ਬਟਾਲਾ ''ਚ ਮਾਮੇ ਨੇ 11 ਸਾਲਾ ਭਾਣਜੀ ਦੀ ਰੋਲ਼ੀ ਪੱਤ

Thursday, Nov 30, 2023 - 10:03 AM (IST)

ਬਟਾਲਾ (ਸਾਹਿਲ) : ਨੇੜਲੇ ਪਿੰਡ ਵਿਚ ਇਕ ਵਿਅਕਤੀ ਵੱਲੋਂ ਆਪਣੀ ਨਾਬਾਲਗ ਭਾਣਜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦੀ ਹੈ ਅਤੇ ਉਸਦਾ ਪੰਚਾਇਤੀ ਤੌਰ ’ਤੇ ਤਲਾਕ ਹੋਣ ਉਪਰੰਤ ਉਹ ਆਪਣੀ ਕਰੀਬ ਸਾਢੇ 11 ਸਾਲਾ ਕੁੜੀ ਨਾਲ ਪੇਕੇ ਘਰ ਰਹਿ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

ਬੀਤੀ 27 ਨਵੰਬਰ ਦੀ ਸ਼ਾਮ 7 ਵਜੇ ਜਦੋਂ ਉਹ ਡਿਊਟੀ ਤੋਂ ਵਾਪਸ ਪਰਤੀ ਤਾਂ ਉਸਦੀ ਕੁੜੀ ਆਪਣੇ ਮਾਮਾ ਗੁਰਦੇਵ ਸਿੰਘ ਨਾਲ ਨਵੇਂ ਬਣ ਰਹੇ ਮਕਾਨ ਵਿਚ ਮੋਮਬੱਤੀਆਂ ਜਗਾਉਣ ਗਈ ਸੀ। ਜਦੋਂ ਵਾਪਸ ਘਰ ਆਈ ਤਾਂ ਉਹ ਕਾਫ਼ੀ ਡਰੀ ਤੇ ਸਹਿਮੀ ਹੋਈ ਸੀ। ਪੁੱਛਣ ’ਤੇ ਕੁੜੀ ਨੇ ਦੱਸਿਆ ਕਿ ਮਾਮਾ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਹੈ। ਇਸ ਸਾਰੀ ਘਟਨਾ ਬਾਰੇ ਉਸ ਨੇ ਆਪਣੇ ਦੂਜੇ ਭਰਾ ਅਤੇ ਮਾਤਾ ਨੂੰ ਦੱਸਿਆ ਤਾਂ ਰੌਲਾ ਪੈਂਦਾ ਦੇਖ ਗੁਰਦੇਵ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰੋਂ ਫ਼ਰਾਰ ਹੋ ਗਿਆ। ਉਕਤ ਮਾਮਲੇ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੀ ਇੰਸਪੈਕਟਰ ਬੀਬੀ ਨਰਿੰਦਰ ਕੌਰ ਨੇ ਕਾਰਵਾਈ ਕਰਦਿਆਂ ਉਕਤ ਮੁਲਜ਼ਮ ਨੂੰ ਅੱਡਾ ਪਾਰੋਵਾਲ ਤੋਂ ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  ਸ੍ਰੀ ਹਰਿਮੰਦਰ ਸਾਹਿਬ ’ਚੋਂ ਲੱਖਾਂ ਰੁਪਏ ਚੋਰੀ ਕਰਨ ਵਾਲੇ ਦੀ ਤਸਵੀਰ ਆਈ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anmol Tagra

Content Editor

Related News