ਪੱਧਰੀ ਤੋਂ ਲੈ ਕੇ ਮੋਟਾਪੇ ਨੂੰ ਘੱਟ ਕਰਨ ''ਚ ਮਦਦਗਾਰ ਹੈ ਜੌਂ

08/12/2017 12:41:58 PM

ਨਵੀਂਦਿੱਲੀ—ਜੌਂ ਇਕ ਤਰ੍ਹਾਂ ਦਾ ਅਨਾਜ ਹੈ ਜੋ ਕਈ ਘਰਾਂ 'ਚ ਦੇਖਣ ਨੂੰ ਮਿਲਦਾ ਹੈ। ਇਹ ਕਣਕ ਦੇ ਦਾਣੇ ਤੋਂ ਥੋੜਾ ਹਲਕਾ ਅਤੇ ਮੋਟਾ ਹੁੰਦਾ ਹੈ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਜੌਂ ਦੇ ਆਟੇ ਦੀ ਰੋਟੀ ਬਣਾ ਕੇ ਖਾਦੀ ਜਾ ਸਕਦੀ ਹੈ। ਇਸ 'ਚ ਮੌਜੂਦ ਲੇਕਿਟਕ ਐਸਿਡ, ਸੈਲਿਸਿਲਿਕ ਐਸਿਡ, ਪੋਟਾਸ਼ਿਅਮ ਅਤੇ ਕੈਲਸ਼ੀਅਮ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਆਓ ਜਾਣਦੇ ਹਾਂ ਜੌਂ ਦੇ ਫਾਇਦਿਆ ਬਾਰੇ...
1. ਗਰਭਪਾਤ
ਜਿਨ੍ਹਾਂ ਔਰਤਾਂ ਦੀ ਬੱਚੇਦਾਨੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਦੇ ਲਈ ਜੌਂ ਬਹੁਤ ਫਾਇਦੇਮੰਦ ਹੁੰਦਾ ਹੈ। ਇਸਦੇ ਇਲਾਵਾ ਜਿਨ੍ਹਾਂ ਔਰਤਾਂ ਦਾ ਬਾਰ-ਬਾਰ ਗਰਭਪਾਤ ਹੋ ਜਾਵੇ ਉਨ੍ਹਾਂ ਨੂੰ ਵੀ ਇਸਦਾ ਸੇਵਨ ਕਰਨਾ ਚਾਹੀਦਾ ਹੈ। ਇਸਦੇ ਲਈ ਜੌਂ ਦੇ ਆਟੇ 'ਚ ਘਿਓ ਅਤੇ ਡ੍ਰਾਈ ਫੂਡ ਮਿਲਾ ਕੇ ਲੱਡੂ ਬਣਾਏ ਜਾ ਸਕਦੇ ਹਨ।

2. ਪੱਧਰੀ 
ਗੁਰਦੇ 'ਚ ਪੱਧਰੀ ਦੀ ਸਮੱਸਿਆ ਨਾਲ ਅੱਜਕਲ ਜ਼ਿਆਦਾਤਰ ਲੋਕ ਪੀੜਿਤ ਹਨ। ਇਸ ਬੀਮਾਰੀ ਤੋਂ ਨਿਯਾਤ ਪਾਉਣ ਦੇ ਲਈ ਜੌਂ ਨੂੰ ਪਾਣੀ 'ਚ ਉਬਾਲੋਂ ਅਤੇ ਠੰਡਾ ਕਰਨ ਦੇ ਬਾਅਦ ਪੀਓ। ਰੋਜ਼ਾਨਾ ਇਸ ਪਾਣੀ ਦੇ ਸੇਵਨ ਕਰਨ ਨਾਲ ਕਿਡਨੀ ਦੀ ਪੱਧਰੀ ਨਿਕਲ ਜਾਂਦੀ ਹੈ।

PunjabKesari
3. ਸ਼ੂਗਰ
ਬਦਲੀ ਜਿੰਦਗੀ ਅਤੇ ਗਲਤ ਖਾਣ-ਪੀਣ ਦੀ ਵਜ੍ਹਾਂ ਨਾਲ ਜ਼ਿਆਦਾਤਰ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੋ ਜਾਂਦੀ ਹੈ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਜੌਂ ਦੇ ਆਟੇ ਦੀ ਰੋਟੀ ਬਣਾ ਕੇ ਖਾਓ।

PunjabKesari


4.ਭਾਰ ਵੱਧੇਗਾ

ਸ਼ਰੀਰ ਤੋਂ ਫਾਲਤੂ ਚਰਬੀ ਨੂੰ ਘੱਟ ਕਰਨ ਦੇ ਲਈ ਜੌਂ ਦੇ ਸਤੂ ਅਤੇ ਛਿਲਕੇ ਦੇ ਕਾੜੇ 'ਚ ਸ਼ਹਿਦ ਮਿਲਾਕੇ ਪੀਣ ਨਾਲ ਫਾਇਦਾ ਹੁੰਦਾ ਹੈ। ਇਸਦੇ ਇਲਾਵਾ ਜਿਨ੍ਹਾਂ ਲੋਕਾਂ ਦਾ ਭਾਰ ਘੱਟ ਹੈ ਉਹ ਦੁੱਧ 'ਚ ਜੌਂ ਮਿਲਾ ਕੇ ਖੀਰ ਬਣਾ ਕੇ ਖਾ ਸਕਦੇ ਹਨ। ਇਸ ਨਾਲ ਉਨ੍ਹਾਂ ਦੇ ਸਰੀਰ ਦਾ ਭਾਰ ਵੱਧੇਗਾ ਅਤੇ ਕਮਜ਼ੋਰੀ ਵੀ ਦੂਰ ਹੋਵੇਗੀ।

PunjabKesari
5. ਗੋਰੀ ਰੰਗਤ

ਜੌਂ ਸਿਰਫ ਸਿਹਤ ਦੇ ਲਈ ਹੀ ਨਹੀਂ, ਚਮੜੀ ਨੂੰ ਨਿਖਾਰਣ ਦੇ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦੇ ਲਈ ਜੌਂ ਦੇ ਆਟੇ 'ਚ ਪੀਸੀ ਹੋਈ ਹਲਦੀ, ਸਰੌਂ ਦਾ ਤੇਲ ਅਤੇ ਪਾਣੀ ਮਿਲਾ ਕੇ ਲੇਪ ਬਣਾ ਲਓ। ਇਸ ਲੇਪ ਨੂੰ ਰੋਜ਼ਾਨਾ ਚਿਹੜੇ 'ਤੇ ਲਗਾਓ ਅਤੇ ਸੁੱਕਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ ਇਸ ਨਾਲ ਰੰਗਤ 'ਚ ਨਿਖਾਰ ਆਉਦਾ ਹੈ।

PunjabKesari


Related News