ਐਕਸਾਈਜ਼ ਵਿਭਾਗ ਨੇ 45 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ

Wednesday, Apr 05, 2023 - 05:12 PM (IST)

ਐਕਸਾਈਜ਼ ਵਿਭਾਗ ਨੇ 45 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ

ਬਟਾਲਾ/ਘੁਮਾਣ (ਗੋਰਾਇਆ) : ਐਕਸਾਈਜ਼ ਵਿਭਾਗ ਨੇ ਸਰਕਲ ਕਾਹਨੂੰਵਾਨ ਦੇ ਇਕ ਪਿੰਡ ’ਚੋਂ ਛਾਪੇਮਾਰੀ ਦੌਰਾਨ 45 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਐਕਸਾਈਜ਼ ਈ. ਟੀ. ਓ. ਰਜਿੰਦਰ ਤਨਵਰ ਦੀ ਅਗਵਾਈ ਹੇਠ ਐਕਸਾਈਜ਼ ਇੰਸਪੈਕਟਰ ਅਜੈ ਕੁਮਾਰ, ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ, ਐਕਸਾਈਜ਼ ਪੁਲਸ ਸਟਾਫ ਏ. ਐੱਸ. ਆਈ. ਜਸਪਿੰਦਰ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਸਰਕਲ ਕਾਹਨੂੰਵਾਨ ਦੇ ਇੰਚਾਰਜ ਸੋਨੂੰ ਅਠਵਾਲ, ਹੌਲਦਾਰ ਪਵਨ ਕੁਮਾਰ, ਵਿਸ਼ਾਲ, ਗਾਮਾ ’ਤੇ ਅਧਾਰਿਤ ਰੇਡ ਟੀਮ ਵੱਲੋਂ ਸਰਕਲ ਕਾਹਨੂੰਵਾਨ ਦੇ ਪਿੰਡ ਭੱਟੀਆਂ ਨਜ਼ਦੀਕ ਪਿੰਡੋਂ ਬਾਹਰ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਇਕ ਨੌਜਵਾਨ ਮੋਟਸਾਈਕਲ ’ਤੇ ਪਾਲੀਥੀਨ ਲਿਫਾਫਿਆਂ ’ਚ ਬੰਦ ਨਾਜਾਇਜ਼ ਦੇਸੀ ਸ਼ਰਾਬ ਲੈ ਕੇ ਆ ਰਿਹਾ ਹੈ , ਜੋ ਪੁਲਸ ਪਾਰਟੀ ਨੂੰ ਦੇਖ ਸ਼ਰਾਬ ਸੁੱਟ ਕੇ ਦੌੜ ਗਿਆ, ਜਿਸਨੂੰ ਚੈੱਕ ਕਰਨ ’ਤੇ 45 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਪਰੰਤ ਐਕਸਾਈਜ਼ ਵਿਭਾਗ ਨੇ ਸ਼ਰਾਬ ਨੂੰ ਨਸ਼ਟ ਕਰ ਦਿੱਤਾ।


author

Gurminder Singh

Content Editor

Related News