'ਅਜਵਾਇਣ ਦਾ ਪਾਣੀ' ਔਰਤਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਕਰਦਾ ਹੈ ਦੂਰ

07/09/2019 5:08:47 PM

ਜਲੰਧਰ— ਭਾਰਤੀ ਖਾਣ-ਪੀਣ 'ਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਮਸਾਲਿਆਂ 'ਚੋਂ ਇਕ ਮਸ਼ਹੂਰ ਅਜਵਾਇਣ ਵੀ ਹੈ। ਅਜਵਾਇਣ ਨਾਲ ਖਾਣੇ ਦਾ ਸੁਆਦ ਤਾਂ ਵੱਧਦਾ ਹੀ ਹੈ, ਨਾਲ ਹੀ ਇਹ ਸਿਹਤ ਨੂੰ ਵੀ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦੀ ਹੈ। ਅਜਵਾਇਣ ਦਾ ਪਾਣੀ ਔਰਤਾਂ ਲਈ ਬੇਹੱਦ ਲਾਹੇਵੰਦ ਸਾਬਤ ਹੁੰਦਾ ਹੈ। ਪੀਰੀਅਡਸ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਲਈ ਅਜਵਾਇਣ ਦਾ ਪਾਣੀ ਔਰਤਾਂ ਨੂੰ ਬੇਹੱਦ ਫਾਇਦੇ ਪਹੁੰਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਅਜਵਾਇਣ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਅਜਵਾਇਣ ਦਾ ਪਾਣੀ ਪੀਣ ਦੇ ਫਾਇਦਿਆਂ ਬਾਰੇ। 
ਔਰਤਾਂ ਲਈ ਅਜਵਾਇਣ ਦੇ ਪਾਣੀ ਪੀਣ ਦੇ ਫਾਇਦੇ 
ਪੇਟ ਦਰਦ ਤੋਂ ਦੇਵੇ ਰਾਹਤ 

ਅਜਲਾਇਣ ਦਾ ਪਾਣੀ ਪੇਟ ਦੇ ਦਰਦ ਦਾ ਇਕ ਬੇਹਤਰੀਨ ਇਲਾਜ ਹੈ। ਰੋਜ਼ਾਨਾ ਇਸ ਨੂੰ ਪੀਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ।

PunjabKesari
ਪੀਰੀਅਡ ਦੀ ਸਮੱਸਿਆ
ਪੁਰਾਣੀਆਂ ਜੜੀਆਂ ਬੂਟੀਆਂ ਯੁਕਤ ਚਾਹ ਅੱਜਕਲ ਕਈ ਰੂਪਾਂ ਅਤੇ ਪੈਕਿੰਗ ਨਾਲ ਬਾਜ਼ਾਰ 'ਚ ਉਪਲਬਧ ਹੈ। ਜੋ ਕਿ ਔਰਤਾਂ ਦੇ ਪੀਰੀਅਡਸ ਨੂੰ ਕੰਟਰੋਲ ਕਰਨ ਲਈ ਸਭ ਤੋਂ ਪੁਰਾਣੇ ਇਲਾਜਾਂ 'ਚੋਂ ਇਕ ਹੈ। ਅਜਵਾਇਣ ਦਾ ਪਾਣੀ ਵੀ ਅਜਿਹੀ ਹੀ ਇਕ ਜੜੀ ਬੂਟੀ ਹੈ, ਜਿਸ ਨੂੰ ਪੀਣ ਨਾਲ ਔਰਤਾਂ ਨੂੰ ਪੀਰੀਅਡਸ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾ ਮਿੱਟੀ ਦੇ ਭਾਂਡੇ 'ਚ ਅਜਵਾਇਣ ਨੂੰ ਭਿਉਣ ਤੋਂ ਬਾਅਦ ਅਗਲੀ ਸਵੇਰ ਔਰਤਾਂ ਨੂੰ ਇਸ ਪਾਣੀ ਨੂੰ ਪੀਣਾ ਚਾਹੀਦਾ।
ਗੈਸ ਦੀ ਸਮੱਸਿਆ ਤੋਂ ਦੇਵੇ ਛੁਟਕਾਰਾ
ਗੈਸ ਦੀ ਸਮੱਸਿਆ ਤੋਂ ਛੁਟਕਾਰਾ ਦੇਣ 'ਚ ਵੀ ਅਜਵਾਇਣ ਦਾ ਪਾਣੀ ਬੇਹੱਦ ਲਾਹੇਵੰਦ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਪਾਣੀ ਤੁਹਾਡੇ ਲਈ ਰਾਮਬਾਣ ਹੈ। ਇਸ ਨੂੰ ਪੀਣ ਨਾਲ ਗੈਸ ਦੀ ਸਮੱਸਿਆ ਠੀਕ ਹੁੰਦੀ ਹੈ।

