ਹਰ ਰੋਜ਼ ਐਸਿਡਿਟੀ ਕਰ ਰਹੀ ਹੈ ਪ੍ਰੇਸ਼ਾਨ ਤਾਂ ਅਪਣਾਓ ਇਨ੍ਹਾਂ ''ਚੋਂ ਕੋਈ ਇਕ ਘਰੇਲੂ ਨੁਸਖਾ

Wednesday, Oct 31, 2018 - 06:02 PM (IST)

ਹਰ ਰੋਜ਼ ਐਸਿਡਿਟੀ ਕਰ ਰਹੀ ਹੈ ਪ੍ਰੇਸ਼ਾਨ ਤਾਂ ਅਪਣਾਓ ਇਨ੍ਹਾਂ ''ਚੋਂ ਕੋਈ ਇਕ ਘਰੇਲੂ ਨੁਸਖਾ

ਨਵੀਂ ਦਿੱਲੀ— ਪੇਟ ਸਰੀਰ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ। ਜੇਕਰ ਪੇਟ ਹੀ ਦਰੁਸਤ ਨਾ ਹੋਵੇ ਤਾਂ ਪੂਰੀ ਬਾਡੀ ਦੀ ਪ੍ਰਕਿਰਿਆ 'ਚ ਗੜਬੜੀ ਪੈਦਾ ਹੋ ਜਾਂਦੀ ਹੈ। ਪੇਟ ਦੀ ਗੈਸ, ਪੇਟ 'ਚ ਦਰਦ, ਪਾਚਨ ਕਿਰਿਆ 'ਚ ਗੜਬੜੀ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਨਾਲ ਅੱਜਕਲ ਹਰ 10 'ਚੋਂ 7 ਲੋਕ ਬੇਹਾਲ ਰਹਿੰਦੇ ਹਨ। ਅਸਲ 'ਚ ਪੇਟ 'ਚ ਖਾਣੇ ਨੂੰ ਪਚਾਉਣ ਲਈ ਇਕ ਐਸਿਡ ਕੰਮ ਕਰਦਾ ਹੈ। ਜਦੋਂ ਅਸੀਂ ਡਾਇਟਿੰਗ, ਓਵਰ ਇਟਿੰਗ, ਭੁੱਖੇ ਰਹਿਣ ਜਾਂ ਫਿਰ ਸਮੇਂ 'ਤੇ ਖਾਣਾ ਨਹੀਂ ਖਾਂਦੇ ਤਾਂ ਪੇਟ 'ਚ ਇਹ ਐਸਿਡ ਜ਼ਿਆਦਾ ਮਾਤਰਾ 'ਚ ਬਣਨਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਐਸਿਡਿਟੀ ਪੈਦਾ ਹੁੰਦੀ ਹੈ। ਤੁਹਾਨੂੰ ਵੀ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਹੈ ਤਾਂ ਸੰਤੁਲਿਤ ਆਹਾਰ ਦੇ ਨਾਲ ਸਮੇਂ 'ਤੇ ਖਾਣਾ ਖਾਓ। ਇਸ ਤੋਂ ਇਲਾਵਾ ਕੁਝ ਘਰੇਲੂ ਉਪਾਅ ਵੀ ਤੁਹਾਡੇ ਕੰਮ ਆ ਸਕਦੇ ਹਨ। 
 

1. ਇਲਾਇਚੀ 
ਦਿਨ 'ਚ ਇਕ ਜਾਂ ਦੋ ਇਲਾਇਚੀ ਮੂੰਹ 'ਚ ਰੱਖ ਕੇ ਚੂਸਣ ਨਾਲ ਫਾਇਦਾ ਮਿਲਦਾ ਹੈ। 
 

2. ਤੁਲਸੀ 
ਖਾਣਾ ਖਾਣ ਦੇ ਬਾਅਦ ਤੁਲਸੀ ਦੇ ਪੱਤਿਆਂ ਨੂੰ ਚਬਾ ਕੇ ਖਾਓ। 
 

3. ਪੁਦੀਨਾ 
ਪੇਟ 'ਚ ਹੋਣ ਵਾਲੀ ਜਲਣ ਨੂੰ ਸ਼ਾਂਤ ਕਰਨ ਲਈ ਪੁਦੀਨੇ ਦੇ ਪੱਤਿਆਂ ਦੀ ਵਰਤੋਂ ਕਰੋ। 
 

4. ਦੁੱਧ 
ਐਸਿਡਿਟੀ ਹੋਣ 'ਤੇ ਦੁੱਧ ਅਤੇ ਪਾਣੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਪੀਓ।
 

5. ਜੀਰੇ ਦਾ ਪਾਣੀ
ਜੀਰੇ ਨੂੰ ਪਾਣੀ 'ਚ ਉਬਾਲ ਕੇ ਇਸ 'ਚ ਚੁਟਕੀ ਇਕ ਕਾਲਾ ਨਮਕ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।
 


Related News