ਲੁਟੇਰਿਆਂ ਨੇ ਪੁਲਸ ਮੁਲਾਜ਼ਮ ’ਤੇ ਹਮਲਾ ਕਰ ਮੋਬਾਈਲ ਅਤੇ ਨਕਦੀ ਖੋਹੀ

Friday, Aug 26, 2022 - 03:43 PM (IST)

ਲੁਟੇਰਿਆਂ ਨੇ ਪੁਲਸ ਮੁਲਾਜ਼ਮ ’ਤੇ ਹਮਲਾ ਕਰ ਮੋਬਾਈਲ ਅਤੇ ਨਕਦੀ ਖੋਹੀ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ) : ਪੁਲਸ ਮੁਲਾਜ਼ਮ ’ਤੇ ਲੁਟੇਰਿਆਂ ਨੇ ਹਮਲਾ ਕਰ ਕੇ ਮੋਬਾਈਲ ਅਤੇ ਨਕਦੀ ਖੋਹ ਲਈ ਹੈ। ਇਸ ਸਬੰਧੀ ਪੁਲਸ ਮੁਲਾਜ਼ਮ ਅਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹਰਚੋਵਾਲ ਨੇ ਦੱਸਿਆ ਕਿ ਉਹ ਕਾਦੀਆਂ ਆਪਣੇ ਦੋਸਤ ਨੂੰ ਮਿਲਣ ਲਈ ਆਇਆ ਸੀ ਅਤੇ ਜਦੋਂ ਬੁੱਟਰ ਰੋਡ ਤੋਂ ਬਾਗ ਵਾਲੇ ਰਸਤੇ ਰਾਹੀਂ ਵਾਪਸ ਜਾ ਰਿਹਾ ਸੀ ਤਾਂ ਰਸਤੇ ’ਚ ਮੋਟਰਸਾਈਕਲ ਸਵਾਰ 6 ਵਿਅਕਤੀਆਂ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਨੇ ਬੇਸਬਾਲ ਅਤੇ ਦਾਤਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ : ਸਰਹੱਦ ਨੇੜਿਓਂ 15 ਕਰੋੜ ਦੀ ਹੈਰੋਇਨ ਅਤੇ ਪਿਸਤੌਲ ਬਰਾਮਦ

ਉਸ ਨੇ ਭੱਜ ਕੇ ਕਿਸੇ ਘਰ ਅੰਦਰ ਵੜ ਕੇ ਆਪਣੀ ਜਾਨ ਬਚਾਈ ਅਤੇ ਸਬੰਧਤ ਘਰ ਵਾਲਿਆਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਓਧਰ ਉਕਤ ਪੁਲਸ ਮਲਾਜ਼ਮ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਉੱਪਰ 6 ਲੁਟੇਰਿਆਂ ਵਲੋਂ ਹਮਲਾ ਕਰ ਕੇ ਉਸ ਕੋਲੋਂ 10 ਹਜ਼ਾਰ ਰੁਪਏ ਕੀਮਤ ਵਾਲਾ ਮੋਬਾਈਲ ਫੋਨ ਅਤੇ ਨਕਦੀ ਕਰੀਬ 1200 ਰੁਪਏ ਖੋਹ ਲਈ ਹੈ। ਇਸ ਸਬੰਧੀ ਪੁਲਸ ਥਾਣਾ ਕਾਦੀਆਂ ਦੇ ਪੁਲਸ ਕਰਮਚਾਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਘਟਨਾ ਸਥਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਲੁਟੇਰੇ ਪੁਲਸ ਗ੍ਰਿਫ਼ਤ 'ਚ ਹੋਣਗੇ।


author

Harnek Seechewal

Content Editor

Related News