ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਸੇਬ ਦਾ ਸਿਰਕਾ, ਚਿਹਰੇ ਨੂੰ ਵੀ ਬਣਾਏ ਚਮਕਦਾਰ

Sunday, Jun 07, 2020 - 05:06 PM (IST)

ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਸੇਬ ਦਾ ਸਿਰਕਾ, ਚਿਹਰੇ ਨੂੰ ਵੀ ਬਣਾਏ ਚਮਕਦਾਰ

ਜਲੰਧਰ— ਪਿਛਲੇ ਕੁਝ ਸਾਲਾਂ 'ਚ ਸੇਬ ਦਾ ਸਿਰਕਾ ਮੋਟਾਪਾ, ਡਾਈਬਿਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਆਸਟੀਓਪੋਰੋਸਿਸ ਦੇ ਇਲਾਜ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਨੂੰ ਬਣਾਉਣ ਲਈ ਪਿਸਿਆ ਹੋਇਆ ਸੇਬ ਅਤੇ ਖਮੀਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪੈਕਟਿਨ, ਐਂਟੀਆਕਸੀਡੈਂਟ ਗੁਣਾਂ ਅਤੇ ਪੋਸ਼ਟਿਕ ਤੱਤਾਂ ਨਾਲ ਭਰਿਆ ਹੁੰਦਾ ਹੈ। ਐਸੀਡਿਕ ਐਸਿਡ ਅਤੇ ਮੈਲਿਕ ਐਸਿਡ ਦੀ ਮੌਜੂਦਗੀ ਕਾਰਨ ਇਸ ਦਾ ਸੁਆਦ ਖੱਟਾ ਹੁੰਦਾ ਹੈ। ਸੇਬ ਦੇ ਸਿਰਕੇ ਦੀ ਵਰਤੋਂ ਖਾਣ 'ਚ, ਸਲਾਦ 'ਚ ਅਤੇ ਬਿਊਟੀ ਪ੍ਰੋਡਕਟਸ ਦੇ ਤੌਰ 'ਤੇ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 

ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਫਾਇਦੇ ...

1. ਚਿਹਰੇ ਨੂੰ ਬਣਾਏ ਚਮਕਦਾਰ
ਇਸ ਦੀ ਵਰਤੋਂ ਇਕ ਫੇਸ ਕਲੀਨ ਦੇ ਤੌਰ 'ਤੇ ਕੀਤਾ ਜਾਂਦੀ ਹੈ। ਇਸ ਨੂੰ ਪਾਣੀ ਦੇ ਨਾਲ ਮਿਲਾ ਕੇ ਰੂੰ ਨਾਲ ਚਿਹਰੇ 'ਤੇ ਲਗਾਓ। ਇਹ ਤੁਹਾਡੇ ਚਿਹਰੇ ਨੂੰ ਚਮਕਦਾਰ ਬਣਾਏਗਾ। ਇਸ ਦੇ ਨਾਲ ਚਿਹਰੇ 'ਤੇ ਪਏ ਦਾਗ ਵੀ ਠੀਕ ਹੋ ਜਾਂਦੇ ਹਨ।

PunjabKesari

2. ਗਲੇ ਦੀ ਖਾਰਸ਼
ਸਿਰਕਾ ਐਂਟੀਬੈਕਟੀਰੀਅਲ ਗੁਣ ਗਲੇ 'ਚ ਇਨਫੈਕਸ਼ਨ ਅਤੇ ਖਾਰਸ਼ ਦੇ ਇਲਾਜ 'ਚ ਮਦਦਗਾਰ ਸਾਬਤ ਹੁੰਦਾ ਹੈ। ਇਸ ਦੇ ਲਈ ਬੱਸ ਇਕ ਚਮਚ ਸਿਰਕਾ ਇਕ ਕੱਪ ਪਾਣੀ 'ਚ ਪਾ ਕੇ ਹੌਲੀ-ਹੌਲੀ ਇਸ ਦਾ ਸੇਵਨ ਦਿਨ 'ਚ ਦੋ-ਤਿੰਨ ਵਾਰ ਕਰੋ ਇਸ ਨਾਲ ਤੁਹਾਡੇ ਗਲੇ ਨੂੰ ਆਰਾਮ ਮਿਲੇਗਾ।

