ਰੋਜ਼ ਖਾਲੀ ਢਿੱਡ ਇਕ ਚੁਟਕੀ ਕਰੋ ਇਸ ਚੀਜ਼ ਦਾ ਸੇਵਨ, ਮਿਲਣਗੇ ਬੇਮਿਸਾਲ ਲਾਭ

Saturday, Feb 01, 2025 - 11:57 AM (IST)

ਰੋਜ਼ ਖਾਲੀ ਢਿੱਡ ਇਕ ਚੁਟਕੀ ਕਰੋ ਇਸ ਚੀਜ਼ ਦਾ ਸੇਵਨ, ਮਿਲਣਗੇ ਬੇਮਿਸਾਲ ਲਾਭ

ਹੈਲਥ ਡੈਸਕ- ਹਿੰਗ ਮਸਾਲੇ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਰੀਰਕ ਸਮੱਸਿਆ ਤੋਂ ਵੀ ਰਾਹਤ ਪ੍ਰਧਾਨ ਕਰਦੀ ਹੈ। ਆਯੁਰਵੇਦ ਵਿਚ ਹਿੰਗ ਨੂੰ ਸਦੀਆਂ ਤੋਂ ਬਹੁਤ ਲਾਭਦਾਇਕ ਦਵਾਈ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਹਿੰਗ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ, ਜਿਵੇਂ ਕਿ ਐਂਟੀਆਕਸੀਡੈਂਟ, ਐਂਟੀ-ਇਨਫਲੇਮੇਟਰੀ ਤੇ ਐਂਟੀ-ਮਾਈਕ੍ਰੋਬਾਇਲ ਗੁਣ।
ਇਸ ਲਈ ਰੋਜ਼ ਸਵੇਰੇ ਇੱਕ ਗਲਾਸ ਪਾਣੀ ਵਿੱਚ ਚੁਟਕੀ ਹਿੰਗ ਮਿਲਾ ਕੇ ਪੀਣ ਨਾਲ ਬਹੁਤ ਸਾਰੇ ਸਿਹਤ ਲਾਭ ਮਿਲ ਸਕਦੇ ਹਨ।

ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ ਬੇਹੱਦ ਜ਼ਿਆਦਾ ਮਟਰ ਖਾਣ ਦੇ ਨੁਕਸਾਨ?
ਹਿੰਗ ਦੇ ਪਾਣੀ ਦੇ ਫਾਇਦੇ
ਪਾਚਨ ਤੰਤਰ ਨੂੰ ਕਰੇ ਮਜ਼ਬੂਤ

ਹਿੰਗ ਪਾਚਨ ਐਨਜ਼ਾਈਮ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਭੋਜਨ ਨੂੰ ਪਚਾਉਣਾ ਆਸਾਨ ਹੋ ਜਾਂਦਾ ਹੈ। ਇਹ ਕਬਜ਼, ਗੈਸ ਤੇ ਬਦਹਜ਼ਮੀ ਵਰਗੀਆਂ ਪਾਚਨ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ।
ਗੈਸਟ੍ਰਿਕ ਸਮੱਸਿਆਵਾਂ ਤੋਂ ਛੁਟਕਾਰਾ
ਹਿੰਗ 'ਚ ਐਂਟੀ ਸਪੈਸਮੋਡਿਕ ਗੁਣ ਹੁੰਦੇ ਹਨ, ਜੋ ਪੇਟ ਦੀਆਂ ਮਾਸਪੇਸ਼ੀਆਂ ਨੂੰ ਸ਼ਾਂਤ ਕਰਦੇ ਹਨ। ਇਹ ਪੇਟ ਫੁੱਲਣਾ, ਐਸੀਡਿਟੀ ਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ।
ਕਬਜ਼ 'ਚ ਰਾਹਤ  
ਹਿੰਗ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਇਹ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਹੈ ਤੇ ਮੱਲ ਨੂੰ ਨਰਮ ਕਰਦਾ ਹੈ।

ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਪਾਚਨ ਕਿਰਿਆ ਨੂੰ ਸੁਧਾਰੇ
ਹਿੰਗ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ। ਇਹ ਭੋਜਨ ਨੂੰ ਪਚਾਉਣ ਤੇ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ।
ਕਮਜ਼ੋਰੀ ਤੇ ਥਕਾਵਟ ਤੋਂ ਰਾਹਤ
ਹਿੰਗ ਵਿੱਚ ਬਹੁਤ ਸਾਰੇ ਖਣਿਜ ਤੇ ਵਿਟਾਮਿਨ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਇਹ ਕਮਜ਼ੋਰੀ ਤੇ ਥਕਾਵਟ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਜ਼ੁਕਾਮ, ਖਾਂਸੀ ਤੇ ਗਲੇ ਦੀ ਖਰਾਸ਼ ਵਿੱਚ ਰਾਹਤ 
ਹਿੰਗ ਵਿੱਚ ਐਂਟੀ-ਵਾਇਰਲ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਜ਼ੁਕਾਮ, ਖਾਂਸੀ ਤੇ ਗਲੇ ਦੀ ਖਰਾਸ਼ ਨਾਲ ਲੜਨ ਵਿੱਚ ਮਦਦ ਕਰਦੇ ਹਨ।
ਮਾਹਵਾਰੀ ਦੌਰਾਨ ਰਾਹਤ
ਹਿੰਗ ਪੀਰੀਅਡਜ਼ ਦੇ ਦੌਰਾਨ ਦਰਦ ਤੇ ਕੜਵੱਲ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।

ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
ਹਾਈ ਬਲੱਡ ਪ੍ਰੈਸ਼ਰ 'ਚ ਰਾਹਤ
ਹਿੰਗ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਆਰਾਮ ਦਿੰਦੀ ਹੈ ਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਹੈ।
ਭਾਰ ਘਟਾਉਣ 'ਚ ਮਦਦਗਾਰ
ਹਿੰਗ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ, ਜੋ ਭਾਰ ਘਟਾਉਣ 'ਚ ਮਦਦ ਕਰਦੀ ਹੈ।
ਚਮੜੀ ਲਈ ਫਾਇਦੇਮੰਦ
ਹਿੰਗ ਚਮੜੀ ਦੀ ਇਨਫੈਕਸ਼ਨ ਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।

ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਵਾਲਾਂ ਲਈ ਫਾਇਦੇਮੰਦ
ਹਿੰਗ ਵਾਲਾਂ ਨੂੰ ਮਜ਼ਬੂਤ ​​ਤੇ ਚਮਕਦਾਰ ਬਣਾਉਣ 'ਚ ਮਦਦ ਕਰਦੀ ਹੈ।
ਹਿੰਗ ਦਾ ਪਾਣੀ ਕਿਵੇਂ ਬਣਾਉ
ਇੱਕ ਗਲਾਸ ਗਰਮ ਪਾਣੀ ਲਓ।
ਇਸ 'ਚ ਇਕ ਚੁਟਕੀ ਹੀਂਗ ਮਿਲਾਓ।
ਇਸ ਨੂੰ ਚੰਗੀ ਤਰ੍ਹਾਂ ਮਿਲਾਓ।
ਇਸ ਪਾਣੀ ਨੂੰ ਰੋਜ਼ ਸਵੇਰੇ ਖਾਲੀ ਪੇਟ ਪੀਓ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਗਰਭਵਤੀ ਤੇ ਦੁੱਧ ਪਿਆਉਂਦੀਆਂ ਮਹਿਲਾਵਾਂ ਨੂੰ ਹੀਂਗ ਖਾਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਹਿੰਗ ਐਲਰਜੀ ਦਾ ਕਾਰਨ ਬਣ ਸਕਦੀ ਹੈ। ਇਸ ਲਈ ਜੇ ਤੁਹਾਨੂੰ ਹਿੰਗ ਤੋਂ ਐਲਰਜੀ ਹੈ ਤਾਂ ਇਸ ਨੂੰ ਬਿਲਕੁਲ ਵੀ ਨਾ ਖਾਓ।
ਜ਼ਿਆਦਾ ਮਾਤਰਾ 'ਚ ਹਿੰਗ ਖਾਣ ਨਾਲ ਪੇਟ ਖ਼ਰਾਬ ਹੋ ਸਕਦਾ ਹੈ।
ਜ਼ਿਆਦਾ ਹਿੰਗ ਖਾਣ ਨਾਲ ਵੀ ਅਲਸਰ ਹੋ ਸਕਦਾ ਹੈ।
ਜ਼ਿਆਦਾ ਮਾਤਰਾ 'ਚ ਹਿੰਗ ਖਾਣ ਨਾਲ ਵੀ ਐਸੀਡਿਟੀ ਹੋ ​​ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News