ਇਸ ਉਮਰ ''ਚ ਮਾਂ ਬਣੋਗੇ ਤਾਂ ਬੱਚੇ ਦਾ ਦਿਮਾਗ ਚਲੇਗਾ ਨਹੀਂ ਦੌੜੇਗਾ

Wednesday, Nov 30, 2016 - 01:14 PM (IST)

 ਇਸ ਉਮਰ ''ਚ ਮਾਂ ਬਣੋਗੇ ਤਾਂ ਬੱਚੇ ਦਾ ਦਿਮਾਗ ਚਲੇਗਾ ਨਹੀਂ ਦੌੜੇਗਾ

ਜਲੰਧਰ — ਮਾਂ ਬਣਨ ਦਾ ਅਹਿਸਾਸ ਹਰ ਔਰਤ ਲਈ ਖਾਸ ਹੁੰਦਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮਾਂ ਬਣਨ ਲਈ 25 ਸਾਲ ਦੀ ਉਮਰ ਵਧੀਆ ਹੈ। ਇਸ ਤੋਂ ਬਾਅਦ 30 ਸਾਲ ਦੀ ਉਮਰ ''ਚ ਮਾਂ ਬਣਨ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਖੋਜ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ 35 ਸਾਲ ਦੀ ਉਮਰ ਦੇ ਬਾਅਦ  ਔਰਤ ਜੇਕਰ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਬੱਚੇ ਦਾ ਦਿਮਾਗ ਤੇਜ਼ ਹੁੰਦਾ ਹੈ।
ਮਾਹਿਰਾਂ ਦਾ ਕਹ੍ਵਿਣਾ ਹੈ ਕਿ ਇਸ ਦਾ ਮਤਲਬ ਇਹ ਬਿਲਕੁੱਲ ਨਹੀਂ ਕਿ ਤੁਸੀਂ 35 ਸਾਲ ਦੀ ਉਮਰ ਤੱਕ ਬੱਚੇ ਲਈ ਇੰਤਜ਼ਾਰ ਕਰੋ। ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 35 ਸਾਲ ਦੀ ਗਰਭ-ਅਵਸਥਾ ਦੇ ਬਾਅਦ ਦਿਮਾਗ ਤੇਜ਼ ਹੋ ਜਾਂਦਾ ਹੈ। ਦੇਰ ਨਾਲ ਗਰਭ ਧਾਰਣ ਕਰਨ ਕਾਰਣ ਦਿਮਾਗ ''ਤੇ ਸਕਾਰਾਤਮਕ ਅਸਰ ਦੇਖਣ ਨੂੰ ਮਿਲੇ ਹਨ।
ਇਸ ਤੋਂ ਇਲਾਵਾ 24 ਸਾਲ ''ਚ ਜਿਹੜੀ ਔਰਤ ਮਾਂ ਬਣਦੀ ਹੈ। ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਵਧੀਆ ਹੋ ਜਾਂਦਾ ਹੈ ਅਤੇ ਪਰੇਸ਼ਾਨੀਆਂ ਵੀ ਜਲਦੀ ਸੁਲਝਾ ਸਕਦੀਆਂ ਹਨ।


Related News