ਸਿਹਤ ਲਈ ਲਾਹੇਵੰਦ ਹੈ ਬਾਜਰੇ ਦੀ ਰੋਟੀ, ਦਿਲ ਦੇ ਰੋਗਾਂ ਸਣੇ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ

Wednesday, Feb 17, 2021 - 12:03 PM (IST)

ਸਿਹਤ ਲਈ ਲਾਹੇਵੰਦ ਹੈ ਬਾਜਰੇ ਦੀ ਰੋਟੀ, ਦਿਲ ਦੇ ਰੋਗਾਂ ਸਣੇ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ

ਨਵੀਂ ਦਿੱਲੀ— ਹਰ ਘਰ ਦੀ ਰਸੋਈ 'ਚ ਕਣਕ, ਮੱਕੀ ਦੇ ਆਟੇ ਅਤੇ ਵੇਸਣ ਦੀ ਰੋਟੀ ਬਣਾ ਕੇ ਖਾਦੀ ਜਾਂਦੀ ਹੈ ਪਰ ਬਾਜਰੇ ਦੀ ਰੋਟੀ ਸ਼ਾਇਦ ਹੀ ਕਿਸੇ ਨੇ ਖਾਦੀ ਹੋਵੇਗੀ। ਬਾਜਰੇ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ, ਫਾਸਫੋਰਸ, ਫਾਈਬਰ, ਵਿਟਾਮਿਨ ਬੀ, ਐਂਟੀਆਕਸੀਡੈਂਟ ਆਦਿ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਬਾਜਰੇ ਦੀ ਰੋਟੀ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਇਹ ਪਚਾਉਣ 'ਚ ਕਾਫ਼ੀ ਆਸਾਨ ਹੈ। ਇਸ ਦੀ ਵਰਤੋਂ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।

PunjabKesari

ਦਿਲ ਦੇ ਰੋਗਾਂ ਨੂੰ ਕਰੇ ਦੂਰ— ਦਿਲ ਦੇ ਰੋਗੀਆਂ ਲਈ ਬਾਜਰੇ ਦੀ ਰੋਟੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ ਇਸ 'ਚ ਮੌਜੂਦ ਵਿਟਾਮਿਨ ਸਰੀਰ 'ਚ ਕੋਲੈਸਟਰੋਲ ਲੇਵਲ ਨੂੰ ਘੱਟ ਕਰਕੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਕਰਦਾ ਹੈ ਅਤੇ ਹਾਰਟ ਨੂੰ ਸ਼ਕਤੀ ਦਿੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ।

PunjabKesari

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਹੱਡੀਆਂ ਕਰੇ ਮਜ਼ਬੂਤ—ਬਾਜਰੇ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਕੈਲਸ਼ੀਅਮ ਦੀ ਕਮੀ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਊਰਜਾ ਦਾ ਸਰੋਤ—ਬਾਜਰੇ ਦੀ ਰੋਟੀ ਊਰਜਾ ਦਾ ਸਰੋਤ ਮੰਨੀ ਜਾਂਦੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਪੂਰਾ ਦਿਨ ਤਾਕਤ ਅਤੇ ਊਰਜਾ ਬਣੀ ਰਹਿੰਦੀ ਹੈ। ਇਸ ਨਾਲ ਸਰੀਰ ਅੰਦਰੋਂ ਅਤੇ ਬਾਹਰੋਂ ਦੋਵਾਂ ਪਾਸਿਓਂ ਤਾਜ਼ਾ ਮਹਿਸੂਸ ਕਰਦਾ ਹੈ।
PunjabKesariਪਾਚਨ ਸ਼ਕਤੀ ਵਧਾਏ—ਕਬਜ਼ ਅਤੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਾਜਰੇ ਦੀ ਰੋਟੀ ਕਾਫ਼ੀ ਲਾਹੇਵੰਦ ਹੁੰਦੀ ਹੈ। ਬਾਜਰੇ 'ਚ ਫਾਈਬਰ ਕਾਫ਼ੀ ਮਾਤਰਾ 'ਚ ਮੌਜੂਦ ਹੁੰਦਾ ਹੈ। ਜੋ ਪਾਚਨ ਤੰਤਰ ਨੂੰ ਮਜ਼ਬੂਤ ਰੱਖਦਾ ਹੈ। ਇਸ ਦੀ ਵਰਤੋਂ ਨਾਲ ਬਵਾਸੀਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
 ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

PunjabKesari

ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ—ਅੱਜ ਦੇ ਸਮੇਂ 'ਚ ਹਰ 10 ਵਿਚੋਂ 7 ਲੋਕਾਂ ਨੂੰ ਸ਼ੂਗਰ ਹੋ ਰਹੀ ਹੈ ਜੋ ਲੋਕ ਇਸ ਬੀਮਾਰੀ ਨਾਲ ਗ੍ਰਸਤ ਹਨ ਉਹ ਕਣਕ ਦੀ ਥਾਂ 'ਤੇ ਬਾਜਰੇ ਦੀ ਰੋਟੀ ਦੀ ਵਰਤੋਂ ਕਰਨ। ਇਸ ਦੀ ਵਰਤੋਂ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਭੁੱਖ ਵੀ ਘੱਟ ਲੱਗਦੀ ਹੈ। ਇਹ ਭਾਰ ਘਟਾਉਣ 'ਚ ਵੀ ਕਾਫ਼ੀ ਮਦਦਗਾਰ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News