ਅਰਜੁਨ ਰੁੱਖ ਦੇ ਹੁੰਦੇ ਹਨ ਚਮਤਕਾਰੀ ਫਾਇਦੇ

Monday, Jun 12, 2017 - 01:27 PM (IST)

ਅਰਜੁਨ ਰੁੱਖ ਦੇ ਹੁੰਦੇ ਹਨ ਚਮਤਕਾਰੀ ਫਾਇਦੇ

ਨਵੀਂ ਦਿੱਲੀ— ਅਸੀਂ ਸਾਰੇ ਰੁੱਖਾਂ ਦੇ ਫਾਇਦਿਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਰੁੱਖ ਨਾ ਸਿਰਫ ਸਾਨੂੰ ਆਕਸੀਜਨ ਦਿੰਦੇ ਹਨ ਬਲਕਿ ਇਸ ਦੇ ਫਲ, ਪੱਤੀਆਂ ਅਤੇ ਜੜ੍ਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਕਰਨ 'ਚ ਸਹਾਈ ਹੁੰਦੇ ਹਨ।
ਇਸ ਤਰ੍ਹਾਂ ਦਾ ਇਕ ਰੁੱਖ ਵੀ ਹੈ ਜੋ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹੈ। ਇਸ ਰੁੱਖ ਨੂੰ 'ਅਰਜੁਨ ਦਾ ਰੁੱਖ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਰੁੱਖ ਨੂੰ ਕਈ ਬੀਮਰੀਆਂ ਦੇ ਇਲਾਜ 'ਚ ਵਰਤਿਆ ਜਾਂਦਾ ਹੈ। ਇਸ ਰੁੱਖ ਨਾਲ ਕਿਸੇ ਤਰ੍ਹਾਂ ਦਾ ਵੀ ਸਾਈਡ ਇਫੈਕਟ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਇਸ ਰੁੱਖ ਦੇ ਕੁਝ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਅਰਜੁਨ ਦੇ ਰੁੱਖ ਦੇ ਛਿਲਕੇ ਨੂੰ ਪੀਸ ਕੇ ਪਾਊਡਰ ਬਣਾਓ ਅਤੇ ਤਿਲ ਦੇ ਤੇਲ ਨਾਲ ਮਿਕਸ ਕਰ ਕੇ ਕੁਰਲੀ ਕਰੋ। ਇਸ ਤਰ੍ਹਾਂ ਕਰਨ ਨਾਲ ਮੂੰਹ ਦੇ ਫੋੜੇ ਅਤੇ ਅਲਸਰ ਠੀਕ ਹੁੰਦੀ ਹੈ। ਇਸ ਦੇ ਇਲਾਵਾ ਕੈਵਿਟੀ, ਮਸੂੜਿਆਂ ਦੀ ਸਮੱਸਿਆ, ਇਨਫੈਕਸ਼ਨ, ਬਲੀਡਿੰਗ, ਦੰਦ ਦਰਦ ਅਤੇ ਮੂੰਹ ਦੀ ਬਦਬੂ ਦੂਰ ਹੁੰਦੀ ਹੈ।
2. ਅਰਜੁਨ ਦੇ ਰੁੱਖ ਦੇ ਛਿਲਕੇ ਨੂੰ ਪੀਸ ਕੇ ਪਾਊਡਰ ਬਣਾਓ ਅਤੇ ਇਸ 'ਚ ਥੋੜ੍ਹਾ ਸ਼ਹਿਦ ਮਿਲਾਓ। ਹਫਤਾ ਭਰ ਇਸ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਸਕਿਨ ਸਾਫ ਹੋ ਜਾਵੇਗੀ।
3. ਜੇ ਤੁਹਾਡੇ ਦਿਲ ਦੀ ਧੜਕਨ ਤੇਜ਼ ਚੱਲਦੀ ਹੈ ਤਾਂ ਇਕ ਚਮਚ ਅਰਜੁਨ ਦੇ ਛਿਲਕੇ ਦੇ ਪਾਊਡਰ ਨੂੰ ਇਕ ਗਿਲਾਸ ਟਮਾਟਰ ਦੇ ਜੂਸ 'ਚ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਣ ਨੂੰ ਪੀਣ ਨਾਲ ਦਿਲ ਦੀ ਤੇਜ਼ ਧੜਕਨ ਸਧਾਰਨ ਹੋ ਜਾਵੇਗੀ।


Related News