਂ ਮੂੰਹ ਧੋਤੇ ਹੀ ਮੁੜ ਮੇਕਅੱਪ ਕਰ ਲੈਂਦੀਆਂ ਹਨ।

PunjabKesari

ਘਟ ਜਾਂਦਾ ਹੈ ਬੀਮਾਰੀ ਦਾ ਖਦਸ਼ਾ
2006 ’ਚ ਹੋਈ ਰਿਸਰਚ ਅਨੁਸਾਰ ਜੇਕਰ ਤੁਸੀਂ ਹੱਥ ਚੰਗੀ ਤਰ੍ਹਾਨਾਲ ਸਾਫ ਕਰਦੇ ਹੋ ਤਾਂ ਇਸ ਨਾਲ ਸਾਹ ਦੀਆਂ ਬੀਮਾਰੀਆਂ ਦਾ ਖਦਸ਼ਾ 44 ਫੀਸਦੀ ਤੋਂ ਘਟ ਕੇ 6 ਫੀਸਦੀ ਰਹਿ ਜਾਂਦਾ ਹੈ। ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਵਿਗਿਆਨਿਕਾਂ ਨੇ ਪਾਇਆ ਕਿ ਜਿਹੜੇ ਦੇਸ਼ਾਂ ’ਚ ਹੱਥ ਧੋਣ ਦੀ ਰਵਾਇਤ ਹੈ, ਉਥੇ ਇਸ ਦਾ ਇਨਫੈਕਸ਼ਨ ਘੱਟ ਹੁੰਦਾ ਹੈ। ਭਾਰਤ ਵਿਚ ਸਾਫ-ਸਫਾਈ ਪ੍ਰਤੀ ਜਾਗਰੂਕਤਾ ਦੇ ਕਾਰਨ ਬੱਚਿਆਂ ਤੋਂ ਲੈ ਕੇ ਵੱਡਿਆ ਤੱਕ ਨੇ ਰੋਜ਼ਾਨਾ ਸਾਬਣ-ਪਾਣੀ ਨਾਲ ਹੱਥ ਧੋਣਾ ਸ਼ੁਰੂ ਕਰ ਦਿੱਤਾ ਹੈ।

ਸਾਬਣ ਜਾਂ ਪਾਣੀ ਦੀ ਬੁਨਿਆਦੀ ਸਹੂਲਤ ਨਹੀਂ
2015 ’ਚ ਹੋਈ ਰਿਸਰਚ ਅਨੁਸਾਰ ਦੁਨੀਆਂ ’ਚ ਕਰੀਬ 26.2 ਫੀਸਦੀ ਲੋਕ ਪਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਹੱਥ ਨਹੀਂ ਧੋਂਦੇ। ਡਾਕਟਰ ਰਾਬਰਟ ਆਗਰ ਕਹਿੰਦੇ ਹਨ ਕਿ ਪਖਾਨਾ ਜਾਣ ਤੋਂ ਬਾਅਦ ਵੀ ਹੱਥ ਨਾ ਧੋਣਾ ਆਮ ਆਦਤ ਹੈ। ਉਹ ਲਗਭਗ 25 ਸਾਲ ਤੋਂ ਲੋਕਾਂ ਨੂੰ ਉਸ ਲਈ ਪ੍ਰੇਰਿਤ ਕਰ ਰਹੇ ਹਨ ਪਰ ਅਜੇ ਵੀ ਇਸ ਨਿਯਮ ਦਾ ਪਾਲਣ ਕਰਨ ਵਾਲਿਆੰ ਦੀ ਗਿਣਤੀ ਘੱਟ ਹੈ।

