ਕੈਪਟਨ ਤੇ ਬਾਜਵਾ-ਦੂਲੋ ਗੁੱਟਾਂ ''ਚ ਚਲ ਰਹੀ ਸਿਆਸੀ ਜੰਗ ਹੁਣ ਫੈਸਲਾਕੁੰਨ ਦੌਰ ''ਚ

Wednesday, Aug 05, 2020 - 06:25 PM (IST)

ਕੈਪਟਨ ਤੇ ਬਾਜਵਾ-ਦੂਲੋ ਗੁੱਟਾਂ ''ਚ ਚਲ ਰਹੀ ਸਿਆਸੀ ਜੰਗ ਹੁਣ ਫੈਸਲਾਕੁੰਨ ਦੌਰ ''ਚ

ਪਠਾਨਕੋਟ (ਸ਼ਾਰਦਾ): ਪੰਜਾਬ 'ਚ ਕਾਂਗਰਸ ਦੀ ਕੈਪਟਨ ਸਰਕਾਰ ਨੂੰ ਸਾਢੇ 3 ਸਾਲ ਹੋਣ ਜਾ ਰਹੇ ਹਨ ਤੇ ਹੁਣ 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸ਼ਤਰੰਜ ਵਿਛਣੀ ਸ਼ੁਰੂ ਹੋ ਗਈ ਹੈ। ਜਿੱਥੇ ਕਾਂਗਰਸ ਦੇ ਕੁਝ ਵੱਡੇ ਨੇਤਾ 2022 'ਚ ਮੁੱਖ ਭੂਮਿਕਾ 'ਚ ਆਉਣਾ ਚਾਹੁੰਦੇ ਹਨ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਸਰਕਾਰ ਨੂੰ ਇਕ ਵਾਰ ਮੁੜ ਰਿਪੀਟ ਕਰਨਾ ਚਾਹੁੰਦੀ ਹੈ। ਨਵਜੋਤ ਸਿੰਘ ਸਿੱਧੂ ਦੇ ਕਾਂਗਰਸ 'ਚ ਹਾਸ਼ੀਏ 'ਚ ਜਾਣ ਤੋਂ ਬਾਅਦ ਕਾਂਗਰਸ ਦੇ 2 ਸੀਨੀਅਰ ਨੇਤਾਵਾਂ ਨੇ ਭੱਖਦੇ ਮੁੱਦਿਆਂ ਨੂੰ ਲੈ ਕੇ ਕੈਪਟਨ ਸਰਕਾਰ 'ਤੇ ਹਮਲਾ ਜਾਰੀ ਰੱਖਿਆ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਸਮੇਂ- ਸਮੇਂ 'ਤੇ ਕੈਪਟਨ ਨੂੰ ਪੱਤਰ ਲਿਖਦੇ ਰਹੇ ਤੇ ਉਨ੍ਹਾਂ ਪੱਤਰਾਂ ਨੂੰ ਮੀਡੀਆ 'ਚ ਕਾਫੀ ਜਗ੍ਹਾ ਮਿਲੀ। ਹੌਲੀ-ਹੌਲੀ ਕਾਂਗਰਸ ਦੀ ਗੁਟਬੰਦੀ ਵਧਦੀ ਗਈ ਤੇ ਹੁਣ ਜਦਕਿ ਸਮਾਂ ਘੱਟ ਰਹਿ ਗਿਆ ਹੈ, ਹੁਣ ਸਿਆਸੀ ਸਰਗਰਮੀਆਂ ਸਿਖਰ 'ਤੇ ਪਹੁੰਚ ਗਈਆਂ ਹਨ। ਬੀਤੇ ਦਿਨੀਂ ਨਾਜਾਇਜ਼ ਤੇ ਜ਼ਹਿਰੀਲੀ ਸ਼ਰਾਬ ਨਾਲ ਵੱਡੀ ਗਿਣਤੀ 'ਚ ਲੋਕਾਂ ਦੇ ਮਰਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਦੂਲੋ ਤੇ ਬਾਜਵਾ ਨੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ, ਉਸ ਨੂੰ ਮੀਡੀਆ ਨੇ ਪ੍ਰਮੁੱਖਤਾ ਨਾਲ ਦਿਖਾਇਆ ਸੀ, 'ਤੇ ਹੁਣ ਕਾਂਗਰਸ ਦੀ ਲੜਾਈ ਆਰ-ਪਾਰ ਦੀ ਹੁੰਦੀ ਨਜ਼ਰ ਆ ਰਹੀ ਹੈ। ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ, ਭਾਵ ਜੋ ਇਕ-ਦੂਜੇ 'ਤੇ ਲੁਕ ਕੇ ਵਾਰ ਕਰ ਰਹੇ ਸਨ, ਉਹ ਹੁਣ ਲੋਕਾਂ ਦੇ ਸਾਹਮਣੇ ਆਉਣਗੇ।

