ਭਾਰ ਘੱਟ ਕਰਨ ਦੇ ਲਈ ਅਪਨਾਓ ਇਹ ਨੁਸਖੇ

02/01/2017 5:29:40 PM

ਮੁੰਬਈ- ਮੋਟਾਪਾ ਅੱਜ ਕਲ ਹਰ ਕਿਸੇ ਲਈ ਸਮੱਸਿਆ ਬਣਿਆ ਹੋਇਆ ਹੈ। ਲੋਕ ਆਪਣੇ ਵੱਧ ਦੇ ਭਾਰ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਹਨ। ਭਾਰ ਘੱਟ ਕਰਨ ਦੇ ਲਈ ਉਹ ਕਈ ਉਪਾਅ ਕਰਦੇ ਹਨ ਪਰ ਕੋਈ ਫਰਕ ਦਿਖਾਈ ਨਹੀਂ ਦਿੰਦਾ। ਭਾਰ ਘੱਟ ਦੇ ਲਈ ਘਰੇਲੂ ਨੁਸ਼ਖੇ ਬਹੁਤ ਹੀ ਅਸਰਦਾਰ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਥੋੜੇ ਦਿਨਾਂ ''ਚ ਹੀ ਭਾਰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਦੇ ਬਾਰੇ।
1. ਮੋਟਾਪਾ ਘੱਟ ਕਰਨ ਲਈ ਨਿੰਬੂ ਦਾ ਰਸ ਗਰਮ ਪਾਣੀ ''ਚ ਪਾ ਕੇ ਸਵੇਰੇ ਖਾਲੀ ਪੇਟਲ ਪਿਓ ਅਤੇ ਬਾਅਦ ''ਚ ਗਾਜਰ ਅਤੇ ਪਾਲਕ ਦਾ ਰਸ ਪਿਓ।
2. ਮੋਟਾਪਾ ਘੱਟ ਕਰਨ ਦੇ ਲਈ  ਨਿੰਬੂ ਦੇ ਰਸ ਨੂੰ ਪਾਣੀ ''ਚ ਨਿਚੋੜ ਤੇ ਸਵੇਰੇ ਅਤੇ ਦੁਪਹਿਰੇ ਸ਼ਹਿਦ ''ਚ ਪਾ ਕੇ । ਗਰਮੀਆਂ ''ਚ ਇਸ ਦਾ ਜ਼ਿਆਦਾ ਅਸਰ ਹੁੰਦਾ ਹੈ।
3. ਕੱਚਾ ਟਮਾਟਰ ਨਿੰਬੂ ,ਲੂਣ ਅਤੇ ਪਿਆਜ਼ ਖਾਣ ਨਾਲ ਮੋਟਾਪਾ ਘੱਟਦਾ ਹੈ। ਖਾਣ ''ਚ ਪਰਹੇਜ਼  ਰੱਖੋ ਅਤੇ ਕਸਰਤ ,ਯੋਗ ਰੋਜ਼ ਕਰੋ।
4. ਆਲੂ ਉਬਾਲ ਕੇ ਜਾਂ ਅੱਗ ''ਚ ਭੁੰਨ ਕੇ ਖਾਣਾ ਲਾਹੇਵੰਦ ਹੁੰਦਾ ਹੈ। ਆਲੂ ਮੋਟਾਪਾ ਨਹੀਂ ਵਧਾਉਂਦਾ , ਸਗੋਂ ਆਲੂ ਤੇਜ਼ ਮਸਾਲੇ ,ਘਿਓ ਆਦਿ ''ਚ ਭੁੰਨ ਕੇ ਖਾਣ ਨਾਲ ਚਿਕਨਾਈ ਪੇਟ ''ਚ ਜਮ੍ਹਾ ਹੋ ਜਾਂਦੀ ਹੈ ਤਾਂ ਮੋਟਾਪਾ ਵੱਧਦਾ ਹੈ।
5. ਕਰੇਲੇ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਣ ਨਾਲ ਮੋਟਾਪਾ ਘੱਟਦਾ ਹੈ।


Related News