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

PunjabKesari

ਹੱਥ ਧੋਣ ਦੇ ਫਾਇਦੇ
 ਜਿਨ੍ਹਾਂ ਦੇਸ਼ਾਂ ਵਿਚ ਪਾਣੀ ਅਤੇ ਸਾਬਣ ਦੋਨੋਂ ਉਪਲਬਧ ਹਨ, ਉਥੇ ਵੀ ਅੱਧੇ ਲੋਕ ਹੀ ਟਾਇਲੇਟ ਜਾਣ ਤੋਂ ਬਾਅਦ ਇਨ੍ਹਾਂ ਦੀ ਵਰਤੋਂ ਕਰਦੇ ਹਨ। ਇਸ ਤੋਂ ਬਾਅਦ ਸ਼ਾਇਦ ਤੁਸੀ ਸੋਚੋਗੇ ਕਿ ਕੂਹਣੀ ਛੂੰਹ ਕੇ ਹੀ ਸੁਆਗਤ ਕਰਨ ਨੂੰ ਸਥਾਈ ਤਰੀਕਾ ਬਣਾ ਦਿੱਤਾ ਜਾਣਾ ਚਾਹੀਦਾ ਹੈ। ਗੱਥ ਨਾ ਧੋਣ ਦੇ ਕਾਰਨ ਹੱਥਾਂ ’ਤੇ ਲੱਗੀ ਗੰਦਗੀ ਮੂੰਹ ਰਾਹੀਂ ਪੇਟ ’ਚ ਪਹੁੰਚ ਜਾਣ ਦੀ ਵਜ੍ਹਾ ਨਾਲ ਇਨਸਾਨ ਦੇ ਸਰੀਰ ’ਚ ਅਨੇਕਾ ਤਰ੍ਹਾਂ ਦੇ ਰੋਗਾਂ ਦੇ ਲੱਛਣ ਨਜ਼ਰ ਆਉਂਦੇ ਸਨ ਪਰ ਜਦੋਂ ਤੋਂ ਇਨਸਾਨ ਨੇ ਹੱਥ ਧੋਣੇ ਸ਼ੁਰੂ ਕੀਤੇ, ਬੀਮਾਰੀਆਂ ਦੀ ਘਾਟ ਦੇਖੀ ਗਈ। ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਪਿਛਲੇ 6 ਮਹੀਨਿਆਂ ਦੌਰਾਨ ਦੁਨੀਆਂ ਭਰ ’ਚ ਸਫਾਈ ਨੂੰ ਲੈ ਕੇ ਅਭਿਆਨ ਚਲਾਏ ਗਏ, ਜਿਨ੍ਹਾਂ ’ਚ ਹਾਲੀਵੁੱਡ ਅਤੇ ਬਾਲੀਵੁੱਡ ਹਸਤੀਆਂ ਤੋਂ ਲੈ ਕੇ ਸਰਕਾਰੀ ਅਤੇ ਨਿੱਜੀ ਸੰਗਠਨ ਤੱਕ ਸ਼ਾਮਲ ਰਹੇ ਹਨ। 

ਕੁਝ ਤੱਥ
. ਦੁਨੀਆ ’ਚ 26.6 ਫੀਸਦੀ ਲੋਕ ਟਾਇਲਟ ਜਾਣ ਤੋਂ ਬਾਅਦ ਹੱਥ ਨਹੀਂ ਧੋਂਦੇ। 
. ਦੁਨੀਆਂ ’ਚ 27 ਫੀਸਦੀ ਲੋਕਾਂ ਕੋਲ ਹੀ ਹੱਥ ਧੋਣ ਦੀ ਸੁਵਿਧਾ ਹੈ। 
. ਵਿਸ਼ਵ ’ਚ 3 ਅਰਬ ਲੋਕਾਂ ਦੇ ਕੋਲ ਸਾਬਣ ਅਤੇ ਪਾਣੀ ਜਿਹੀ ਬੁਨਿਆਦੀ ਸੁਵਿਧਾ ਨਹੀਂ ਹੈ।
. ਸਾਊਦੀ ਅਰਬ ’ਚ ਵੀ 97 ਫੀਸਦੀ ਲੋਕ ਟਾਇਲਟ ਜਾਣ ਤੋਂ ਬਾਅਦ ਹੱਥ ਨਹੀਂ ਧੋਂਦੇ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਸ਼ਿਸ਼ੂਪਾਲ

PunjabKesari


rajwinder kaur

Content Editor

Related News