ਰਾਤ ਨੂੰ ਸੋਣ ਤੋਂ ਪਹਿਲਾਂ ਜ਼ਰੂਰ ਨਹਾਓ, ਮਿਲਣਗੇ ਕਈ ਫਾਇਦੇ

Saturday, Jul 08, 2017 - 06:25 PM (IST)

ਰਾਤ ਨੂੰ ਸੋਣ ਤੋਂ ਪਹਿਲਾਂ ਜ਼ਰੂਰ ਨਹਾਓ, ਮਿਲਣਗੇ ਕਈ ਫਾਇਦੇ

ਨਵੀਂ ਦਿੱਲੀ— ਗਰਮੀਆਂ ਵਿਚ ਪਸੀਨਾ ਆਉਣ ਦੀ ਵਜ੍ਹਾ ਨਾਲ ਸਰੀਰ 'ਚੋਂ ਬਦਬੂ ਆਉਣ ਲਗਦੀ ਹੈ ਚੰਗੀ ਸਿਹਤ ਦੇ ਲਈ ਹੈਲਦੀ ਚਮੜੀ ਦੇ ਲਈ ਨਹਾਉਣਾ ਬਹੁਤ ਜ਼ਰੂਰੀ ਹੈ ਜ਼ਿਆਦਾਤਰ ਲੋਕ ਇਸ ਮੌਸਮ ਵਿਚ ਦਿਨ ਵਿਚ 3-4 ਵਾਰ ਨਹਾ ਲੈਂਦੇ ਹਨ ਅਜਿਹੇ ਵਿਚ ਜੇ ਰਾਤ ਨੂੰ ਸੋਣ ਤੋਂ ਪਹਿਲਾਂ ਨਹਾਇਆ ਜਾਵੇ ਤਾਂ ਇਸ ਨਾਲ ਸਰੀਰ ਵਿਚ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਜਾਣੋ ਰਾਤ ਨੂੰ ਸੋਣ ਤੋਂ ਪਹਿਲਾਂ ਨਹਾਉਣ ਦੇ ਫਾਇਦਿਆਂ ਬਾਰੇ
1. ਬਲੱਡ ਸ਼ੂਗਰ 
ਰਾਤ ਨੂੰ ਕੋਸੇ ਪਾਣੀ ਨਾਲ ਨਹਾਉਣ ਨਾਲ ਬਲੱਡ ਸ਼ੂਗਰ ਲੇਵਲ ਘੱਟ ਹੁੰਦਾ ਹੈ।
2. ਚੰਗੀ ਨੀਂਦ 
ਰਾਤ ਨੂੰ ਸੋਣ ਤੋਂ ਪਹਿਲਾਂ ਨਹਾਉਣ ਨਾਲ ਦਿਨਭਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਮਸਲਸ ਨੂੰ ਆਰਾਮ ਮਿਲਦਾ ਹੈ। ਜਿਸ ਵਜ੍ਹਾ ਨਾਲ ਚੰਗੀ ਨੀਂਦ ਆਉਂਦੀ ਹੈ।
3. ਸਿਹਤਮੰਦ ਚਮੜੀ
ਜੇ ਤੁਸੀਂ ਮੁਹਾਸਿਆਂ ਤੋਂ ਪ੍ਰੇਸ਼ਾਨ ਹੋ ਤਾਂ ਰਾਤ ਨੂੰ ਠੰਡੇ ਪਾਣੀ ਨਾਲ ਨਹਾਓ। ਇਸ ਨਾਲ ਚਮੜੀ ਰੁੱਖੀ ਅਤੇ ਬੇਜਾਨ ਵੀ ਨਹੀਂ ਰਹੇਗੀ ਅਤੇ ਇਸ ਨਾਲ ਸਰੀਰ 'ਤੇ ਜੰਮੀ ਗੰਦਗੀ ਵੀ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਂਦੀ ਹੈ ਅਤੇ ਚਮੜੀ ਦੀ ਇੰਫੈਕਸ਼ਨ ਦਾ ਵੀ ਖਤਰਾ ਨਹੀਂ ਰਹਿੰਦਾ।
4. ਭਾਰ ਘਟਾਏ 
ਰਾਤ ਨੂੰ ਸੋਣ ਤੋਂ ਪਹਿਲਾਂ ਨਹਾਉਣ ਨਾਲ ਸਰੀਰ ਠੰਡਾ ਹੋ ਜਾਂਦਾ ਹੈ। ਸਰੀਰ ਨੂੰ ਗਰਮ ਕਰਨ ਦੇ ਲਈ ਕੈਲੋਰੀ ਬਰਨਿੰਗ ਪ੍ਰੇਸੈਸ ਹੋਣ ਲਗਦੀ ਹੈ ਅਤੇ ਵਾਧੂ ਫੈਟ ਘੱਟ ਹੋਣ ਲਗਦੀ ਹੈ।
5. ਤਣਾਅ ਘਟਾਏ
ਦਿਨਭਰ ਦੀ ਥਕਾਵਟ ਨੂੰ ਉਤਾਰਨ ਦੇ ਲਈ ਰਾਤ ਨੂੰ ਨਹਾਉਣਾ ਜ਼ਰੂਰੀ ਹੁੰਦਾ ਹੈ। ਇਸ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਤਣਾਅ ਲੇਵਲ ਵੀ ਘੱਟ ਹੋ ਜਾਂਦਾ ਹੈ। 


 


Related News