AC ਦੇ ਸ਼ੌਕੀਨ ਹੋ ਜਾਣ ਸਾਵਧਾਨ! ਠੰਢਕ ਦੇ ਚੱਕਰ 'ਚ ਗਵਾ ਨਾ ਬੈਠਿਓ ਜਾਨ
Monday, May 06, 2024 - 02:50 PM (IST)

ਹੈਲਥ ਡੈਸਕ : ਮੌਸਮ ਨੇ ਕਰਵਟ ਬਲਦ ਲਈ ਹੈ ਅਤੇ ਹੁਣ ਗਰਮੀ ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ 'ਚ ਕਈ ਥਾਵਾਂ 'ਤੇ ਸਖ਼ਤ ਗਰਮੀ ਪੈ ਰਹੀ ਹੈ। ਗਰਮੀਆਂ 'ਚ ਲੋਕਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਜ਼ਿਆਦਾਤਰ ਸਮਾਂ ਏਅਰ ਕੰਡੀਸ਼ਨਰ (ਏਸੀ) 'ਚ ਬਿਤਾਉਂਦੇ ਹਨ। ਜੇਕਰ ਤੁਸੀਂ ਵੀ ਆਪਣਾ ਜ਼ਿਆਦਾਤਰ ਸਮਾਂ AC 'ਚ ਬਿਤਾਉਂਦੇ ਹੋ ਤਾਂ ਸਾਵਧਾਨ ਹੋ ਜਾਓ। ਦਰਅਸਲ, ਜ਼ਿਆਦਾ ਦੇਰ ਤੱਕ AC 'ਚ ਰਹਿਣਾ ਤੁਹਾਡੇ ਲਈ ਕਈ ਤਰ੍ਹਾਂ ਨਾਲ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਦੇਰ ਤੱਕ AC 'ਚ ਰਹਿਣ ਨਾਲ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੋੜਾਂ ਦਾ ਦਰਦ
ਏ. ਸੀ. ਦੀ ਹਵਾ ’ਚ ਸਰੀਰ ਬਹੁਤ ਸੁਸਤ ਤੇ ਆਕੜ ਜਾਂਦਾ ਹੈ। ਜਿਸ ਕਾਰਨ ਤੁਹਾਨੂੰ ਜੋੜਾਂ ’ਚ ਦਰਦ, ਸਰੀਰ ਦਾ ਅਕੜਾਅ ਜਾਂ ਤੁਰਨ-ਫਿਰਨ ’ਚ ਦਿੱਕਤ ਹੋ ਸਕਦੀ ਹੈ। ਇਸ ਲਈ ਸਮੇਂ-ਸਮੇਂ ’ਤੇ ਏ. ਸੀ. ਬੰਦ ਕਰਕੇ ਇਧਰ-ਉਧਰ ਘੁੰਮਣਾ ਜ਼ਰੂਰੀ ਹੈ।
ਬਲੱਡ ਪ੍ਰੈਸ਼ਰ
ਏ. ਸੀ. ਦੀ ਠੰਡੀ ਹਵਾ ਕਾਰਨ ਸਰੀਰ ਦਾ ਤਾਪਮਾਨ ਬਹੁਤ ਘੱਟ ਜਾਂਦਾ ਹੈ, ਜਿਸ ਨਾਲ ਤੁਹਾਡੀਆਂ ਖ਼ੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਤੁਹਾਡਾ ਬਲੱਡ ਪ੍ਰੈਸ਼ਰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਹੁੰਦਾ ਹੈ, ਜਿਸ ਕਾਰਨ ਚੱਕਰ, ਉਲਟੀ, ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ।
ਸਾਹ ਦੀਆਂ ਸਮੱਸਿਆਵਾਂ
ਅੱਤ ਦੀ ਗਰਮੀ ਤੇ ਨਮੀ ਵਾਲੇ ਮੌਸਮ 'ਚ ਏਅਰ ਕੰਡੀਸ਼ਨਿੰਗ ਸਾਨੂੰ ਰਾਹਤ ਤਾਂ ਦਿੰਦੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਸਿਹਤ ਸਬੰਧੀ ਕਈ ਚਿੰਤਾਵਾਂ ਨੂੰ ਵੀ ਵਧਾ ਦਿੰਦੀ ਹੈ। ਏਸੀ ਦੇ ਨਾਲ-ਨਾਲ ਕਮਰੇ ਦੀ ਸਹੀ ਹਵਾਦਾਰੀ ਬਣਾਈ ਰੱਖਣਾ ਵੀ ਜ਼ਰੂਰੀ ਹੋ ਜਾਂਦਾ ਹੈ। ਨਹੀਂ ਤਾਂ ਇਹ ਸਾਹ ਦੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਵਧੇਰੇ ਖ਼ਤਰਾ ਹੁੰਦਾ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਦਮੇ ਤੇ ਬ੍ਰੌਨਕਾਈਟਸ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਸਬੰਧੀ ਜ਼ਿਆਦਾ ਸੁਚੇਤ ਰਹਿਣਾ ਪੈਂਦਾ ਹੈ।
