ਸੰਗੀਤਾ ਫੋਗਾਟ ਨਾਲ ਵਿਆਹ ਕਰਣਗੇ ਪਹਿਲਵਾਨ ਬਜਰੰਗ ਪੂਨੀਆ, ਜਾਣੋ ਕਦੋਂ ਲੈਣਗੇ ਸੱਤ ਫੇਰੇ

08/08/2019 6:16:12 PM

ਸਪੋਰਟਸ ਡੈਸਕ— ਏਸ਼ੀਆਈ ਤੇ ਅੰਤਰਰਾਸ਼ਟਰੀ ਪੱਧਰ 'ਤੇ ਕੁਸ਼ਤੀ 'ਚ ਅਨੇਕ ਤਮਗੇ ਜਿੱਤ ਚੁੱਕੀ ਫੋਗਾਟ ਭੈਣਾਂ 'ਚ ਤੀਜੇ ਨੰਬਰ ਦੀ ਸੰਗੀਤਾ ਫੋਗਾਟ ਦੁਨੀਆ ਦੇ ਨੰਬਰ ਇਕ ਪਹਿਲਵਾਨ ਬਜਰੰਗ ਪੂਨੀਆ ਦੇ ਨਾਲ ਸੱਤ ਫੇਰੇ ਲਵੇਗੀ। ਸੰਗੀਤਾ 59 ਕਿ. ਗ੍ਰਾ ਵਰਗ 'ਚ ਰਾਸ਼ਟਰੀ ਚੈਂਪੀਅਨ ਰਹਿ ਚੁੱਕੀ ਹੈ। ਦੋਨਾਂ ਪਹਿਲਵਾਨਾਂ ਦੇ ਰਿਸ਼ਤੇ ਨੂੰ ਉਨ੍ਹਾਂ ਦੇ ਪਰਿਵਾਰ ਨੇ ਸਹਿਮਤੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2020 'ਚ ਹੋਣ ਵਾਲੇ ਟੋਕੀਓ ਓਲੰਪਿਕ ਤੋਂ ਬਾਅਦ ਦੋਨੋਂ ਵਿਆਹ ਕਰ ਸਕਦੇ ਹਨ। ਸੰਗੀਤਾ ਤੋਂ ਵੱਡੀ ਭੈਣ ਬਬੀਤਾ ਫੋਗਾਟ ਦਾ ਵੀ ਪਹਿਲਵਾਨ ਵਿਵੇਕ ਸੁਹਾਗ ਨਾਲ ਰਿਸ਼ਤਾ ਪੱਕਾ ਹੋ ਚੁੱਕਿਆ ਹੈ।

PunjabKesari

ਬਜਰੰਗ ਇਸ ਸਮੇਂ ਓਲੰਪਿਕ ਦੀਆਂ ਤਿਆਰੀਆਂ 'ਚ ਜੁਟੇ ਹੋਏ ਹਨ ਤਾਂ ਸੰਗੀਤਾ ਫਿਲਹਾਲ ਰਾਸ਼ਟਰੀ ਕੈਂਪ 'ਚ ਹਨ ਤੇ ਸੱਟ ਤੋਂ ਉਬਰ ਰਹੀ ਹਨ। ਉਨ੍ਹਾਂ ਦੇ ਵਿਆਹ ਦੀ ਖਬਰ ਸੰਗੀਤਾ ਦੇ ਪਿਤਾ ਤੇ ਕੋਚ ਮਹਾਵੀਰ ਫੋਗਾਟ ਨੇ ਪੁੱਸ਼ਟੀ ਕੀਤੀ ਹੈ। ਗੀਤਾ ਤੇ ਵਿਨੇਸ਼ ਦਾ ਵਿਆਹ ਪਹਿਲਾਂ ਹੀ ਹੋ ਚੁੱਕਿਆ ਹੈ। ਫੋਗਾਟ ਭੈਣਾਂ ਸਾਲ 2017 'ਚ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਇਕੱਠੇ ਮੈਟ 'ਤੇ ਉਤਰੀਆਂ ਸਨ, ਜਿਨ੍ਹਾਂ 'ਚ ਫੋਗਾਟ ਭੈਣਾਂ ਦੇ ਨਾਂ ਨਾਲ ਜਾਨਣ ਵਾਲੀ ਚਰਖੀ ਦਾਦਰੀ ਦੇ ਬਲਾਲੀ ਪਿੰਡ ਦੀ ਗੀਤਾ ਫੋਗਾਟ, ਰੀਤੂ ਫੋਗਾਟ, ਸੰਗੀਤਾ ਫੋਗਾਟ ਤਿੰਨਾਂ ਸਕੀਆਂ ਭੈਣਾਂ ਤੇ ਉਨ੍ਹਾਂ ਦੇ ਚਚੇਰੀ ਭੈਣ ਵਿਨੇਸ਼ ਫੋਗਾਟ ਸ਼ਾਮਿਲ ਰਹੀ। ਗੀਤਾ ਤੇ ਵਿਨੇਸ਼ ਦੇ ਵਿਆਹ ਪਹਿਲਾਂ ਹੀ ਹੋ ਚੁੱਕੀ ਹੈ।

ਅਰਜੁਨ ਪੁਰਸਕਾਰ ਨਾਲ ਸਨਮਾਨਤ ਤੇ ਫੋਗਾਟ ਭੈਣਾਂ ਦੇ ਪਿਤਾ ਮਹਾਬੀਰ ਪਹਿਲਵਾਨ ਨੇ ਸੰਗੀਤਾ ਤੇ ਬਜਰੰਗ ਦੇ ਰਿਸ਼ਤੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੋਨਾਂ ਪਰਿਵਾਰਾਂ ਦੇ ਵਿਚਾਲੇ ਬਿਹਤਰ ਰਿਸ਼ਤੇ ਹਨ। ਉਨ੍ਹਾਂ ਨੇ ਕਿਹਾ, 'ਮੈਂ ਬੱਚਿਆਂ ਲਈ ਖੁਸ਼ ਹਾਂ ਤੇ ਉਨ੍ਹਾਂ ਦੀ ਭਾਵਨਾਵਾਂ ਦੀ ਇੱਜਤ ਕਰਦਾ ਹਾਂ। ਮੈਂ ਉਨ੍ਹਾਂ ਨੂੰ ਹਮੇਸ਼ਾ ਕਿਹਾ ਹੈ ਕਿ ਉਹ ਆਪਣਾ ਜੀਵਨਸਾਥੀ ਆਪਣੇ ਆਪ ਚੁਣਨ। ਮੈਂ ਸੰਗੀਤਾ ਲਈ ਖੁਸ਼ ਹਾਂ ਤੇ ਇਸ ਬਾਰੇ 'ਚ ਟੋਕਿਓ ਓਲੰਪਿਕ ਤੋਂ ਬਾਅਦ ਫੈਸਲਾ ਲਿਆ ਜਾਵੇਗਾ।PunjabKesari


Related News