ਕੀ ਤੁਸੀਂ ਐਲੂਮੀਨੀਅਮ ਦੇ ਭਾਂਡੇ ’ਚ ਖਾਣਾ ਪਕਾ ਰਹੇ ਹੋ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ
Sunday, Sep 06, 2020 - 11:55 AM (IST)
ਜਲੰਧਰ- ਐਲਮੀਨੀਅਮ ਦੇ ਭਾਂਡੇ ਅੱਜ ਕੱਲ ਹਰ ਘਰ ਵਿੱਚ ਪਾਏ ਜਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਨ੍ਹਾਂ ਭਾਂਡਿਆਂ ਵਿਚ ਹੀ ਖਾਣਾ ਬਣਾਉਂਦੇ ਹਨ। ਉਕਤ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਐਲਮੀਨੀਅਮ ਦੇ ਭਾਂਡੇ ’ਚ ਭੋਜਨ ਤਿਆਰ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਇਨ੍ਹਾਂ ਬਰਤਨਾਂ ਵਿੱਚ ਜੋ ਖਾਣਾ ਬਣਾਉਂਦੇ ਹਾਂ ਜਾਂ ਖਾਦੇ ਹਾਂ, ਉਹ ਹੌਲੀ ਹੌਲੀ ਇੱਕ ਜ਼ਹਿਰ ਬਣਦਾ ਜਾਂਦਾ ਹੈ। ਘਰਾਂ ਦੇ ਵਿੱਚ ਫਰਾਇੰਗ ਪੈਨ, ਕੜਾਹੀ ਤੇ ਹੋਰ ਕਈ ਤਰ੍ਹਾਂ ਦੇ ਬਰਤਨ ਅਲਮੀਨੀਅਮ ਦੇ ਸਾਡੀ ਰਸੋਈ ਵਿੱਚ ਮੌਜੂਦ ਰਹਿੰਦੇ ਹਨ। ਰੇਟ ਵਿੱਚ ਅਲਮੀਨੀਅਮ ਦੇ ਬਰਤਨ ਸਸਤੇ ਪੈਂਦੇ ਹਨ। ਪਰ ਇਨ੍ਹਾਂ ਵਿੱਚ ਬਣਿਆ ਖਾਣਾ ਸਾਡੇ ਲਈ ਉਨ੍ਹਾਂ ਹੀ ਹਾਨੀਕਾਰਕ ਹੁੰਦਾ ਹੈ ।
ਜਾਣੋ ਅਲਮੀਨੀਅਮ ਦੇ ਬਰਤਨ ਵਿੱਚ ਖਾਣਾ ਖਾਣ ਦੇ ਨੁਕਸਾਨ
. ਜੇ ਕੋਈ ਤੇਜ਼ਾਬੀ ਚੀਜ਼ ਜਿਵੇਂ ਨਿੰਬੂ ਦਾ ਰਸ, ਨਿੰਬੂ ਪਾਣੀ, ਸੇਬ ਦਾ ਰਸ ਜਾਂ ਕੋਈ ਹੋਰ ਚੀਜ਼ ਜਿਸ ਵਿਚ ਤੇਜ਼ਾਬੀ ਮਾਦਾ ਹੋਵੇ ਅਲਮੀਨੀਅਮ ਦੇ ਬਰਤਨਾਂ ਵਿੱਚ ਪਾਇਆ ਜਾਵੇ। ਅਲਮੀਨੀਅਮ ਬਹੁਤ ਤੇਜ਼ੀ ਨਾਲ ਉਸ ਚੀਜ਼ ਨਾਲ ਕਿਰਿਆ ਕਰਦਾ ਹੈ ਅਤੇ ਉਹ ਚੀਜ਼ ਖਾਣ ਦੇ ਲਾਇਕ ਨਹੀਂ ਰਹਿੰਦੀ। ਇਸ ਲਈ ਸ਼ਿਕੰਜਵੀ ਜਾਂ ਜੂਸ ਹਮੇਸ਼ਾਂ ਕੱਚ ਦੇ ਜਾਂ ਪਲਾਸਟਿਕ ਦੇ ਬਰਤਨਾਂ ਵਿੱਚ ਹੀ ਰੱਖਿਆ ਜਾਂਦਾ ਹੈ ਜਾਂ ਬਣਾਇਆ ਜਾਂਦਾ ਹੈ ।
ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ
.ਜਦੋਂ ਅਸੀਂ ਐਲਮੀਨੀਅਮ ਦੇ ਬਰਤਨ ਵਿੱਚ ਖਾਣਾ ਖਾਂਦੇ ਹਾਂ ਤਾਂ ਐਲਮੀਨੀਅਮ ਵੀ ਸਾਡੇ ਖਾਣੇ ਵਿੱਚ ਰਚ ਜਾਂਦਾ ਹੈ ਤੇ ਸਾਡੇ ਸਰੀਰ ਵਿੱਚ ਪਹੁੰਚਦਾ ਹੈ। ਸਾਡਾ ਸਰੀਰ ਇਸ ਨੂੰ ਪਹੁੰਚਾਉਣ ਤੋਂ ਬਿਲਕੁਲ ਅਸਮਰੱਥ ਹੈ ।
. ਅਲਮੀਨੀਅਮ ਬਹੁਤ ਹੀ ਭਾਰੀ ਧਾਤੂ ਹੈ, ਇਹ ਸਾਡੇ ਲਿਵਰ ਅਤੇ ਨਾੜੀ ਤੰਤਰ ਨੂੰ ਬਹੁਨੁਕਸਾਨ ਪਹੁੰਚਾ ਸਕਦੀ ਹੈ ।
ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ
. ਇਸ ਤੋਂ ਹੋਣ ਵਾਲੇ ਨੁਕਸਾਨਾਂ ਦੀ ਜੇ ਤੁਸੀਂ ਖੁਦ ਪੜਤਾਲ ਕਰਨਾ ਚਾਹੁੰਦੇ ਹੋ ਤਾਂ ਆਟਾ ਗੁੰਨ ਕੇ ਉਸ ਨੂੰ 3 ਦਿਨ ਤੱਕ ਅਲਮੀਨੀਅਮ ਦੇ ਬਰਤਨ ਵਿੱਚ ਰੱਖ ਦਿਓ ਅਤੇ ਇਹ ਆਟਾ ਚੂਹਿਆਂ ਨੂੰ ਪਾਓ ਚੂਹੇ ਯਕੀਨਨ ਮਰ ਜਾਣਗੇ। ਇਹ ਆਟਾ ਅਲਮੀਨੀਅਮ ਦੇ ਕਾਰਨ ਜ਼ਹਿਰ ਵਿੱਚ ਬਦਲ ਜਾਂਦਾ ਹੈ ਅਤੇ ਜੋ ਚੀਜ਼ ਚੂਹਿਆਂ ਲਈ ਖਤਰਨਾਕ ਹੈ, ਉਹ ਇਨਸਾਨਾਂ ਲਈ ਵੀ ਖ਼ਤਰਨਾਕ ਹੈ ।
ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ
ਬਿਊਟੀ ਟਿਪਸ: ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਚਿਹਰੇ 'ਤੇ ਆਉਂਦਾ ਹੈ ਕੁਦਰਤੀ ਨਿਖਾਰ