ਭਾਰ ਘਟਾਉਣ ਲਈ ਸਵੇਰ ਦੇ ਸ਼ੈਡਿਊਲ ’ਚ ਸ਼ਾਮਲ ਕਰੋ ਇਹ 3 ਆਦਤਾਂ, ਦਿਨਾਂ ’ਚ ਦਿਸੇਗਾ ਅਸਰ
Tuesday, Jul 25, 2023 - 12:59 PM (IST)
ਜਲੰਧਰ (ਬਿਊਰੋ)– ਜਿਸ ਤਰ੍ਹਾਂ ਤੁਸੀਂ ਸਵੇਰੇ ਉੱਠਦੇ ਹੋ ਤੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹੋ, ਤੁਸੀਂ ਦਿਨ ਭਰ ਉਸੇ ਤਰ੍ਹਾਂ ਮਹਿਸੂਸ ਕਰਦੇ ਹੋ। ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਸਿਹਤਮੰਦ ਤਰੀਕੇ ਨਾਲ ਕਰਨੀ ਚਾਹੀਦੀ ਹੈ। ਇਸ ਨਾਲ ਭਾਰ ਘਟਾਉਣ ’ਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ ਸਿਹਤਮੰਦ ਰੁਟੀਨ ਦੀ ਵੀ ਪਾਲਣਾ ਕਰਨੀ ਪੈਂਦੀ ਹੈ। ਅੱਜ ਅਸੀਂ ਤੁਹਾਨੂੰ ਸਵੇਰ ਦੀਆਂ 3 ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡਾ ਭਾਰ ਘੱਟ ਕਰਨ ’ਚ ਮਦਦ ਕਰਦੀਆਂ ਹਨ–
ਸਵੇਰੇ ਗਰਮ ਪਾਣੀ ਪੀਓ
ਭਾਰ ਘਟਾਉਣ ਤੇ ਸਿਹਤਮੰਦ ਰਹਿਣ ਲਈ ਸਵੇਰੇ ਉੱਠ ਕੇ ਗਰਮ ਪਾਣੀ ਪੀਣ ਦੀ ਆਦਤ ਬਣਾਓ। ਸਵੇਰੇ ਗਰਮ ਪਾਣੀ ਪੀਣ ਨਾਲ ਢਿੱਡ ਸਾਫ਼ ਰਹਿੰਦਾ ਹੈ ਤੇ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਤੁਸੀਂ ਚਾਹੋ ਤਾਂ ਗਰਮ ਪਾਣੀ ’ਚ ਨਿੰਬੂ ਜਾਂ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਇਸ ਨਾਲ ਭਾਰ ਘਟਾਉਣ ’ਚ ਮਦਦ ਮਿਲੇਗੀ ਤੇ ਸਿਹਤ ਵੀ ਬਿਹਤਰ ਰਹੇਗੀ।
ਸਵੇਰੇ ਥੋੜ੍ਹੀ ਦੇਰ ਕਸਰਤ ਕਰੋ
ਮੋਟਾਪਾ ਘੱਟ ਕਰਨ ਲਈ ਤੁਹਾਨੂੰ ਸਵੇਰ ਦੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਸਵੇਰੇ ਕਸਰਤ ਕਰਨ ਨਾਲ ਜਮ੍ਹਾ ਹੋਈ ਚਰਬੀ ਘੱਟ ਜਾਂਦੀ ਹੈ, ਇਸ ਲਈ ਤੁਹਾਨੂੰ ਕਸਰਤ ਜਾਂ ਯੋਗਾ ਨੂੰ ਆਪਣੀ ਸਵੇਰ ਦੀ ਆਦਤ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਸਵੇਰੇ ਕਸਰਤ ਕਰਨ ਨਾਲ ਮੈਟਾਬੋਲਿਜ਼ਮ ਨੂੰ ਹੁਲਾਰਾ ਮਿਲਦਾ ਹੈ ਤੇ ਬੀਮਾਰੀਆਂ ਨੂੰ ਦੂਰ ਰੱਖਣ ’ਚ ਮਦਦ ਮਿਲਦੀ ਹੈ।
ਸਵੇਰੇ ਕੁਝ ਸਿਹਤਮੰਦ ਖਾਓ
ਤੁਹਾਨੂੰ ਸਵੇਰੇ ਅਜਿਹਾ ਨਾਸ਼ਤਾ ਕਰਨਾ ਚਾਹੀਦਾ ਹੈ, ਜਿਸ ’ਚ ਸਾਰੇ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੋਣ। ਆਪਣੇ ਨਾਸ਼ਤੇ ਦੀ ਪਲੇਟ ’ਚ ਪ੍ਰੋਟੀਨ ਤੇ ਫਾਈਬਰ ਦੀ ਸਹੀ ਮਾਤਰਾ ਨੂੰ ਸ਼ਾਮਲ ਕਰੋ। ਹਾਈ ਪ੍ਰੋਟੀਨ ਤੇ ਫਾਈਬਰ ਵਾਲਾ ਭੋਜਨ ਖਾਣ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਤੁਸੀਂ ਨਾਸ਼ਤੇ ’ਚ ਅੰਡੇ, ਦੁੱਧ, ਡਰਾਈ ਫਰੂਟਸ, ਸਪ੍ਰਾਊਟਸ, ਬ੍ਰਾਊਨ ਬ੍ਰੈੱਡ, ਸ਼ੇਕ ਤੇ ਸਮੂਦੀ ਸ਼ਾਮਲ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਸੀਂ ਭਾਰ ਘੱਟ ਕਰਨ ਲਈ ਕਿਹੜੀ ਆਦਤ ਅਪਣਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।