94 ਸਾਲਾ ਬਜ਼ੁਰਗ ਪੰਜਾਬ ਰਾਜ ਸਾਵਣ ਬੰਪਰ ਜਿੱਤ ਕੇ ਬਣਿਆ ਕਰੋੜਪਤੀ

Tuesday, Jul 23, 2019 - 09:35 PM (IST)

94 ਸਾਲਾ ਬਜ਼ੁਰਗ ਪੰਜਾਬ ਰਾਜ ਸਾਵਣ ਬੰਪਰ ਜਿੱਤ ਕੇ ਬਣਿਆ ਕਰੋੜਪਤੀ

ਚੰਡੀਗੜ੍ਹ (ਭੁੱਲਰ)— ਹਰਿਆਣਾ ਦੇ ਟੋਹਾਣਾ ਵਾਸੀ ਕਿਸਾਨ ਬਲਵੰਤ ਸਿੰਘ (94) ਪੰਜਾਬ ਰਾਜ ਸਾਵਣ ਬੰਪਰ-2019 ਦਾ ਪਹਿਲਾ ਇਨਾਮ ਜਿੱਤ ਕੇ ਬਣਿਆ ਕਰੋੜਪਤੀ । ਪੰਜਾਬ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ੍ਹਾ ਕਰਾਉਣ ਬਾਅਦ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਮੋਹਾਲੀ ਰਹਿੰਦੀ ਆਪਣੀ ਧੀ ਨੂੰ ਮਿਲਣ ਆਇਆ ਸੀ ਅਤੇ ਉਸ ਨੇ ਤਿੰਨ ਟਿਕਟਾਂ ਖਰੀਦੀਆਂ ਸਨ। ਉਸ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਟਿਕਟ ਖਰੀਦਦਾ ਆ ਰਿਹਾ ਸੀ ਪਰ ਕਦੇ ਵੀ ਵੱਡਾ ਇਨਾਮ ਨਹੀਂ ਨਿਕਲਿਆ ਸੀ ਪਰ ਇਸ ਵਾਰ ਅਜਿਹੀ ਕਿਸਮਤ ਚਮਕੀ ਕਿ ਉਸ ਨੂੰ ਤਿੰਨੇ ਟਿਕਟਾਂ 'ਤੇ ਇਨਾਮ ਨਿਕਲੇ ਹਨ। ਦੋ ਟਿਕਟਾਂ 'ਤੇ ਦੋ-ਦੋ ਸੌ ਰੁਪਏ ਦੇ ਇਨਾਮ ਅਤੇ ਇਕ ਟਿਕਟ 'ਤੇ ਉਸ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਉਸ ਨੇ ਕਿਹਾ ਕਿ ਇਸ ਰਾਸ਼ੀ ਨਾਲ ਹੋਰ ਜ਼ਮੀਨ ਖਰੀਦਣ ਤੋਂ ਇਲਾਵਾ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਾਉਣਾ ਚਾਹੁੰਦੇ ਹਨ।


author

KamalJeet Singh

Content Editor

Related News