ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਨੇ ਪਰਸ ਅਤੇ ਮੋਬਾਈਲ ਖੋਹਿਆ

Wednesday, Nov 16, 2022 - 02:23 PM (IST)

ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਨੇ ਪਰਸ ਅਤੇ ਮੋਬਾਈਲ ਖੋਹਿਆ

ਬਟਾਲਾ/ਫਤਿਹਗੜ੍ਹ ਚੂੜੀਆਂ (ਜ.ਬ., ਸਾਰੰਗਲ) : ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਸਵਾਰ ਤੋਂ ਪਰਸ ਅਤੇ ਮੋਬਾਈਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਦਰਜ ਕਰਵਾਏ ਬਿਆਨਾਂ ’ਚ ਦਿਲਬਾਗ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਪਿੰਡ ਡੋਗਰ ਨੇ ਲਿਖਵਾਇਆ ਕਿ ਉਹ ਦੁਪਹਿਰ ਕਰੀਬ ਪੌਣੇ ਚਾਰ ਵਜੇ ਆਪਣੇ ਮੋਟਰਸਾਈਕਲ ਨੰ.ਪੀ.ਬੀ.58ਐੱਫ.3714 ’ਤੇ ਆ ਰਿਹਾ ਸੀ। ਜਦੋਂ ਲਿੰਕ ਰੋਡ ਡਰੇਨ ਕੋਲ ਸਥਿਤ ਜਗਜੀਤ ਸਿੰਘ ਵਾਸੀ ਖੂਸਰ ਦੇ ਖੇਤ ਨੇੜੇ ਪੁੱਜਾ ਤਾਂ ਇਕ ਮੋਟਰਸਾਈਕਲ ਜਿਸ ਦੀ ਨੰਬਰ ਪਲੇਟ ਉਹ ਪੜ੍ਹ ਨਹੀਂ ਸਕਿਆ ’ਤੇ ਦੋ ਨੌਜਵਾਨ ਸਵਾਰ ਹੋ ਕੇ ਆਏ ਅਤੇ ਉਸ ਦਾ ਮੋਟਰਸਾਈਕਲ ਹੱਥ ਦੇ ਕੇ ਰੋਕ ਲਿਆ।

ਇਸ ਦੌਰਾਨ ਇਕ ਨੌਜਵਾਨ ਹੇਠਾਂ ਉਤਰਿਆ ਅਤੇ ਦੂਜੇ ਨੇ ਉਸ ਵੱਲ ਪਿਸਤੌਲ ਤਾਣ ਕੇ ਉਸ ਦੀ ਜੇਬ ਵਿਚ ਪਿਆ ਪਰਸ ਜਿਸ ਵਿਚ ਆਧਾਰ ਕਾਰਡ ਅਤੇ 7000 ਰੁਪਏ ਨਕਦੀ ਸੀ ਤੋਂ ਇਲਾਵਾ ਦੂਜੀ ਜੇਬ ’ਚੋਂ ਸੈਮਸੰਗ ਕੰਪਨੀ ਦਾ ਮੋਬਾਈਲ ਫੋਹ ਖੋਹ ਲਿਆ ਅਤੇ ਫ਼ਰਾਰ ਹੋ ਗਏ। ਹੋਰ ਜਾਣਕਾਰੀ ਅਨੁਸਾਰ ਏ.ਐੱਸ.ਆਈ ਮੋਹਨ ਸਿੰਘ ਨੇ ਉਕਤ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਫਤਿਹਗੜ੍ਹ ਚੂੜੀਆਂ ’ਚ ਅਣਪਛਾਤੇ ਲੁਟੇਰਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News