ਕਿਡਨੀ ਲਈ ਫਾਇਦੇਮੰਦ ਹੁੰਦਾ ਹੈ ‘ਆਂਵਲੇ ਦਾ ਜੂਸ’, ਭਾਰ ਨੂੰ ਵੀ ਕਰੇ ਘੱਟ

04/01/2020 6:20:02 PM

ਜਲੰਧਰ - ਆਂਵਲੇ ਦੀ ਰੋਜ਼ਾਨਾ ਵਰਤੋਂ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਕ ਆਂਵਲੇ 'ਚ ਦੋ ਸੰਤਰਿਆਂ ਦੇ ਬਰਾਬਰ ਵਿਟਾਮਿਨ-ਸੀ ਮੌਜੂਦ ਹੁੰਦਾ ਹੈ, ਜੋ ਕਈ ਬੀਮਾਰੀਆਂ ਨਾਲ ਲੜ੍ਹਣ 'ਚ ਮਦਦਗਾਰ ਹੁੰਦਾ ਹੈ। ਜੇ ਤੁਸੀਂ ਆਂਵਲੇ ਦੇ ਫਲ ਜਾਂ ਜੂਸ ਦੀ  ਵਰਤੋਂ ਕਰਦੇ ਹੋ ਤਾਂ ਤੁਹਾਨੂੰ ਵਿਟਾਮਿਨ-ਸੀ ਦੇ ਇਲਾਵਾ ਜਿੰਕ, ਆਇਰਨ, ਕੈਰੋਟੀਨ, ਫਾਈਬਰ, ਵਿਟਾਮਿਨ-ਬੀ, ਕੰਪਲੈਕਸ, ਕੈਲਸ਼ੀਅਮ, ਐਂਟੀ ਆਕਸੀਡੈਂਟ ਆਦਿ ਭਰਪੂਰ ਮਾਤਰਾ 'ਚ ਮਿਲਦੇ ਹਨ। ਆਂਵਲੇ ਦੇ ਜੂਸ ਦੀ ਰੋਜ਼ਾਨਾ ਵਰਤੋਂ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਆਂਵਲੇ ਦਾ ਜੂਸ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ...

1. ਭਾਰ ਘੱਟ ਕਰੇ
ਆਂਵਲਾ ਖਾਣ ਨਾਲ ਤੁਹਾਡੇ ਸਰੀਰ 'ਚ ਪ੍ਰੋਟੀਨ ਦਾ ਸਤਰ ਜ਼ਿਆਦਾ ਹੁੰਦਾ ਹੈ ਅਤੇ ਨਾਈਟ੍ਰੋਜਨ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਫੈਟ ਘੱਟ ਹੁੰਦੀ ਹੈ ਅਤੇ ਵਜ਼ਨ ਘਟਾਉਣ 'ਚ ਮਦਦ ਮਿਲਦੀ ਹੈ।

PunjabKesari

2. ਖੂਨ ਸਾਫ ਕਰੇ
ਆਂਵਲਾ ਖਾਣ ਨਾਲ ਖੂਨ ਸਾਫ ਹੁੰਦਾ ਹੈ। ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਕਾਰਨ ਤੁਹਾਡੀ ਚਮੜੀ ਚਮਕਦੀ ਹੈ।

3. ਪੇਟ ਨਾਲ ਜੁੜੀਆਂ ਸਮੱਸਿਆਵਾਂ
ਆਂਵਲੇ ਦਾ ਜੂਸ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਇਸ ਲਈ ਰੋਜ਼ਾਨਾ ਆਂਵਲੇ ਦੀ ਵਰਤੋਂ ਕਰਨੀ ਚਾਹੀਦੀ ਹੈ।

PunjabKesari

4. ਅੱਖਾਂ ਲਈ ਫਾਇਦੇਮੰਦ
ਆਂਵਲੇ ਦਾ ਜੂਸ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਅੱਖਾਂ 'ਚ ਖਾਰਸ਼ ਜਾਂ ਅੱਖਾਂ ਤੋਂ ਪਾਣੀ ਆਉਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

5. ਕਿਡਨੀ ਲਈ ਫਾਇਦੇਮੰਦ
ਰੋਜ਼ਾਨਾ ਖਾਲੀ ਪੇਟ ਆਂਵਲੇ ਦਾ ਜੂਸ ਪੀਣ ਨਾਲ ਕਿਡਨੀ ਨੂੰ ਕਾਫੀ ਫਾਇਦਾ ਹੁੰਦਾ ਹੈ। ਇਸ ਲਈ ਕਿਡਨੀ ਦੇ ਮਰੀਜ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

PunjabKesari

6. ਯੂਰਿਨ ਸੰਬੰਧੀ ਸਮੱਸਿਆ
ਰੋਜ਼ਾਨਾ ਆਂਵਲੇ ਦੇ ਜੂਸ ਦੀ ਵਰਤੋਂ ਨਾਲ ਯੂਰਿਨ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ। ਇਸ ਲਈ ਰੋਜ਼ਾਨਾ ਇਸ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ।
 


rajwinder kaur

Content Editor

Related News