ਸਵਾਦ ਦੇ ਨਾਲ-ਨਾਲ ਸਿਹਤ ਵੀ, ਮੇਥੀ ਤੇ ਸੌਂਠ ਦੇ ਲੱਡੂ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ

Saturday, Nov 09, 2024 - 05:45 AM (IST)

ਵੈੱਬ ਡੈਸਕ - ਸਰਦੀਆਂ ’ਚ ਸਰੀਰ ਨੂੰ ਗਰਮ ਰੱਖਣਾ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ, ਇਕ ਖਾਸ ਨੁਸਖਾ ਹੈ ਜੋ ਦਾਦੀਆਂ ਦੇ ਸਮੇਂ ਤੋਂ ਚਲੀ ਆ ਰਹੀ ਹੈ ਮੇਥੀ ਦੇ ਸੌਂਠ ਦੇ ਲੱਡੂ। ਇਹ ਲੱਡੂ ਨਾ ਸਿਰਫ਼ ਸੁਆਦੀ ਹੁੰਦੇ ਹਨ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਲੱਡੂਆਂ ਨੂੰ ਬਣਾਉਣ ਦੀ ਸਰਲ ਵਿਧੀ ਅਤੇ ਇਨ੍ਹਾਂ ਦੇ ਫਾਇਦਿਆਂ ਬਾਰੇ।

ਪੜ੍ਹੋ ਇਹ ਵੀ ਖਬਰ - ਸਰੀਰ ’ਚੋਂ ਜ਼ਹਿਰੀਲੇ ਤੱਤਾਂ ਦਾ ਹੋਵੇਗਾ ਸਫਾਇਆ, ਬਸ ਡਾਈਟ ’ਚ ਸ਼ਾਮਲ ਕਰ ਲਓ ਇਹ ਚੀਜ਼ਾਂ

ਲੱਡੂ ਬਣਾਉਣ ਲਈ ਸਮੱਗਰੀ :-

3/4 ਕੱਪ ਮੇਥੀ ਦੇ ਬੀਜ (ਦੁੱਧ ’ਚ ਭਿਓ ਕੇ)

500 ਗ੍ਰਾਮ ਗੁੜ

1 ਕੱਪ ਛੋਲਿਆਂ ਦਾ ਆਟਾ

1 ਕੱਪ ਕਣਕ ਦਾ ਆਟਾ

1/2 ਕੱਪ ਗੱਮ

2 ਚਮਚ ਸੌਂਠ

1/2 ਕੱਪ ਕਾਜੂ

1/2 ਕੱਪ ਅਖਰੋਟ

1/2 ਕੱਪ ਬਦਾਮ

6-7 ਹਰੀ ਇਲਾਇਚੀ

ਪੜ੍ਹੋ ਇਹ ਵੀ ਖਬਰ - Iron ਅਤੇ Calcium ਦਾ ਭਰਪੂਰ ਸਰੋਤ ਹੈ ਖਜੂਰ, ਜਾਣ ਲਓ ਇਸ ਦੇ ਫਾਇਦੇ

ਬਣਾਉਣ ਦਾ ਤਰੀਕਾ :-

- ਮੇਥੀ ਨੂੰ ਚੰਗੀ ਤਰ੍ਹਾਂ ਧੋ ਕੇ 2 ਕੱਪ ਦੁੱਧ 'ਚ ਭਿਓ ਲਓ। ਤੁਸੀਂ ਚਾਹੋ ਤਾਂ ਇਸ ਨੂੰ ਪੀਸ ਕੇ ਵੀ ਭਿਓ ਸਕਦੇ ਹੋ। ਇਕ ਪੈਨ ’ਚ ਘਿਓ ਪਾਓ ਅਤੇ ਬਦਾਮ, ਕਾਜੂ ਅਤੇ ਅਖਰੋਟ ਨੂੰ ਹਲਕਾ ਫਰਾਈ ਕਰੋ। ਇਸ ਤੋਂ ਬਾਅਦ ਗੂੰਦ ਪਾਓ ਅਤੇ ਘੱਟ ਅੱਗ 'ਤੇ ਭੁੰਨ ਲਓ, ਤਾਂ ਕਿ ਇਹ ਚਿਪਚਿਪੀ ਨਾ ਲੱਗੇ। ਹੁਣ ਬਾਕੀ ਬਚੇ ਘਿਓ 'ਚ ਪੀਸੀ ਹੋਈ ਮੇਥੀ ਪਾਓ ਅਤੇ ਭੁੰਨ ਲਓ। ਜਦੋਂ ਮੇਥੀ ਭੁੰਨਣ ਤੋਂ ਬਾਅਦ ਘਿਓ ਛੱਡਣ ਲੱਗੇ ਤਾਂ ਇਸ ’ਚ ਸੌਂਠ ਦਾ ਪਾਊਡਰ ਪਾ ਕੇ ਥੋੜ੍ਹਾ ਹੋਰ ਭੁੰਨ ਲਓ। ਉਸੇ ਕੜਾਹੀ ’ਚ ਛੋਲੇ ਅਤੇ ਕਣਕ ਦਾ ਆਟਾ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਜਦੋਂ ਆਟਾ ਸੁਨਹਿਰੀ ਹੋ ਜਾਵੇ ਤਾਂ ਇਸ ਨੂੰ ਕੱਢ ਲਓ। ਕੜਾਹੀ 'ਚ ਇਕ ਚੱਮਚ ਘਿਓ ਪਾਓ ਅਤੇ ਇਸ 'ਚ ਗੁੜ ਨੂੰ ਪਿਘਲਾਉਣ ਲਈ ਇਕ ਚੱਮਚ ਪਾਣੀ ਪਾਓ ਅਤੇ ਇਸ ਦੇ ਪਿਘਲਣ ਤੱਕ ਇੰਤਜ਼ਾਰ ਕਰੋ।

