ਜੀਓ ਏਅਰ ਫਾਈਬਰ ਹਰਿਆਣਾ ''ਚ ਲਾਂਚ, ਬਿਨਾਂ ਕੇਬਲ ਦੇ ਮਿਲੇਗੀ ਅਲਟਰਾ ਹਾਈ ਸਪੀਡ

Tuesday, Nov 28, 2023 - 06:12 PM (IST)

ਜੀਓ ਏਅਰ ਫਾਈਬਰ ਹਰਿਆਣਾ ''ਚ ਲਾਂਚ, ਬਿਨਾਂ ਕੇਬਲ ਦੇ ਮਿਲੇਗੀ ਅਲਟਰਾ ਹਾਈ ਸਪੀਡ

ਗੈਜੇਟ ਡੈਸਕ- ਦੁਨੀਆ ਦੇ ਸਭ ਤੋਂ ਵੱਡੇ ਨਿੱਜੀ ਮੋਬਾਈਲ ਡਾਟਾ ਨੈਟਵਰਕ ਰਿਲਾਇੰਸ ਜੀਓ ਨੇ ਹਰਿਆਣਾ ਵਿੱਚ ਵਿਸ਼ਵ ਪੱਧਰੀ ਘਰੇਲੂ ਮਨੋਰੰਜਨ, ਸਮਾਰਟ ਹੋਮ ਸੇਵਾਵਾਂ ਅਤੇ ਹਾਈ-ਸਪੀਡ ਬ੍ਰਾਡਬੈਂਡ ਲਈ ਆਪਣਾ ਏਕੀਕ੍ਰਿਤ ਐਂਡ-ਟੂ-ਐਂਡ ਹੱਲ, ਜੀਓ ਏਅਰ ਫਾਈਬਰ ਨੂੰ ਲਾਂਚ ਕਰ ਦਿੱਤਾ ਹੈ। ਇਹ ਸੇਵਾਵਾਂ ਹੁਣ ਕਰਨਾਲ, ਪਾਣੀਪਤ ਅਤੇ ਰੋਹਤਕ ਵਿੱਚ ਉਪਲਬਧ ਹਨ।

ਜੀਓ ਏਅਰ ਫਾਈਬਰ ਲਾਸਟ ਮਾਈਲ ਕਨੈਕਟੀਵਿਟੀ ਦੀਆਂ ਚੁਣੌਤੀਆਂ ਦਾ ਹੱਲ ਕਰੇਗਾ ਅਤੇ ਉਨ੍ਹਾਂ ਸਾਰੇ ਘਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਜੋੜੇਗਾ ਜਿੱਥੇ ਆਪਟੀਕਲ-ਫਾਈਬਰ ਦੇ ਵਿਸਤਾਰ ਵਿੱਚ ਗੁੰਝਲਾਂ ਅਤੇ ਦੇਰੀ ਕਾਰਨ ਬਿਹਤਰ ਹੋਮ ਬ੍ਰਾਡਬੈਂਡ ਕਨੈਕਸ਼ਨ ਉਪਲਬਧ ਨਹੀਂ ਸੀ।

ਜੀਓ ਏਅਰ ਫਾਈਬਰ ਸੇਵਾਵਾਂ ਕਰਨਾਲ, ਪਾਣੀਪਤ ਅਤੇ ਰੋਹਤਕ ਤੋਂ ਬਾਅਦ ਪੂਰੇ ਹਰਿਆਣਾ ਵਿੱਚ ਹੋਰ ਵਿਸਤਾਰਿਤ ਹੋਣਗਆਂ, ਜਿਸ ਨਾਲ ਸੂਬੇ ਭਰ ਵਿੱਚ ਲੱਖਾਂ ਘਰਾਂ ਅਤੇ ਕਾਰੋਬਾਰਾਂ ਨੂੰ ਵਿਸ਼ਵ ਪੱਧਰੀ ਡਿਜੀਟਲ ਮਨੋਰੰਜਨ, ਸਮਾਰਟ ਹੋਮ ਸੇਵਾਵਾਂ ਅਤੇ ਬਰਾਡਬੈਂਡ ਦਾ ਆਨੰਦ ਮਿਲੇਗਾ। ਇਸ ਸੇਵਾ ਦੀ ਸ਼ੁਰੂਆਤ ਖੇਤਰ ਦੇ ਡਿਜੀਟਲ ਲੈਂਡਸਕੇਪ ਵਿੱਚ ਇੱਕ ਮਹੱਤਵਪੂਰਨ ਵਾਧਾ ਦਰਸਾਉਂਦੀ ਹੈ। ਹਰਿਆਣਾ ਵਿੱਚ ਜੀਓ ਏਅਰ ਫਾਈਬਰ ਦਾ ਰੋਲਆਊਟ ਸੂਬੇ ਦੇ ਲੋਕਾਂ ਨੂੰ ਅਤਿ-ਆਧੁਨਿਕ ਕਨੈਕਟੀਵਿਟੀ ਹੱਲ ਪ੍ਰਦਾਨ ਕਰਨ ਦੀ ਜੀਓ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰਦਾ ਹੈ।


author

Rakesh

Content Editor

Related News