ਚਿਹਰੇ ਦੀ ਖੂਬਸੂਰਤੀ ਵਧਾਉਂਦਾ ਹੈ ''ਬੇਕਿੰਗ ਸੋਡਾ'', ਜਾਣੋ ਲਾਜਵਾਬ ਫਾਇਦੇ

07/04/2019 3:58:32 PM

ਨਵੀਂ ਦਿੱਲੀ/ਜਲੰਧਰ (ਇੰਟ.)— ਬੇਕਿੰਗ ਸੋਡਾ ਤੁਸੀਂ ਆਪਣੀ ਰਸੋਈ 'ਚ ਇਸਤੇਮਾਲ ਹੁੰਦੇ ਹੋਏ ਦੇਖਿਆ ਹੋਵੇਗਾ ਪਰ ਇਸ ਦਾ ਇਸਤੇਮਾਲ ਸਿਰਫ ਰਸੋਈ ਤੱਕ ਹੀ ਸੀਮਤ ਨਹੀਂ ਹੈ। ਬੇਕਿੰਗ ਸੋਡਾ ਚਿਹਰੇ ਦੀ ਖੂਬਸੂਰਤੀ ਅਤੇ ਚਮੜੀ ਲਈ ਵੀ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਬੇਕਿੰਗ ਸੋਡਾ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ। 

PunjabKesari
ਸੰਤਰਿਆਂ ਦੇ ਜੂਸ 'ਚ ਬੇਕਿੰਗ ਸੋਡਾ ਪਾ ਕੇ ਚਿਹਰੇ 'ਤੇ ਲਗਾਓ
ਗਲੋਇੰਗ ਅਤੇ ਜਵਾਨ ਸਕਿਨ ਕੌਣ ਨਹੀਂ ਚਾਹੁੰਦਾ। ਪੂਰੀ ਨੀਂਦ ਲੈਣ ਅਤੇ ਹੈਲਦੀ ਖਾਣਾ-ਖਾਣ ਤੋਂ ਬਾਅਦ ਵੀ ਤੁਹਾਡੀ ਸਕਿਨ ਗਲੋਇੰਗ ਰਹੇਗੀ, ਇਸ ਦੀ ਗਾਰੰਟੀ ਨਹੀਂ ਹੈ। ਅਜਿਹੇ 'ਚ ਤੁਹਾਡੀ ਸਕਿਨ ਨੂੰ ਨੈਚੂਰਲ ਗਲੋਅ ਦੇਣ 'ਚ ਬੇਕਿੰਗ ਸੋਡਾ ਵੱਡੀ ਭੂਮਿਕਾ ਨਿਭਾ ਸਕਦਾ ਹੈ। ਸੰਤਰਿਆਂ ਦੇ ਜੂਸ 'ਚ ਬੇਕਿੰਗ ਸੋਡਾ ਮਿਲਾ ਕੇ ਇਸ ਨੂੰ ਚਿਹਰੇ 'ਤੇ 15 ਮਿੰਟ ਤੱਕ ਲਾ ਕੇ ਧੋ ਲਓ। ਹਫਤੇ 'ਚ ਇਕ ਵਾਰ ਅਜਿਹਾ ਕਰਨ ਨਾਲ ਚਿਹਰੇ ਦਾ ਗਲੋਅ ਬਰਕਰਾਰ ਰਹਿੰਦਾ ਹੈ।

ਮੁਹਾਸਿਆਂ ਤੋਂ ਦਿਵਾਉਂਦਾ ਹੈ ਛੁਟਕਾਰਾ
ਬੇਕਿੰਗ ਸੋਡਾ ਮੁਹਾਸਿਆਂ ਤੋਂ ਪਰੇਸ਼ਾਨ ਲੋਕਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਇਸ ਨੂੰ ਪਾਣੀ 'ਚ ਮਿਲਾਉਣ ਤੋਂ ਬਾਅਦ ਇਹ ਚਿਹਰੇ 'ਤੇ ਲਗਾਉਣ ਲਈ ਸੁਰੱਖਿਅਤ ਹੁੰਦਾ ਹੈ। ਬੇਕਿੰਗ ਸੋਡੇ ਨੂੰ ਪਾਣੀ 'ਚ ਮਿਲਾ ਕੇ ਮੁਹਾਸਿਆਂ ਵਾਲੇ ਹਿੱਸੇ 'ਤੇ ਲਾਓ ਅਤੇ 2-3 ਮਿੰਟ ਬਾਅਦ ਗਰਮ ਪਾਣੀ ਨਾਲ ਧੋ ਲਓ। ਹਫਤੇ 'ਚ ਦੋ ਵਾਰ ਅਜਿਹਾ ਕਰੋ ਅਤੇ ਕੁਝ ਹੀ ਹਫਤਿਆਂ 'ਚ ਤੁਹਾਨੂੰ ਫਾਇਦਾ ਨਜ਼ਰ ਆਉਣ ਲੱਗੇਗਾ।

