ਕੈਂਸਰ ਦੇ ਇਲਾਜ ’ਚ ਆਵੇਗੀ ਕ੍ਰਾਂਤੀ
Monday, Jul 03, 2023 - 11:07 AM (IST)

ਤੇਲ ਅਵੀਵ (ਬਿਊਰੋ) - ਇਸਰਾਈਲੀ ਖੋਜਕਾਰਾਂ ਨੇ ਪਹਿਲੀ ਵਾਰ ਇਕ ਅਜਿਹੀ ਉਪਲਬਧੀ ਹਾਸਲ ਕੀਤੀ ਹੈ, ਜਿਸ ਨਾਲ ਕੈਂਸਰ ਦੇ ਇਲਾਜ ’ਚ ਕ੍ਰਾਂਤੀ ਆ ਸਕਦੀ ਹੈ। ਖੋਜਕਾਰਾਂ ਨੇ ਕੈਂਸਰ ਸੈੱਲਾਂ ਨੂੰ ‘ਆਤਮਹੱਤਿਆ’ ਕਰਨ ਲਈ ਪ੍ਰੇਰਿਤ ਕਰਨ ’ਚ ਸਫਲਤਾ ਪਾਈ ਹੈ।
ਇਹ ਖ਼ਬਰ ਵੀ ਪੜ੍ਹੋ - ਗਰਮੀ ਕਾਰਨ ਤੁਹਾਨੂੰ ਵੀ ਹੁੰਦੀ ਹੈ 'ਘਬਰਾਹਟ', ਤਾਂ ਠੰਡੇ ਦੁੱਧ ਸਣੇ ਇਹ ਘਰੇਲੂ ਨੁਸਖ਼ੇ ਆਉਣਗੇ ਤੁਹਾਡੇ ਕੰਮ
ਪ੍ਰੋਫੈਸਰ ਡੈਨ ਪੀਰ ਅਤੇ ਪੀ. ਐੱਚ. ਡੀ. ਵਿਦਿਆਰਥੀ ਯਾਸਮੀਨ ਗਰੈਨੋਟ ਮਟੋਕ ਦੀ ਅਗਵਾਈ ’ਚ ਤੇਲ ਅਵੀਵ ਯੂਨੀਵਰਸਿਟੀ ਦੀ ਖੋਜ ਟੀਮ ਨੇ ਬੈਕਟੀਰੀਆ ਵੱਲੋਂ ਉਤਪਾਦਿਤ ਇਕ ‘ਜ਼ਹਿਰ’ ਨੂੰ ਮੈਸੈਂਜਰ (ਕਾਸਿਦ) ਆਰ. ਐੱਨ. ਏ. (ਐੱਮ. ਆਰ. ਐੱਨ. ਏ.) ਅਣੂਆਂ ’ਚ ਐਨਕੋਡ (ਸੰਰਚਨਾ ਨੂੰ ਇਕ ਵਿਸ਼ੇਸ਼ ਸਰੂਪ ਦੇਣਾ) ਕੀਤਾ।
ਇਹ ਖ਼ਬਰ ਵੀ ਪੜ੍ਹੋ - Health Tips: ਬਦਲਦੇ ਮੌਸਮ ’ਚ ਕੀ ਤੁਹਾਨੂੰ ਵੀ ਹੁੰਦੈ ‘ਵਾਇਰਲ ਬੁਖ਼ਾਰ’ ਤਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਕਰੋ ਸੇਵਨ
ਇਹ ਐੱਮ. ਆਰ. ਐੱਨ. ਏ. ਕਣ ਸਿੱਧੇ ਕੈਂਸਰ ਸੈੱਲਾਂ ਤੱਕ ਪਹੁੰਚਾਏ ਗਏ, ਜਿਸ ਨਾਲ ਸੈੱਲ ਜ਼ਹਿਰ ਪੈਦਾ ਕਰਨ ਲੱਗੇ ਅਤੇ ਉਸ ਨਾਲ ਅਖੀਰ ਉਨ੍ਹਾਂ ਦੀ ਮੌਤ ਹੋ ਗਈ। ਰਵਾਇਤੀ ਕੀਮੋਥੈਰੈਪੀ ਇਲਾਜ ਦੇ ਉਲਟ ਜ਼ਹਿਰੀਲੇ ਪਦਾਰਥ ਨੇ ਆਸ-ਪਾਸ ਦੇ ਸੈੱਲਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।