3. ਬਲੱਡ ਪ੍ਰੈਸ਼ਰ ਕੰਟਰੋਲ ਕਰੇ
ਸੇਬ ਦਾ ਸਿਰਕਾ ਸਰੀਰ 'ਚ ਪੀ. ਐੱਚ. ਦੇ ਪੱਧਰ ਨੂੰ ਆਮ ਰੱਖਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਸੇਬ ਦਾ ਸਿਰਕਾ ਸਰੀਰ 'ਚ ਵਸਾ ਨੂੰ ਤੋੜਦਾ ਹੈ, ਜਿਸ ਨਾਲ ਖੂਨ ਦਾ ਸੰਚਾਰ ਆਮ ਰੂਪ ਨਾਲ ਹੁੰਦਾ ਹੈ। ਇਸ ਸਿਰਕੇ 'ਚ ਪੋਟਾਸ਼ੀਅਮ ਦੀ ਮਾਤਰਾ ਹੋਣ ਦੇ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਜ਼ਿਆਦਾ ਨਹੀਂ ਹੋਣ ਦਿੰਦਾ। 

PunjabKesari

4. ਕੈਂਸਰ ਤੋਂ ਬਚਾਅ
ਸੇਬ ਦਾ ਸਿਰਕਾ ਕੈਂਸਰ ਦੇ ਇਲਾਜ 'ਚ ਸਹਾਇਕ ਹੁੰਦਾ ਹੈ। ਐਨੋਫੇਜ਼ੀਅਲ ਕੈਂਸਰ ਦੇ ਇਲਾਜ ਲਈ ਇਹ ਸਿਰਕਾ ਫਾਇਦੇਮੰਦ ਸਾਬਤ ਹੁੰਦਾ ਹੈ ਪਰ ਸੇਵਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਨਾ ਭੁੱਲੋ। 

5. ਮੋਟਾਪੇ ਤੋਂ ਦੂਰ
ਸੇਬ ਸਾਈਡਰ ਸਿਰਕਾ 'ਚ ਮੈਲਿਕ ਐਸਿਡ 'ਚ ਐਂਟੀਬਾਓਟਿਕ ਗੁਣ ਹੁੰਦੇ ਹਨ ਜੋ ਨਾੜੀਆਂ ਨੂੰ ਸਹੀ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਸੇਬ ਦੇ ਸਿਰਕੇ ਨੂੰ ਪ੍ਰੀਬਾਓਟਿਕ ਮੰਨਿਆ ਜਾਂਦਾ ਹੈ। ਇਹ ਤੁਹਾਡੇ ਪੇਟ 'ਚ ਲਾਭਕਾਰੀ ਬੈਕਟੀਰੀਆ ਨੂੰ ਵਿਕਸਿਤ ਕਰਨ 'ਚ ਮਦਦ ਕਰਦਾ ਹੈ ਅਤੇ ਇਸ ਦੇ ਨਾਲ ਹੀ ਸਿਹਤ ਪਾਚਣ ਤੰਤਰ ਨੂੰ ਬਣਾਏ ਰੱਖਦਾ ਹੈ, ਜਿਸ ਨਾਲ ਮੋਟਾਪਾ ਘੱਟ ਹੁੰਦਾ ਹੈ। 

ਪੜ੍ਹੋ ਇਹ ਵੀ - 

PunjabKesari

6. ਦੰਦਾਂ 'ਚ ਚਮਕ
ਸੇਬਾਂ ਦਾ ਸਿਰਕਾ ਕੁਦਰਤੀ ਰੂਪ ਨਾਲ ਸਫਾਈ ਏਜੰਟ ਦੇ ਰੂਪ 'ਚ ਕੰਮ ਕਰਦਾ ਹੈ। ਦੰਦਾਂ ਤੋਂ ਦਾਗ-ਧੱਬੇ ਹਟਾਉਣ ਤੋਂ ਇਲਾਵਾ ਇਹ ਉਨ੍ਹਾਂ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ, ਜੋ ਮਸੂੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। 