PunjabKesari
ਡਾਰਕ ਸਪੌਟਸ ਨੂੰ ਕਰਦਾ ਹੈ ਹਲਕਾ
ਤੁਹਾਡੇ ਚਿਹਰੇ 'ਤੇ ਜੇ ਦਾਗ-ਧੱਬੇ ਅਤੇ ਪੈਚੇਸ ਹਨ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਬੇਕਿੰਗ ਸੋਡਾ ਇਨ੍ਹਾਂ ਨੂੰ ਹਲਕਾ ਕਰਨ 'ਚ ਤੁਹਾਡੀ ਮਦਦ ਕਰ ਸਕਦਾ ਹੈ। ਬੇਕਿੰਗ ਸੋਡੇ 'ਚ ਬਲੀਚਿੰਗ ਦੇ ਗੁਣ ਹੁੰਦੇ ਹਨ। ਡਾਰਕ ਸਪੌਟ ਹਟਾਉਣ ਲਈ ਇਕ ਛੋਟੇ ਚਮਚ ਬੇਕਿੰਗ ਸੋਡੇ 'ਚ ਅੱਧੇ ਨਿੰਬੂ ਦਾ ਰਸ ਮਿਲਾ ਕੇ ਇਸ ਨੂੰ ਪ੍ਰਭਾਵਿਤ ਏਰੀਆ ਅਤੇ ਫਿਰ ਪੂਰੇ ਚਿਹਰੇ 'ਤੇ ਲਗਾਓ। ਕੁਝ ਦੇਰ ਲੱਗਾ ਰਹਿਣ ਤੋਂ ਬਾਅਦ ਧੋ ਲਵੋ। ਇਸ ਨੂੰ ਰਾਤ ਸਮੇਂ ਲਾਉਣਾ ਜ਼ਿਆਦਾ ਸਹੀ ਹੋਵੇਗਾ।

ਬਲੈਕਹੈੱਡਸ ਤੋਂ ਦਿਵਾਉਂਦਾ ਹੈ ਛੁਟਕਾਰਾ
ਬੇਕਿੰਗ ਸੋਡੇ ਨੂੰ ਪਾਣੀ 'ਚ ਮਿਲਾ ਕੇ ਬਲੈਕਹੈੱਡਸ 'ਤੇ ਲਗਾਉਣ ਨਾਲ ਇਨ੍ਹਾਂ ਤੋਂ ਛੇਤੀ ਛੁਟਕਾਰਾ ਮਿਲਦਾ ਹੈ।

PunjabKesari
ਲਿਪਸ ਨੂੰ ਬਣਾਉਂਦਾ ਹੈ ਸਾਫਟ ਅਤੇ ਸੁੰਦਰ
ਬੇਕਿੰਗ ਸੋਡਾ ਤੁਹਾਡੇ ਲਿਪਸ 'ਤੇ ਬਣੀ ਪਪੜੀ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਸੁੰਦਰ ਅਤੇ ਸਾਫਟ ਬਣਾਉਣ 'ਚ ਬੇਹੱਦ ਮਦਦਗਾਰ ਸਾਬਤ ਹੋ ਸਕਦਾ ਹੈ। ਬੇਕਿੰਗ ਸੋਡੇ 'ਚ ਸ਼ਹਿਦ ਮਿਲਾ ਕੇ ਉਸ ਨੂੰ ਹਲਕੇ ਹੱਥਾਂ ਨਾਲ ਲਿਪਸ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਵੋ। ਇਸ ਨਾਲ ਡੈੱਡ ਸਕਿਨ ਸੈੱਲਜ਼ ਹਟ ਜਾਣਗੇ ਅਤੇ ਤੁਹਾਡੇ ਲਿਪਸ ਸਾਫਟ ਅਤੇ ਖੂਬਸੂਰਤ ਨਜ਼ਰ ਆਉਣਗੇ।


shivani attri

Content Editor

Related News