ਸਰੀਰ ''ਚ ਨਹੀਂ ਹੋਵੇਗੀ ਖੂਨ ਦੀ ਕਮੀ, ਰੋਜ਼ਾਨਾ ਪੀਓ ਖੁਰਮਾਨੀ ਦਾ ਜੂਸ

Sunday, Jun 24, 2018 - 10:29 AM (IST)

ਸਰੀਰ ''ਚ ਨਹੀਂ ਹੋਵੇਗੀ ਖੂਨ ਦੀ ਕਮੀ, ਰੋਜ਼ਾਨਾ ਪੀਓ ਖੁਰਮਾਨੀ ਦਾ ਜੂਸ

ਜਲੰਧਰ— ਖੁਰਮਾਨੀ 'ਚ ਮੈਗਨੀਸ਼ੀਅਮ, ਆਇਰਨ, ਕਾਪਰ, ਪੋਟਾਸ਼ੀਅਮ, ਫਾਸਫੋਰਸ, ਵਿਟਾਮਿਨ ਅਤੇ ਐਂਟੀ ਆਕਸੀਡੈਂਟ ਭਰਪੂਰ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਦਿਨ ਦੀ ਸ਼ੁਰੂਆਤ ਖੁਰਮਾਨੀ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਸਿਰਫ ਸਿਹਤ ਨੂੰ ਸਿਹਤਮੰਦ ਰੱਖਣ ਲਈ ਹੀ ਨਹੀਂ ਬਲਕਿ ਸਕਿਨ ਅਤੇ ਵਾਲਾਂ ਨੂੰ ਖੂਬਸੂਰਤ ਰੱਖਣ 'ਚ ਮਦਦਗਾਰ ਹੁੰਦਾ ਹੈ। ਆਓ ਜਾਣਦੇ ਹਾਂ ਖੁਰਮਾਨੀ ਦਾ ਜੂਸ ਪੀਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਮਿਲਦੇ ਹਾਂ।
1. ਅੱਖਾਂ ਦੀ ਰੋਸ਼ਨੀ ਵਧਾਏ
ਗਲਤ ਖਾਣ-ਪੀਣ ਅਤੇ ਬੁਰੀਆਂ ਆਦਤਾਂ ਕਾਰਨ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ। ਅਜਿਹੇ ਲੋਕਾਂ ਲਈ ਖੁਰਮਾਨੀ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦਾ ਹੈ।
2. ਅਮੀਨੀਆ ਦੀ ਸ਼ਿਕਾਇਤ
ਖੁਰਮਾਨੀ ਦਾ ਜੂਸ ਪੀਣ ਨਾਲ ਅਮੀਨੀਆ ਦੀ ਸ਼ਿਕਾਇਤ ਨਹੀਂ ਹੁੰਦੀ ਕਿਉਂਕਿ ਇਸ 'ਚ ਆਇਰਨ ਅਤੇ ਕਾਪਰ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਹੀਮੋਗਲੋਬਿਨ ਦਾ ਸਤਰ ਵਧਾਉਂਦੇ ਹਨ। ਇਸ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ।
3. ਹੱਡੀਆਂ ਨੂੰ ਰੱਖੋ ਮਜ਼ਬੂਤ
ਖੁਰਮਾਨੀ ਦੇ ਜੂਸ 'ਚ ਮੌਜ਼ੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤੀ ਦੇਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਖੁਰਮਾਨੀ 'ਚ ਜ਼ਰੂਰੀ ਮਾਤਰਾ 'ਚ ਮੈਗਨੀਸ਼ੀਅਮ, ਕਾਪਰ, ਫਾਸਫੋਰਸ ਆਦਿ ਮਿਨਰਲਸ ਹੁੰਦੇ ਹੋ ਜੋ ਸਰੀਰ ਨੂੰ ਆਸੀਟਯੋਪੋਰੋਸਿਸ ਵਰਗੀਆਂ ਬੀਮਾਰੀਆਂ ਤੋਂ ਬਚਾਏ ਰੱਖਦਾ ਹੈ।
4. ਕਬਜ਼ ਤੋਂ ਮਿਲੇ ਰਾਹਤ
ਖੁਰਮਾਨੀ ਦਾ ਜੂਸ ਫਾਈਬਰ ਦਾ ਬਹੁਤ ਚੰਗਾ ਸਰੋਤ ਹੈ। ਇਸ ਲਈ ਇਸ ਨੂੰ ਪੀਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਅਤੇ ਪਾਚਨ ਤੰਤਰ ਠੀਕ ਰਹਿੰਦਾ ਹੈ।


Related News