ਖਾਲੀ ਪੇਟ ਕੱਚਾ ਲਸਣ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Saturday, Apr 07, 2018 - 11:15 AM (IST)

ਖਾਲੀ ਪੇਟ ਕੱਚਾ ਲਸਣ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਲਸਣ ਵਿਚ ਅਜਿਹੇ ਕਈ ਗੁਣ ਮੌਜੂਦ ਹੁੰਦੇ ਹਨ, ਜੋ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਇਸ ਲਈ ਜ਼ਿਆਦਾਤਰ ਲੋਕ ਸਬਜ਼ੀ ਤੋਂ ਇਲਾਵਾ ਸਵੇਰੇ ਖਾਲੀ ਪੇਟ ਲਸਣ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਖਾਲੀ ਪੇਟ ਲਸਣ ਖਾਣ ਦੇ ਅਜਿਹੇ ਫਾਇਦੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।ਆਓ ਜਾਣਦੇ ਹਾਂ ਖਾਲੀ ਪੇਟ ਲਸਣ ਖਾਣ ਦੇ ਫਾਇਦਿਆਂ ਬਾਰੇ...
1. ਕੋਲੈਸਟਰੋਲ ਨੂੰ ਕੰਟਰੋਲ ਕਰੇ
ਖਾਲੀ ਪੇਟ ਲਸਣ ਦੀ ਵਰਤੋਂ ਕਰਨ ਨਾਲ ਕੋਲੈਸਟਰੋਲ ਕੰਟਰੋਲ 'ਚ ਰਹਿੰਦਾ ਹੈ। ਇਸ ਨਾਲ ਤੁਹਾਡਾ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।

PunjabKesari
2. ਦਿਲ ਨੂੰ ਸਿਹਤਮੰਦ ਰੱਖੇ
ਦਿਲ ਸਬੰਧੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਲਸਣ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਖੂਨ ਦਾ ਜਮਾਵ ਨਹੀਂ  ਹੁੰਦਾ ਅਤੇ ਹਾਰਟ ਅਟੈਕ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

PunjabKesari
3. ਪੇਟ ਦੀਆਂ ਬੀਮਾਰੀਆਂ ਤੋਂ ਰਾਹਤ
ਪਾਣੀ ਉਬਾਲ ਕੇ ਉਸ ਵਿਚ ਲਸਣ ਦੀਆਂ ਕਲੀਆਂ ਪਾ ਲਓ ਅਤੇ ਫਿਰ ਖਾਲੀ ਪੇਟ ਇਸ ਪਾਣੀ ਨੂੰ ਪੀ ਲਓ। ਇਸ ਨਾਲ ਪੇਟ ਸਬੰਧੀ ਬੀਮਾਰੀਆਂ ਜਿਵੇਂ ਕਿ ਡਾਇਰੀਆ ਅਤੇ ਕਬਜ਼ ਵਿਚ ਆਰਾਮ ਮਿਲਦਾ ਹੈ।

PunjabKesari
4. ਹਾਈ ਬੀਪੀ ਤੋਂ ਛੁਟਕਾਰਾ
ਲਸਣ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ ਵਿਚ ਕਾਫੀ ਮਦਦਗਾਰ ਹੈ। ਇਸ ਲਈ ਹਾਈ ਬੀਪੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

PunjabKesari
5. ਸਰਦੀ-ਜੁਕਾਮ ਅਤੇ ਖਾਂਸੀ ਤੋਂ ਬਚਾਅ
ਸਰਦੀ ਜੁਕਾਮ, ਖਾਂਸੀ, ਅਸਥਮਾ ਅਤੇ ਨਿਮੋਨਿਆ ਦੇ ਇਲਾਜ ਵਿਚ ਲਸਣ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।

PunjabKesari
6. ਡਾਈਜੇਸ਼ਨ ਸਿਸਟਮ ਨੂੰ ਰੱਖੇ ਠੀਕ
ਖਾਲੀ ਪੇਟ ਲਸਣ ਦੀਆਂ ਕਲੀਆ ਚਬਾਉਣ ਨਾਲ ਵੀ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ ਅਤੇ ਭੁੱਖ ਵੀ ਨਹੀਂ ਲੱਗਦੀ।

PunjabKesari
7. ਦੰਦ ਦਰਦ ਤੋਂ ਰਾਹਤ
ਜੇ ਤੁਹਾਡੇ ਦੰਦ ਵਿਚ ਦਰਦ ਹੈ ਤਾਂ ਲਸਣ ਦੀ ਇਕ ਕਲੀ ਨੂੰ ਪੀਸ ਕੇ ਦਰਦ ਵਾਲੀ ਥਾਂ 'ਤੇ ਲਗਾ ਲਓ। ਕੁਝ ਹੀ ਦੇਰ ਵਿਚ ਤੁਹਾਨੂੰ ਦੰਦ ਦਰਦ ਤੋਂ ਰਾਹਤ ਮਿਲ ਜਾਵੇਗੀ।

PunjabKesari


Related News