Health Tips: ਬਵਾਸੀਰ ਦੇ ਮਰੀਜ਼ਾਂ ਲਈ ਕੇਲੇ ਖਾਣੇ ਹੁੰਦੇ ਨੇ ਬੇਹੱਦ ਫ਼ਾਇਦੇਮੰਦ, ਇੰਝ ਕਰੋ ਸੇਵਨ

Tuesday, Jun 20, 2023 - 05:47 PM (IST)

ਜਲੰਧਰ (ਬਿਊਰੋ) - ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਕਈ ਲੋਕਾਂ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਬਵਾਸੀਰ ਦੀ ਹੈ। ਪਾਚਨ ਪ੍ਰਣਾਲੀ ਦਾ ਸਬੰਧ ਸਰੀਰ ਵਿੱਚ ਮੌਜੂਦ ਮੈਟਾਬੋਲਿਜ਼ਮ ਨਾਲ ਹੁੰਦਾ ਹੈ। ਪਾਚਨ ਕਿਰਿਆ ਠੀਕ ਨਾ ਹੋਣ ’ਤੇ ਬਵਾਸੀਰ ਯਾਨੀ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ। ਮਾਹਿਰਾਂ ਅਨੁਸਾਰ ਬਵਾਸੀਰ ਦੇ ਮਰੀਜ਼ਾਂ ਲਈ ਕੇਲਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬਵਾਸੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।  

ਬਵਾਸੀਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੈ ਕੇਲਾ 
ਮਾਹਿਰਾਂ ਅਨੁਸਾਰ ਕੇਲਾ ਇੱਕ ਕਿਸਮ ਦਾ ਕੁਦਰਤੀ ਲੈਕਟਿਵ ਹੁੰਦਾ ਹੈ। ਇਹ ਕਬਜ਼ ਦਾ ਇਲਾਜ ਕਰਨ ’ਚ ਮਦਦ ਕਰਦਾ ਹੈ। ਤੁਸੀਂ ਬਵਾਸੀਰ ਵਿੱਚ ਅੰਤੜੀਆਂ ਦੀ ਗਤੀ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਮਲ ਤਿਆਗਣ ਦੌਰਾਨ ਬੇਚੈਨੀ, ਦਰਦ ਜਾਂ ਖੂਨ ਤੋਂ ਬਚਣ ਲਈ ਕੇਲੇ ਦਾ ਸੇਵਨ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ। ਇਹ ਤੁਹਾਡੀਆਂ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਘੱਟ ਕਰਦਾ ਹੈ ਅਤੇ ਤੁਹਾਡੇ ਮਲ ਨੂੰ ਨਰਮ ਕਰਨ ਵਿੱਚ ਮਦਦ ਕਰਦਾ ਹੈ।

ਬਵਾਸੀਰ ਹੋਣ 'ਤੇ ਇਨ੍ਹਾਂ ਚੀਜ਼ਾਂ ’ਚ ਮਿਲਾ ਕੇ ਖਾਓ ਕੇਲਾ 

ਦੁੱਧ ਨਾਲ ਮਿਲਾ ਕੇ ਖਾਓ ਕੇਲਾ
ਬਵਾਸੀਰ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਦੁੱਧ ਨਾਲ ਕੇਲੇ ਦਾ ਸੇਵਨ ਕਰ ਸਕਦੇ ਹੋ। ਦੁੱਧ ਨਾਲ ਕੇਲਾ ਖਾਣ ’ਤੇ ਬਵਾਸੀਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਇਸ ਲਈ ਤੁਸੀਂ ਕੇਲੇ ਦਾ ਸ਼ੇਕ ਬਣਾਕੇ ਜਾਂ ਦੁੱਧ ਨਾਲ ਕੇਲਾ ਵੀ ਖਾ ਸਕਦੇ ਹੋ।

ਘਿਓ ਨਾਲ ਮਿਲਾ ਕੇ ਖਾਓ ਕੇਲਾ
ਬਵਾਸੀਰ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੇਲੇ ਨੂੰ ਘਿਓ ਦੇ ਨਾਲ ਵੀ ਖਾ ਸਕਦੇ ਹੋ। ਅਜਿਹਾ ਕਰਨ ਨਾਲ ਅੰਤੜੀਆਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਕੇਲੇ ਨੂੰ ਛਿੱਲ ਕੇ ਮੈਸ਼ ਕਰੋ। ਇਸ ਨੂੰ ਮੈਸ਼ ਕਰੋ ਅਤੇ ਇਸ ਵਿਚ ਥੋੜ੍ਹਾ ਜਿਹਾ ਘਿਓ ਅਤੇ ਸ਼ਹਿਦ ਮਿਲਾਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।

ਸ਼ਹਿਦ ਨਾਲ ਮਿਲਾ ਕੇ ਖਾਓ ਕੇਲਾ
ਬਵਾਸੀਰ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਕੇਲੇ ਦਾ ਸੇਵਨ ਸ਼ਹਿਦ ਨਾਲ ਵੀ ਕਰ ਸਕਦੇ ਹੋ। ਸ਼ਹਿਦ ਵਿੱਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਸ਼ਹਿਦ ਅਤੇ ਕੇਲਾ ਮਿਲਾ ਕੇ ਖਾਣ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ।

ਓਟਸ ਨਾਲ ਮਿਲਾ ਕੇ ਖਾਓ ਕੇਲਾ
ਬਵਾਸੀਰ ਦੇ ਰੋਗੀਆਂ ਨੂੰ ਓਟਸ ਦਾ ਸੇਵਨ ਕਰਨਾ ਚਾਹੀਦੀ ਹੈ, ਜੋ ਬਹੁਤ ਫ਼ਾਇਦੇਮੰਦ ਹੈ। ਓਟਸ ਨੂੰ ਕੇਲੇ ਨਾਲ ਮਿਲਾ ਕੇ ਖਾਓ। ਇਹ ਦੋਵੇਂ ਚੀਜ਼ਾਂ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋਣਗੀਆਂ।


rajwinder kaur

Content Editor

Related News