ਇਹ ਵੀ ਪੜ੍ਹੋ: ਦਰਿੰਦਗੀ ਦੀਆਂ ਹੱਦਾਂ ਪਾਰ, ਮਾਂ ਨਾਲ ਸੁੱਤੀ ਮਾਸੂਮ ਨੂੰ ਅਗਵਾ ਕਰ ਗੁਆਂਢੀ ਨੇ ਬਣਾਇਆ ਹਵਸ ਦਾ ਸ਼ਿਕਾਰ

ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਨ ਨੂੰ ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਨੂੰ ਪਾਰਟੀ 'ਚੋਂ ਕੱਢਣ ਦੀ ਜੋ ਮੰਗ ਰੱਖੀ ਹੈ, ਯਕੀਨਨ ਕਾਂਗਰਸ 'ਚ ਇਕ ਨਵੀਂ ਸਿਆਸੀ ਦਿਸ਼ਾ ਵੱਲ ਸੰਕੇਤ ਕਰਦੀ ਹੈ। ਕੈਪਟਨ ਤੇ ਉਨ੍ਹਾਂ ਦੀ ਟੀਮ ਹਾਈਕਮਾਨ ਨੂੰ ਕਿਸੇ ਹੱਦ ਤੱਕ ਸੰਤੁਸ਼ਟ ਕਰਨ 'ਚ ਸਫਲ ਹੋਈ ਹੈ ਕਿ ਇਨ੍ਹਾਂ ਦੋਵਾਂ ਨੇਤਾਵਾਂ ਦੀਆਂ ਸਰਗਰਮੀਆਂ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ, ਇਸ ਲਈ ਇਨ੍ਹਾਂ 'ਤੇ ਕਾਰਵਾਈ ਕੀਤੇ ਜਾਣਾ ਹੀ ਪਾਰਟੀ ਦੇ ਹਿੱਤ 'ਚ ਹੈ। ਹਾਈਕਮਾਨ ਤੋਂ ਕੁਝ ਨਾ ਕੁਝ ਹਾਂ-ਪੱਖੀ ਸੰਦੇਸ਼ ਜ਼ਰੂਰ ਸੂਬਾ ਪ੍ਰਧਾਨ ਨੂੰ ਮਿਲੇ ਹੋਣਗੇ ਨਹੀਂ ਤਾਂ ਉਹ ਇੰਨੇ ਵੱਡੇ ਨੇਤਾਵਾਂ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕਦੇ ਨਾ ਕਰਦੇ।
ਹੁਣ ਗੱਲ ਇਹ ਹੈ ਕਿ ਬਾਜਵਾ ਤੇ ਦੂਲੋ ਕਿਸ ਤਰ੍ਹਾਂ ਆਪਣੀ ਕਾਰਵਾਈ ਨੂੰ ਹਾਈਕਮਾਨ ਸਾਹਮਣੇ ਜਾਇਜ਼ ਠਹਿਰਾਉਂਦੇ ਹਨ ਕਿਉਂਕਿ ਜੋ ਵੀ ਮੁੱਦੇ ਉਨ੍ਹਾਂ ਨੇ ਚੁੱਕੇ ਹਨ, ਉਹ ਆਮ ਲੋਕਾਂ ਨਾਲ ਸਬੰਧਤ ਹਨ ਜਾਂ ਕਿਸਾਨਾਂ ਨਾਲ ਸਬੰਧਤ ਹਨ। ਕੀ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਦੇ ਕਿਸੇ ਵੱਡੇ ਨੇਤਾ ਦੀ ਇੰਨਾ ਵੱਡਾ ਹਮਲਾ ਬੋਲਣ ਤੋਂ ਪਹਿਲਾਂ ਕੋਈ ਸੰਕੇਤਕ ਸਹਿਮਤੀ ਲਈ ਸੀ? ਕੈਪਟਨ ਤੇ ਜਾਖੜ ਨੇ ਇਸ ਮੁੱਦੇ 'ਤੇ ਇਕਜੁੱਟ ਹੋ ਕੇ ਦੋਵੇਂ ਵੱਡੇ ਨੇਤਾਵਾਂ ਨੂੰ ਪਾਰਟੀ 'ਚੋਂ ਕੱਢਣ ਦੀ ਜੋ ਮੰਗ ਕੀਤੀ ਹੈ, ਉਸ ਨਾਲ ਇਹ ਜੰਗ ਹੁਣ ਰੁਕਣ ਵਾਲੀ ਨਹੀਂ ਹੈ। ਇਸ ਜੰਗ 'ਚ ਕਿਹੜਾ ਗੁਟ ਜੇਤੂ ਰਹੇਗਾ, ਇਹ ਤਾਂ ਆਉਣ ਵਾਲੇ ਸਮਾਂ ਹੀ ਦੱਸੇਗਾ ਪਰ ਜਿੰਨੀ ਦੇਰ ਲੜਾਈ ਚੱਲੇਗੀ, ਓਨੀ ਦੇਰ ਕਾਂਗਰਸ ਪਾਰਟੀ ਦੀ ਫਜ਼ੀਹਤ ਹੁੰਦੀ ਰਹੇਗੀ।ਇਸ ਜੰਗ 'ਚ ਗੇਂਦ ਹੁਣ ਹਾਈਕਮਾਨ ਦੇ ਪਾਲੇ 'ਚ ਚਲੀ ਗਈ ਹੈ ਤੇ ਉਹ ਇਸ ਨੂੰ ਕਿਸ ਤਰ੍ਹਾਂ ਹੱਲ ਕਰਵਾਉਂਦਾ ਹੈ, ਇਹ ਉਸ 'ਤੇ ਨਿਰਭਰ ਹੈ। ਫਿਲਹਾਲ ਤਾਂ ਹਾਈਕਮਾਨ ਰਾਜਸਥਾਨ ਦੇ ਮੁੱਦੇ 'ਤੇ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ ਤੇ ਪਾਰਟੀ ਦਾ ਪੂਰੇ ਦੇਸ਼ 'ਚ ਮਜ਼ਾਕ ਉੱਡ ਰਿਹਾ ਹੈ। ਜਿਥੇ ਕੈਪਟਨ ਗੁਟ ਹੁਣ ਇਨ੍ਹਾਂ ਨੇਤਾਵਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਕੇ ਹੀ ਦਮ ਲਵੇਗਾ, ਉਥੇ ਇਹ ਨੇਤਾ ਆਪਣੀ ਅਗਲੀ ਰਾਜਨੀਤੀ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਿਆਸੀ ਚਾਲ ਚੱਲਦੇ ਹਨ, ਉਸ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ।

