ਕੰਡਿਆਲੀ ਤਾਰ ਤੋੜਨ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਦੋਸ਼ ਹੇਠ 4 ਨਾਮਜ਼ਦ

Tuesday, Jul 16, 2024 - 06:17 PM (IST)

ਬਟਾਲਾ (ਸਾਹਿਲ) : ਕੰਡਿਆਲੀ ਤਾਰ ਤੋੜਨ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਕਥਿਤ ਦੋਸ਼ ਹੇਠ ਥਾਣਾ ਸਿਵਲ ਲਾਈਨ ਦੀ ਪੁਲਸ ਨੇ 4 ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਸਕੱਤਰ, ਮਾਰਕੀਟ ਕਮੇਟੀ ਬਟਾਲਾ ਸਾਹਿਬ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਹੋਲੀ ਸਿਟੀ ਅੰਮ੍ਰਿਤਸਰ ਨੇ ਦੱਸਿਆ ਕਿ ਇਕ ਪ੍ਰਾਈਵੇਟ ਠੇਕੇਦਾਰ ਨੇ ਇਕ ਕਾਲੋਨੀ ਸਬਜ਼ੀ ਮੰਡੀ ਬਟਾਲਾ ਦੀ ਬੈਕਸਾਹੀਡ ’ਤੇ ਕੱਟੀ ਸੀ, ਜਿਸ ਦਾ ਰਸਤਾ ਸਬਜ਼ੀ ਮੰਡੀ ਵਿਚੋਂ ਕੱਢਿਆ ਜਾ ਰਿਹਾ ਸੀ, ਜਿਸ ’ਤੇ ਉਸ ਨੇ ਇਹ ਰਸਤਾ ਕੱਢਣ ਤੋਂ ਰੋਕਿਆ ਅਤੇ ਉਸ ਰਸੇਤ ਵਿਚ ਦਿਹਾੜੀਦਾਰ ਲਗਾ ਕੇ ਕੰਡਿਆਲੀ ਤਾਰ ਲਗਾ ਦਿੱਤੀ ਸੀ ਕਿ ਇਹ ਰਸਤਾ ਮੰਡੀ ’ਚੋਂ ਦੀ ਨਹੀਂ ਬਣਦਾ ਪਰ ਸਬੰਧਤ ਠੇਕੇਦਾਰ, 3 ਹੋਰ ਪਛਾਤੇ ਅਤੇ ਕੁਝ ਅਣਪਛਾਤਿਆਂ ਨੇ ਮਿਲ ਕੇ ਕੰਡਿਆਲੀ ਤਾਰ ਤੋੜ ਦਿੱਤੀ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਇਆ ਅਤੇ ਦਿਹਾੜੀਦਾਰਾਂ ਨੂੰ ਗਾਲਮੰਦਾ ਕੀਤਾ।

ਉਕਤ ਮਾਮਲੇ ਸਬੰਧੀ ਐੱਸ. ਆਈ. ਅਸ਼ੋਕ ਕੁਮਾਰ ਨੇ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਬਣਦੀਆਂ ਧਾਰਾਵਾਂ ਹੇਠ ਸਬੰਧਤ ਠੇਕੇਦਾਰ ਸਮੇਤ 4 ਪਛਾਤਿਆਂ ਤੇ ਕੁਝ ਅਣਪਛਾਤਿਆ ਖਿਲਾਫ ਕੇਸ ਦਰਜ ਕਰ ਦਿੱਤਾ ਹੈ।


Gurminder Singh

Content Editor

Related News