PunjabKesari
ਯੂਰਿਨ ਇਨਫੈਕਸ਼ਨ 
ਅਜਵਇਣ ਦਾ ਪਾਣੀ ਪੀਣ ਨਾਲ ਯੂਰਿਨ ਇਨਫੈਕਸ਼ਨ ਠੀਕ ਹੁੰਦਾ ਹੈ। ਅਕਸਰ ਔਰਤਾਂ ਯੂਰਿਨ ਇਨਫੈਕਸ਼ਨ ਤੋਂ ਪਰੇਸ਼ਾਨ ਰਹਿੰਦੀਆਂ ਹਨ। ਅਜਵਾਇਣ ਦਾ ਪਾਣੀ ਪੀਣ ਨਾਲ ਇਸ ਸਮੱਸਿਆ ਤੋਂ ਨਿਜਾਤ ਪਾਈ ਜਾਂਦੀ ਹੈ।
ਗਲੇ ਦੀ ਸਮੱਸਿਆ ਅਤੇ ਮੂੰਹ ਦੀ ਬਦਬੂ ਤੋਂ ਮਿਲੇ ਛੁਟਕਾਰਾ
ਅਜਵਾਇਣ ਦਾ ਪਾਣੀ ਪੀਣ ਨਾਲ ਗਲੇ ਦੀ ਸਮੱਸਿਆ ਅਤੇ ਮੂੰਹ ਦੀ ਬਦਬੂ ਠੀਕ ਹੋ ਜਾਂਦੀ ਹੈ। ਗਲਤ ਖਾਣ ਪੀਣ ਕਾਰਨ ਕਈ ਵਾਰ ਗਲੇ 'ਚ ਦਰਦ ਅਤੇ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ ਪਰ ਅਜਵਾਇਣ ਦਾ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਠੀਕ ਹੋ ਜਾਂਦੀ ਹੈ।

PunjabKesari
ਭਾਰ ਘੱਟ ਕਰਨ 'ਚ ਸਹਾਇਕ 
ਅਜਵਾਇਣ ਦਾ ਪਾਣੀ ਪੀਣ ਨਾਲ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ 25 ਗ੍ਰਾਮ ਅਜਵਾਇਣ ਲਵੋ ਅਤੇ ਇਸ ਨੂੰ ਰਾਤ ਭਰ ਭਿਓ ਦਿਓ। ਸਵੇਰੇ ਇਕ ਗਿਲਾਸ ਪਾਣੀ 'ਚ ਸ਼ਹਿਦ ਇਕ ਚਮਚ ਮਿਲਾਓ ਅਤੇ ਇਸ ਦਾ ਸੇਵਨ ਕਰੋ। ਇਸ ਨਾਲ ਭਾਰ ਘੱਟ ਹੋ ਜਾਵੇਗਾ। ਅਜਿਹਾ ਘੱਟੋ-ਘੱਟ 20 ਦਿਨ ਤੱਕ ਕਰਨਾ ਚਾਹੀਦਾ ਹੈ। 
ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਲਾਹੇਵੰਦ 
ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਵੀ ਅਜਵਾਇਣ ਦਾ ਪਾਣੀ ਪੀਣਾ ਲਾਹੇਵੰਦ ਹੁੰਦਾ ਹੈ। ਸੋਫ ਅਤੇ ਅਜਵਾਇਣ ਦਾ ਪਾਣੀ ਲਾਭਕਾਰੀ ਮੰਨਿਆ ਜਾਂਦੀ ਹੈ। ਸੌਂਫ ਅਤੇ ਅਜਵਾਇਣ ਦੇ ਗੁਣਾਂ ਕਾਰਨ ਦੁੱਧ ਵੱਧ ਆਉਂਦਾ ਹੈ। 2 ਚਮਚ ਭੁੰਨੀ ਹੋਈ ਅਜਵਾਇਣ ਨੂੰ ਇਕ ਕੱਪ ਪਾਣੀ 'ਚ ਭਿਓ ਕੇ ਰੱਖੋ ਅਤੇ ਰਾਤ ਭਰ ਲਈ ਛੱਡ ਦਿਓ ਅਗਲੀ ਸਵੇਰ ਪਾਣੀ ਨੂੰ ਉਬਾਲ ਲਵੋ ਅਤੇ ਛਾਣ ਲਵੋ। ਫਿਰ ਇਸ ਪਾਣੀ ਨੂੰ ਠੰਡਾ ਕਰ ਲਵੋ ਅਤੇ ਖਾਲੀ ਪੇਟ ਸਵੇਰੇ ਸਵੇਰੇ ਇਸ ਦਾ ਸੇਵਨ ਕਰੋ। ਅਜਵਾਇਣ ਦਾ ਸੇਵਨ ਲਾਭਕਾਰੀ ਹੁੰਦਾ ਹੈ ਅਤੇ ਇਸ ਨਾਲ ਸਿਹਤ ਸਬੰਧੀ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।

PunjabKesariਇਥੇ ਦੱਸ ਦੇਈਏ ਕਿ ਅਜਵਾਇਣ ਦਾ ਪਾਣੀ ਪੀਂਦੇ ਸਮੇਂ ਤੁਹਾਨੂੰ ਕੁਝ ਸਾਵਧਾਨੀਆਂ ਵੀ ਵਰਤੋਂ ਵੀ ਕਰਨੀ ਪਵੇਗੀ। ਤੁਹਾਨੂੰ ਚੌਲ, ਫਾਸਟ ਫੂਡ, ਤਲਿਆ ਹੋਇਆ ਭੋਜਨ ਵੀ ਛੱਡਣਾ ਪਵੇਗਾ ਜਾਂ ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਬਹੁਤ ਹੀ ਘੱਟ ਮਾਤਰਾ 'ਚ ਕਰਨਾ ਪਵੇਗਾ। ਇਸ ਤੋਂ ਇਲਾਵਾ ਰੋਟੀ ਦੀ ਗਿਣਤੀ ਵੀ ਘੱਟ ਕਰਨੀ ਹੋਵੇਗੀ।


shivani attri

Content Editor

Related News