ਇਹ ਵੀ ਪੜ੍ਹੋ:  ਘਰੇਲੂ ਕਲੇਸ਼ ਦੇ ਚੱਲਦਿਆਂ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ

ਜਿਥੋਂ ਤੱਕ ਪ੍ਰਤਾਪ ਸਿੰਘ ਬਾਜਵਾ ਦਾ ਸਵਾਲ ਹੈ, ਉਹ ਗੁਰਦਾਸਪੁਰ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ, ਇਸ ਲਈ ਗੁਰਦਾਸਪੁਰ ਤੇ ਪਠਾਨਕੋਟ 'ਚ ਉਨ੍ਹਾਂ ਦਾ ਸਮਰਥਨ ਹੋਣਾ ਸੁਭਾਵਿਕ ਹੈ। ਇਸ ਹਲਕੇ ਤੋਂ ਕਿੰਨੇ ਨੇਤਾ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ, ਇਸ 'ਤੇ ਚਰਚਾ ਸ਼ੁਰੂ ਹੋ ਗਈ ਹੈ। ਸੁਜਾਨਪੁਰ ਤੋਂ ਚੋਣ ਲੜ ਚੁੱਕੇ ਬਾਜਵਾ ਗੁਟ ਦੇ ਇਕ ਨੇਤਾ ਦਾ ਕੱਲ ਫੇਸਬੁੱਕ 'ਤੇ ਆਇਆ ਕੁਮੈਂਟ ਕਾਫੀ ਚਰਚਾ 'ਚ ਰਿਹਾ। ਇਸੇ ਤਰ੍ਹਾਂ ਸੁਨੀਲ ਜਾਖੜ ਵੀ ਗੁਰਦਾਸਪੁਰ ਤੋਂ 2 ਵਾਰ ਸੰਸਦੀ ਚੋਣ ਲੜ ਚੁੱਕ ਹਨ ਤੇ ਉਨ੍ਹਾਂ ਨੂੰ ਚੋਣਾਂ 'ਚ ਬਾਜਵਾ ਗੁਟ ਤੋਂ ਕਿੰਨਾ ਸਮਰਥਨ ਮਿਲਿਆ ਜਾਂ ਕਿੰਨਾ ਵਿਰੋਧ ਹੋਇਆ, ਉਸ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਹਨ। ਹੁਣ ਬਾਜਵਾ-ਦੂਲੋ ਦਾ ਸਿਆਸੀ ਭਵਿੱਖ ਹਾਈਕਮਾਨ ਦੇ ਹੱਥ ਹੈ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਨੇਤਾਵਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਉਹ ਕਿਤੇ ਹੋਰ ਆਪਣਾ ਭਵਿੱਖ ਭਾਲ ਰਹੇ ਹਨ ਤਾਂ ਯਕੀਨਨ ਇਸ ਦਾ ਫਾਇਦਾ ਕੈਪਟਨ ਟੀਮ ਨੂੰ ਹੋਵੇਗਾ।


author

Shyna

Content Editor

Related News