ਗੁੜ ਪਿਘਲ ਜਾਣ ਤੋਂ ਬਾਅਦ, ਗੈਸ ਬੰਦ ਕਰ ਦਿਓ ਅਤੇ ਇਸ ’ਚ ਸਾਰੇ ਭੁੰਨੇ ਹੋਏ ਅਖਰੋਟ ਅਤੇ ਪੀਸਿਆ ਹੋਇਆ ਗੂੰਦ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਜਦੋਂ ਇਹ ਥੋੜ੍ਹਾ ਠੰਡਾ ਹੋ ਜਾਵੇ ਤਾਂ ਸਾਰੀ ਸਮੱਗਰੀ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ ਤੋਂ ਲੱਡੂ ਬਣਾ ਲਓ।

ਪੜ੍ਹੋ ਇਹ ਵੀ ਖਬਰ -ਔਰਤਾਂ ’ਚ ਵੱਧਦਾ ਮੋਟਾਪਾ ਤਾਂ ਇਸ ਸਮੱਸਿਆ ਦੇ ਹੋ ਸਕਦੇ ਹਨ ਲੱਛਣ, ਇੰਝ ਕਰੋ ਬਚਾਅ

ਇਸ ਦੇ ਫਾਇਦੇ :-

- ਇਹ ਮੇਥੀ ਅਤੇ ਸੌਂਠ ਦੇ ਲੱਡੂ ਸਰੀਰ ਨੂੰ ਗਰਮ ਰੱਖਦੇ ਹਨ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ। ਸਰਦੀਆਂ ’ਚ ਰੋਜ਼ਾਨਾ ਸਵੇਰੇ ਦੁੱਧ ਦੇ ਨਾਲ ਇਕ ਲੱਡੂ ਖਾਣ ਨਾਲ ਤੁਹਾਨੂੰ ਊਰਜਾ ਮਿਲਦੀ ਹੈ ਅਤੇ ਤੁਹਾਡੇ ਸਰੀਰ ’ਚ ਹੋਣ ਵਾਲੇ ਦਰਦ ਨੂੰ ਘੱਟ ਕਰਦਾ ਹੈ। ਸਰਦੀਆਂ ਦੇ ਮੌਸਮ ’ਚ ਇਨ੍ਹਾਂ ਲੱਡੂਆਂ ਨੂੰ ਨਿਯਮਤ ਰੂਪ ’ਚ ਖਾਣ ਨਾਲ ਨਾ ਸਿਰਫ ਤੁਹਾਡੀ ਸਿਹਤ ’ਚ ਸੁਧਾਰ ਹੋਵੇਗਾ ਸਗੋਂ ਤੁਸੀਂ ਦਿਨ ਭਰ ਊਰਜਾਵਾਨ ਵੀ ਰਹੋਗੇ। ਇਸ ਲਈ, ਹੁਣ ਤੋਂ ਆਪਣੇ ਨਾਸ਼ਤੇ ’ਚ ਇਨ੍ਹਾਂ ਸਿਹਤਮੰਦ ਲੱਡੂਆਂ ਨੂੰ ਸ਼ਾਮਲ ਕਰੋ ਅਤੇ ਸਰਦੀਆਂ ਦਾ ਪੂਰਾ ਆਨੰਦ ਲਓ!

ਪੜ੍ਹੋ ਇਹ ਵੀ ਖਬਰ -Liver ਅਤੇ Lungs ਨੂੰ ਬਚਾਓ ਜ਼ਹਿਰੀਲੀ ਹਵਾ ਤੋਂ, ਕੁਝ ਦਿਨ ਖਾ ਲਓ ਇਹ ਚੀਜ਼ਾਂ, ਨਹੀਂ ਹੋਵੇਗੀ ਇਨਫੈਕਸ਼ਨ

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


Sunaina

Content Editor

Related News