7. ਐਨਰਜੀ
ਦਿਨ ਭਰ ਸੁਸਤ ਅਤੇ ਥਕਿਆ ਹੋਇਆ ਮਹਿਸੂਸ ਕਰਨ ਵਾਲਿਆਂ ਲਈ ਸਿਰਕਾ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ। ਇਕ ਗਿਲਾਸ ਪਾਣੀ 'ਚ 2 ਚਮਚੇ ਸੇਬ ਦਾ ਸਿਰਕਾ ਪਾ ਕੇ ਪੀਣ ਨਾਲ ਸਰੀਰ 'ਚ ਚੁਸਤੀ ਅਤੇ ਐਨਰਜੀ ਆਉਂਦੀ ਹੈ। 

ਪੜ੍ਹੋ ਇਹ ਵੀ - ਜੋੜਾਂ ਦੇ ਦਰਦ ਨੂੰ ਠੀਕ ਕਰਦੀ ਹੈ ‘ਇਮਲੀ’, ਸ਼ੂਗਰ ਲਈ ਵੀ ਹੁੰਦੀ ਹੈ ਫਾਇਦੇਮੰਦ

ਪੜ੍ਹੋ ਇਹ ਵੀ - ਹੱਥਾਂ-ਪੈਰਾਂ ਦੀ ਸੋਜ ਨੂੰ ਘੱਟ ਕਰਦੈ ‘ਕੜੀ ਪੱਤਾ’, ਅੱਖਾਂ ਲਈ ਵੀ ਹੈ ਗੁਣਕਾਰੀ

PunjabKesari

8. ਸਨ ਬਰਨ ਤੋਂ ਬਚਾਅ
ਸੇਬ ਦਾ ਸਿਰਕਾ ਚਮੜੀ ਦੇ ਪੀ. ਐੱਚ. ਪੱਧਰ ਨੂੰ ਠੀਕ ਰੱਖਦਾ ਹੈ, ਜਿਸ ਨਾਲ ਧੁੱਪ 'ਚ ਚਮੜੀ ਜਲਦੀ ਨਹੀਂ ਸੜਦੀ। ਆਉਣ ਵਾਲੀਆਂ ਗਰਮੀਆਂ 'ਚ ਸਨ ਬਰਨ ਤੋਂ ਬਚਣ ਲਈ ਨਹਾਉਣ ਦੇ ਬਹਾਨੇ ਪਾਣੀ 'ਚ ਇਕ ਕੱਪ ਸਿਰਕਾ ਪਾ ਲੈਣਾ ਚਾਹੀਦਾ ਹੈ, ਜਿਸ ਨਾਲ ਸਨ ਬਰਨ ਤੋਂ ਬਚਾਅ ਹੁੰਦਾ ਹੈ। 

9. ਐਂਟੀਆਕਸੀਡੈਂਟ ਗੁਣ
ਸੇਬ ਦੇ ਸਿਰਕੇ 'ਚ ਕੁਝ ਬਾਓਐਕਟਿਵ ਕੰਪਾਊਂਡ ਪਾਏ ਜਾਂਦੇ ਹਨ, ਜਿਵੇਂ ਐਸੀਟਿਕ ਐਸਿਡ, ਕੈਟਚਿਨ, ਗੈਲਿਕ, ਕੈਫੀਕ ਐਸਿਡ ਆਦਿ। ਇਸੇ ਕਾਰਨ ਇਸ 'ਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਗੁਣ ਹੁੰਦਾ ਹੈ। ਇਹ ਐਂਟੀਆਕਸੀਡੈਂਟ ਗੁਣ ਹੁੰਦਾ ਹੈ। ਇਹ ਐਂਟੀਆਕਸੀਡੈਂਟ ਗੁਣ ਫਰੀ ਰੈਡੀਕਲ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਰੋਕਦੇ ਹਨ, ਜੋ ਡੀ. ਐੱਨ. ਏ. ਸੈਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ। 

PunjabKesari


author

rajwinder kaur

Content Editor

Related News