ਖਤਰਨਾਕ ਸਮੱਸਿਆਵਾਂ ਹੋ ਸਕਦੀਆਂ
ਜੇਕਰ ਤੁਸੀਂ ਮਾੜੀ ਹਵਾਦਾਰੀ ਵਾਲੀ ਏਅਰ-ਕੰਡੀਸ਼ਨਡ ਜਗ੍ਹਾ 'ਚ ਕੰਮ ਕਰਦੇ ਹੋ ਤਾਂ ਇਹ ਤੁਹਾਡੇ ਲਈ 'ਸਿਕ ਬਿਲਡਿੰਗ ਸਿੰਡਰੋਮ' ਦੇ ਜੋਖਮ ਨੂੰ ਵਧਾ ਸਕਦਾ ਹੈ। ਇਸ ਕਾਰਨ ਤੁਹਾਨੂੰ ਸਿਰਦਰਦ, ਸੁੱਕੀ ਖਾਂਸੀ, ਚੱਕਰ ਆਉਣੇ, ਮਤਲੀ, ਧਿਆਨ ਕੇਂਦਰਿਤ ਕਰਨ 'ਚ ਮੁਸ਼ਕਿਲ, ਥਕਾਵਟ ਤੇ ਬਦਬੂ ਪ੍ਰਤੀ ਸੰਵੇਦਨਸ਼ੀਲਤਾ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ਜੋਖਮਾਂ ਨੂੰ ਘਟਾਉਣ ਲਈ, ਮਾਹਰ ਕਹਿੰਦੇ ਹਨ ਕਿ ਫਿਲਟਰਾਂ ਨੂੰ ਨਿਯਮਤ ਤੌਰ 'ਤੇ ਸਾਫ਼ ਕਰੋ, ਖਿੜਕੀਆਂ ਖੁੱਲ੍ਹੀਆਂ ਰੱਖੋ ਤਾਂ ਜੋ ਬਾਹਰ ਦੀ ਹਵਾ ਅੰਦਰ ਦਾਖ਼ਲ ਹੋ ਸਕੇ ਤੇ ਅੰਦਰਲੀ ਹਵਾ ਬਾਹਰ ਜਾ ਸਕੇ।
ਅੱਖਾਂ ਲਈ ਵੀ ਹਾਨੀਕਾਰਕ
ਏਅਰ ਕੰਡੀਸ਼ਨਰ 'ਚ ਜ਼ਿਆਦਾ ਸਮਾਂ ਬਿਤਾਉਣ ਦਾ ਸਭ ਤੋਂ ਆਮ ਮਾੜਾ ਪ੍ਰਭਾਵ ਅੱਖਾਂ 'ਤੇ ਦੇਖਿਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਡ੍ਰਾਈ ਆਈਜ਼ ਦੀ ਸਮੱਸਿਆ ਹੋਣ ਦਾ ਖ਼ਤਰਾ ਹੋ ਸਕਦਾ ਹੈ। ਸਿਰਫ਼ ਏਅਰ ਕੰਡੀਸ਼ਨਰ ਹੀ ਨਹੀਂ ਸਰਦੀਆਂ 'ਚ ਹੀਟਰ ਦੀ ਜ਼ਿਆਦਾ ਵਰਤੋਂ ਵੀ ਇਹ ਖ਼ਤਰਾ ਪੈਦਾ ਕਰ ਸਕਦੀ ਹੈ। ਇਨ੍ਹਾਂ 'ਚੋਂ ਨਿਕਲਣ ਵਾਲੀ ਹਵਾ ਤੁਹਾਡੇ ਆਲੇ ਦੁਆਲੇ ਦੀ ਹਵਾ 'ਚ ਨਮੀ ਦੀ ਮਾਤਰਾ ਨੂੰ ਕਾਫ਼ੀ ਘਟਾਉਂਦੀ ਹੈ। ਸਾਡੀਆਂ ਅੱਖਾਂ ਨੂੰ ਹਾਈਡ੍ਰੇਟਿਡ ਤੇ ਆਰਾਮਦਾਇਕ ਰਹਿਣ ਲਈ ਹਵਾ 'ਚ ਨਮੀ ਦੀ ਲੋੜ ਹੁੰਦੀ ਹੈ। ਇਸ ਕਾਰਨ ਏਅਰ ਕੰਡੀਸ਼ਨਰ ਡ੍ਰਾਈ ਆਈਜ਼ ਦੀ ਸਮੱਸਿਆ ਤੇ ਇਸ ਨਾਲ ਹੋਣ ਵਾਲੀਆਂ ਪੇਚੀਦਗੀਆਂ ਨੂੰ ਵਧਾਉਂਦੇ ਹਨ।
ਡੀਹਾਈਡ੍ਰੇਸ਼ਨ ਦਾ ਜੋਖਮ
ਏਅਰ ਕੰਡੀਸ਼ਨਿੰਗ ਕਮਰੇ 'ਚ ਹਵਾ ਨੂੰ ਸੁਕਾਉਂਦੀ ਹੈ। ਘੱਟ ਤਾਪਮਾਨ ਕਾਰਨ ਤੁਹਾਨੂੰ ਘੱਟ ਪਿਆਸ ਮਹਿਸੂਸ ਹੁੰਦੀ ਹੈ, ਜਿਸ ਨਾਲ ਗਰਮੀਆਂ 'ਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਏਅਰ ਕੰਡੀਸ਼ਨਿੰਗ ਕਾਰਨ ਚਮੜੀ ਦੇ ਖੁਸ਼ਕ ਹੋਣ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਏਅਰ ਕੰਡੀਸ਼ਨਰ ਵਾਤਾਵਰਣ ਦੀ ਨਮੀ ਨੂੰ ਘਟਾਉਂਦਾ ਹੈ ਤੇ ਇਸ ਨਾਲ ਤੁਹਾਡੀ ਚਮੜੀ ਖੁਸ਼ਕ ਤੇ ਖੁਰਦਰੀ ਹੋ