ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

07/15/2018 9:52:20 AM

ਨਵੀਂ ਦਿੱਲੀ— ਕਈ ਵਾਰ ਘੰਟਿਆ ਤੱਕ ਲਗਾਤਾਰ ਬੈਠੇ ਰਹਿਣ ਨਾਲ ਕਮਰ ਦਰਦ ਹੋਣਾ ਆਮ ਗੱਲ ਹੈ। ਇਸ ਤੋਂ ਇਲਾਵਾ ਗਲਤ ਲਾਈਫ ਸਟਾਈਲ ਖਾਣ-ਪੀਣ ਵਿਚ ਪੋਸ਼ਕ ਤੱਤਾਂ ਦੀ ਕਮੀ ਹੋਣ ਨਾਲ ਵੀ ਕਮਰ ਦਰਦ ਦੀ ਪ੍ਰੇਸ਼ਾਨੀ ਹੋਣਾ ਆਮ ਗੱਲ ਹੈ। ਇਸ ਦਰਦ ਦੇ ਕਾਰਨ ਉੱਠਣ-ਬੈਠਣ ਵਿਚ ਪ੍ਰੇਸ਼ਾਨੀ ਅਤੇ ਕੰਮ ਕਰਨ ਵਿਚ ਦਿੱਕਤ ਆਉਣ ਲੱਗਦੀ ਹੈ। ਸਹੀਂ ਸਮੇਂ 'ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਦਰਦ ਵਧਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਣਾ ਕੇ ਤੁਸੀਂ ਦਰਦ ਤੋਂ ਰਾਹਤ ਪਾ ਸਕਦੇ ਹੋ। 
ਕਮਰ ਦਰਦ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ
1. ਅਜਵਾਈਨ
ਕਮਰ ਵਿਚ ਦਰਦ ਹੈ ਤਾਂ ਇਕ ਛੋਟਾ ਜਿਹਾ ਚਮੱਚ ਅਜਵਾਈਨ ਲੈ ਕੇ ਤਵੇ 'ਤੇ ਸੇਕ ਲਓ। ਜਦੋਂ ਇਹ ਠੰਡੀ ਹੋ ਜਾਵੇ ਤਾਂ ਇਸ ਨੂੰ ਹੌਲੀ-ਹੌਲੀ ਚਬਾਉਂਦੇ ਹੋਏ ਖਾਓ। 7 ਦਿਨ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
2. ਸਿਕਾਈ
ਦਰਦ ਤੋਂ ਰਾਹਤ ਪਾਉਣ ਲਈ ਉਸ ਥਾਂ 'ਤੇ ਪਾਣੀ ਦੀ ਸਿਕਾਈ ਕਰੋ। ਧਿਆਨ ਰੱਖੋ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ। ਇਸ ਦੇ ਨਾਲ ਹੀ ਬਾਸੀ ਖਾਣੇ ਤੋਂ ਪਰਹੇਜ਼ ਕਰੋ।
3. ਸੈਰ ਵੀ ਜ਼ਰੂਰੀ
ਸਵੇਰ ਦੀ ਸੈਰ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕਮਰ ਦਰਦ ਤੋਂ ਬਚਣ ਲਈ ਰੋਜ਼ਾਨਾ ਸਵੇਰੇ 2 ਮੀਲ ਸੈਰ ਜ਼ਰੂਰ ਕਰੋ।
4. ਸਰੋਂ ਦਾ ਤੇਲ 
ਸਰੋਂ ਦੇ ਤੇਲ ਵਿਚ ਲੱਸਣ ਦੀ ਤਿੰਨ-ਚਾਰ ਕਲੀਆਂ ਪਾ ਕੇ ਗਰਮ ਕਰ ਲਓ ਅਤੇ ਠੰਡਾ ਹੋਣ 'ਤੇ ਇਸ ਤੇਲ ਨਾਲ ਕਮਰ ਦੀ ਮਾਲਿਸ਼ ਕਰੋ।
5. ਕੈਲਸ਼ੀਅਮ
ਕੈਲਸ਼ੀਅਮ ਦੀ ਕਮੀ ਨਾਲ ਵੀ ਕਮਰ ਵਿਚ ਦਰਦ ਹੋਣ ਲੱਗਦਾ ਹੈ। ਅਜਿਹੇ ਵਿਚ ਆਪਣੀ ਡਾਈਟ ਵਿਚ ਕੈਲਸ਼ੀਅਮ ਵਾਲੇ ਆਹਾਰ ਨੂੰ ਸ਼ਾਮਲ ਕਰੋ। 


Related News