ਅਮਰੀਕਾ : ਭਿਆਨਕ ਕਾਰ ਹਾਦਸੇ 'ਚ ਦੋ ਹਰਿਆਣਵੀ ਮੁੰਡਿਆਂ ਦੀ ਮੌਤ

Sunday, Apr 24, 2022 - 10:10 AM (IST)

ਅਮਰੀਕਾ : ਭਿਆਨਕ ਕਾਰ ਹਾਦਸੇ 'ਚ ਦੋ ਹਰਿਆਣਵੀ ਮੁੰਡਿਆਂ ਦੀ ਮੌਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਵਿਦੇਸ਼ਾਂ ਵਿੱਚੋਂ ਆਉਣ ਵਾਲੀਆਂ ਮਾੜੀਆਂ ਖ਼ਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲੰਘੀ ਰਾਤ ਅਮਰੀਕਾ ਦੇ ਨੋਰਥ/ਵਿਸਟ ਫਰਿਜਨੋ ਦੇ ਵਾਟਰ ਪਾਰਕ ਕੋਲ ਇੱਕ ਭਿਆਨਕ ਕਾਰ ਹਾਦਸਾ ਵਾਪਰਿਆ।ਇਸ ਦੌਰਾਨ ਸ਼ੁੱਕਰਵਾਰ ਤਕਰੀਬਨ ਅੱਧੀ ਰਾਤ ਇੱਕ ਤੇਜ ਰਫ਼ਤਾਰ ਜੀਪ, ਜਿਸ ਵਿਚ ਚਾਰ ਨੌਜਵਾਨ ਸਵਾਰ ਸਨ, ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਅਤੇ ਪਲਟ ਗਈ, ਜਿਸ ਦੌਰਾਨ ਪਿਛਲੀ ਸੀਟ 'ਤੇ ਬੈਠੇ ਦੋ ਨੌਜਵਾਨ ਜੀਪ ਤੋਂ ਬਾਹਰ ਜਾ ਡਿੱਗੇ ਅਤੇ ਥਾਂਏ ਦਮ ਤੇੜ ਗਏ। ਤੀਸਰਾ ਵਿਅਕਤੀ ਜੋ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਾ ਸੀ ਉਹ ਗੰਭੀਰ ਜ਼ਖ਼ਮੀ ਪਾਇਆ ਗਿਆ, ਉਸ ਨੂੰ ਸਥਾਨਕ ਕਮਿਊਨਟੀ ਹਸਪਤਾਲ ਪਹੁੰਚਾਇਆ ਗਿਆ। 

ਜਦੋਂ ਕਿ ਡਰਾਈਵਰ ਘਟਨਾ ਵਾਲੀ ਸਥਾਨ ਤੋਂ ਬਚ ਨਿਕਲਿਆ। ਜ਼ਖ਼ਮੀ ਨੌਜਵਾਨ ਦੇ ਬਿਆਨਾਂ ਦੇ ਅਧਾਰ 'ਤੇ ਜਦੋਂ ਪੁਲਸ ਉਕਤ ਨੌਜਵਾਨਾਂ ਦੇ ਅਪਾਰਟਮੈਂਟ  ਵਿੱਚ ਅੱਪੜੀ ਤਾਂ ਉਹਨਾਂ ਦੇ ਪੈਰਾ ਹੇਠੋਂ ਜ਼ਮੀਨ ਨਿੱਕਲ ਗਈ। ਪੁਲਸ ਮੁਤਾਬਿਕ ਅਪਾਰਟਮੈਂਟ ਐਨਾਂ ਕੁ ਗੰਦਾ ਸੀ ਕਿ ਉੱਥੇ ਜਾਣਕਾਰੀ ਇਕੱਤਰ ਕਰਨ ਲਈ ਖੜ੍ਹਨਾ ਵੀ ਮੁਸ਼ਕਲ ਹੋ ਰਿਹਾ ਸੀ। ਥਾਂ ਥਾਂ ਸ਼ਰਾਬ ਦੀਆਂ ਪਈਆਂ ਖਾਲੀ ਬੋਤਲਾਂ, ਸਿਗਰਟ ਦੇ ਟੋਟੇ, ਸਿੰਕ ਵਿੱਚ ਲੱਗਾ ਗੰਦਗੀ ਦਾ ਢੇਰ ਐਕਸੀਡੈਂਟ ਬਾਰੇ ਸਭ ਕੁਝ ਬਿਆਨ ਕਰ ਰਿਹਾ ਸੀ, ਕਿ ਇਹ ਐਕਸੀਡੈਂਟ ਕੋਈ ਸਧਾਰਨ ਹੈ, ਬਲਕਿ ਇਸ ਵਿੱਚ ਸ਼ਰਾਬ ਤੇਜ਼ ਰਫ਼ਤਾਰ ਸਭ ਕੁਝ ਸ਼ਾਮਲ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਡਾਕਟਰ ਨੇ UAE ਦਾ ਪਹਿਲਾ ਬਾਲ ਰੋਗ ਬੋਨ ਮੈਰੋ ਸਫਲਤਾਪੂਰਵਕ ਕੀਤਾ ਟ੍ਰਾਂਸਪਲਾਂਟ (ਤਸਵੀਰਾਂ)

ਪੁਲਸ ਮੁਤਾਬਕ ਚਾਰੇ ਨੌਜਵਾਨ ਭਾਰਤ ਦੇ ਹਰਿਆਣਾ ਸੂਬੇ ਨਾਲ ਸਬੰਧਤ ਹਨ ਅਤੇ ਹਾਲੇ ਇਹਨਾਂ ਦੀ ਪਹਿਚਾਣ ਜਾਰੀ ਨਹੀਂ ਕੀਤੀ ਗਈ ਪਰ ਪੁਲਸ ਡਰਾਈਵਰ ਦੀ ਭਾਲ ਕਰ ਰਹੀ ਹੈ, ਜਿਸ 'ਤੇ ਭਾਰੀ ਚਾਰਜ ਲੱਗਣ ਦੀ ਸੰਭਾਵਨਾ ਹੈ। ਅਖੀਰ ਵਿੱਚ ਟਿੱਪਣੀ ਦੇ ਤੌਰ 'ਤੇ ਏਹੀ ਕਹਿਣਾ ਚਾਹਾਂਗੇ ਕਿ ਅਸੀਂ ਚੰਗੇ ਭਵਿੱਖ ਲਈ ਅਮਰੀਕਾ ਵਰਗੇ ਮੁਲਕ ਵਿੱਚ ਆਉਂਦੇ ਹਾਂ, ਅਗਰ ਇੱਥੇ ਆਕੇ ਵੀ ਅਸੀਂ ਪੁੱਠੇ ਕੰਮ ਹੀ ਕਰਨੇ ਹਨ ਫੇਰ ਆਪਣੇ ਮੁੱਲਕ ਵਿੱਚ ਹੀ ਟਿੱਕੀਏ। ਕਈ ਵਾਰੀ ਇੱਕ ਗੰਦੇ ਅਨਸਰ ਕਰਕੇ ਸਾਰੇ ਕਮਿਊਨਿਟੀ ਨੂੰ ਬਦਨਾਮੀ ਝੱਲਣੀ ਪੈਂਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News