ਹਰਿਆਣਾ ਤੋਂ 2 ਨੌਜਵਾਨ ਕਾਬੂ, ਮੂਸੇ ਵਾਲਾ ਦੇ ਕਤਲ ’ਚ ਵਰਤੀ ਬਲੈਰੋ ਗੱਡੀ ਨਾਲ ਹੈ ਕਨੈਕਸ਼ਨ

Friday, Jun 03, 2022 - 11:11 AM (IST)

ਹਰਿਆਣਾ ਤੋਂ 2 ਨੌਜਵਾਨ ਕਾਬੂ, ਮੂਸੇ ਵਾਲਾ ਦੇ ਕਤਲ ’ਚ ਵਰਤੀ ਬਲੈਰੋ ਗੱਡੀ ਨਾਲ ਹੈ ਕਨੈਕਸ਼ਨ

ਫਤਿਹਾਬਾਦ (ਰਮੇਸ਼)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਕੇਸ ਨੂੰ ਸੁਲਝਾਉਣ ਲਈ ਪੰਜਾਬ ਪੁਲਸ ਦੀ ਛਾਪੇਮਾਰੀ ਜਾਰੀ ਹੈ। ਹੁਣ ਇਸ ਕਤਲ ਕੇਸ ਦੇ ਤਾਰ ਹਰਿਆਣਾ ਨਾਲ ਵੀ ਜੁੜ ਗਏ ਹਨ।

ਅਸਲ ’ਚ ਪੁਲਸ ਦੀ ਟੀਮ ਨੇ ਵੀਰਵਾਰ ਨੂੰ ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਭਿਰਡਾਨਾ ’ਚ ਛਾਪੇਮਾਰੀ ਕਰਕੇ ਦੋ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਸੀ। ਇਨ੍ਹਾਂ ਦੋਵਾਂ ਦੇ ਤਾਰ ਮੂਸੇ ਵਾਲਾ ਦੇ ਕਤਲ ਨਾਲ ਜੁੜ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਲਈ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ- ‘ਮੈਂ ਆਪਣੇ ਹੱਥਾਂ ਨਾਲ ਮਾਰਿਆ’

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਦਾ ਕਤਲ ਲਈ ਵਰਤੀ ਗਈ ਬਲੈਰੋ ਗੱਡੀ ਨਾਲ ਕਨੈਕਸ਼ਨ ਹੈ। ਮੂਸੇ ਵਾਲਾ ਦੇ ਕਤਲ ਮਗਰੋਂ ਇਕ ਤੋਂ ਬਾਅਦ ਇਕ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਹ ਵੀਡੀਓਜ਼ ਕਤਲ ਦੀ ਉਸ ਕਹਾਣੀ ਦੇ ਅਹਿਮ ਕਿਰਦਾਰ ਤੇ ਚਸ਼ਮਦੀਦ ਵੀ ਬਣਦੀਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਕਹਾਣੀ ਦੇ ਸਿਰੇ ਤਕ ਪਹੁੰਚਣ ਲਈ ਪੰਜਾਬ ਪੁਲਸ ਪੂਰਾ ਜ਼ੋਰ ਲਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’

ਦੱਸ ਦੇਈਏ ਕਿ ਅਜੇ ਤਕ ਇਸ ਕਤਲ ਕਾਂਡ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਚਸ਼ਮਦੀਦ ਸਾਹਮਣੇ ਨਹੀਂ ਆਇਆ ਹੈ, ਹੁਣ ਪੁਲਸ ਨੂੰ ਇਨ੍ਹਾਂ ਵੀਡੀਓਜ਼ ਰਾਹੀਂ ਆਪਣੀ ਕਹਾਣੀ ਨੂੰ ਸੁਲਝਾ ਕੇ ਉਸ ਕਾਤਲ ਨੂੰ ਜ਼ਮਾਨੇ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਹੈ। ਉਧਰ ਕਤਲ ਕਾਂਡ ਦੇ ਦੋਸ਼ੀ ਲਾਰੈਂਸ ਬਿਸ਼ਨੋਈ ਨੂੰ ਆਪਣੇ ਐਨਕਾਊਂਟਰ ਦਾ ਖ਼ਤਰਾ ਸਤਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News