ਹੜ੍ਹਾਂ ਨੂੰ ਲੈ ਕੇ MP ਸੁਖਜਿੰਦਰ ਰੰਧਾਵਾ ਨੇ CM ਮਾਨ ਨੂੰ ਲਿਖੀ ਚਿੱਠੀ, ਕਹੀਆਂ ਇਹ ਗੱਲਾਂ
Sunday, Sep 21, 2025 - 11:37 AM (IST)

ਗੁਰਦਾਸਪੁਰ- ਅੰਮ੍ਰਿਤਸਰ ਅਤੇ ਗੁਰਦਾਸਪੁਰ 'ਚ ਆਏ ਹੜ੍ਹ ਦੇ ਮਾਮਲੇ ਨੂੰ ਲੈ ਕੇ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਰੰਧਾਵਾ ਨੇ ਲਿਖਿਆ ਕਿ ਹੜ੍ਹ ਦੌਰਾਨ ਹੋਏ ਨੁਕਸਾਨ ਲਈ ਸਿਰਫ਼ ਇੱਕ ਇੰਜੀਨੀਅਰ ਅਤੇ SDO ਨੂੰ ਸਸਪੈਂਡ ਕਰਨਾ ਹੱਲ ਨਹੀਂ ਹੈ, ਸਗੋਂ ਹੜ੍ਹ ਦੌਰਾਨ ਹੋਏ ਨੁਕਸਾਨ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ, DC ਸਾਕਸ਼ੀ ਸਾਹਨੀ ਨੇ ਦਿੱਤੇ ਵੱਡੇ ਹੁਕਮ
ਉਨ੍ਹਾਂ ਨੇ ਸਵਾਲ ਖੜ੍ਹਾ ਕੀਤਾ ਕਿ ਰਣਜੀਤ ਸਾਗਰ ਡੈਮ ਤੋਂ ਇੰਨਾ ਪਾਣੀ ਛੱਡਣ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ ? ਇਸ ਦੀ ਉੱਚ ਪੱਧਰ 'ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਹੋਰ ਅਧਿਕਾਰੀ ਵੀ ਇਸ ਨੁਕਸਾਨ ਦੇ ਜ਼ਿੰਮੇਵਾਰ ਪਾਏ ਜਾਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਵੀ ਕੜੀ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਖੇਤਾਂ 'ਚ ਸਪ੍ਰੇਅ ਕਰਦਿਆਂ ਵਾਪਰਿਆ ਵੱਡਾ ਭਾਣਾ, ਪਿੰਡ ਦੇ 2 ਵਿਅਕਤੀਆਂ ਦੀ ਮੌਤ
ਰੰਧਾਵਾ ਨੇ ਕਿਹਾ ਕਿ 26 ਅਗਸਤ 2025 ਦੀ ਰਾਤ ਰਣਜੀਤ ਸਾਗਰ ਡੈਮ ਤੋਂ 6 ਲੱਖ ਕਿਊਸੈਕ ਤੋਂ ਵੱਧ ਪਾਣੀ ਛੱਡਿਆ ਗਿਆ, ਜਿਸ ਕਾਰਨ ਇਲਾਕਿਆਂ ਵਿੱਚ ਭਿਆਨਕ ਹੜ੍ਹ ਆਇਆ ਸੀ। ਇਹ ਸਿਰਫ ਕੁਦਰਤੀ ਆਫ਼ਤ ਨਹੀਂ ਸੀ, ਸਗੋਂ ਪ੍ਰਸ਼ਾਸਨਿਕ ਅਤੇ ਤਕਨੀਕੀ ਨਾਕਾਮੀ ਦਾ ਨਤੀਜਾ ਸੀ। ਰੰਧਾਵਾ ਨੇ ਚੇਤਾਵਨੀ ਦਿੱਤੀ ਕਿ ਜੇ ਜ਼ਿੰਮੇਵਾਰੀ ਨਿਰਧਾਰਤ ਨਾ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਸੰਸਦ ਅਤੇ ਲੋਕਾਂ ਦੇ ਸਾਹਮਣੇ ਜ਼ੋਰਦਾਰ ਢੰਗ ਨਾਲ ਉਠਾਉਣਗੇ।
ਇਹ ਵੀ ਪੜ੍ਹੋ- ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ: 3 ਅਧਿਕਾਰੀ ਮੁਅੱਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8