ਬਟਾਲਾ ਪੁਲਸ ਵੱਲੋਂ ਦੇਸੀ ਪਿਸਤੌਲ ਤੇ ਚੋਰੀ ਦੇ ਮੋਟਰਸਾਈਕਲ ਸਮੇਤ 3 ਕਾਬੂ, ਇਸ ਗੈਂਗਸਟਰ ਲਈ ਕਰਦੇ ਸਨ ਕੰਮ

Monday, Sep 12, 2022 - 07:07 PM (IST)

ਬਟਾਲਾ ਪੁਲਸ ਵੱਲੋਂ ਦੇਸੀ ਪਿਸਤੌਲ ਤੇ ਚੋਰੀ ਦੇ ਮੋਟਰਸਾਈਕਲ ਸਮੇਤ 3 ਕਾਬੂ, ਇਸ ਗੈਂਗਸਟਰ ਲਈ ਕਰਦੇ ਸਨ ਕੰਮ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ਪੁਲਿਸ ਨੇ ਕਾਨਫ਼ਰੰਸ ਕਰ  ਸੀਈਏ ਪੁਲਿਸ ਟੀਮ ਵੱਲੋਂ ਤਿੰਨ ਨੌਜਵਾਨਾਂ ਨੂੰ 2 ਦੇਸੀ ਪਿਸਤੌਲਾਂ ਤੇ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਅਧਿਕਾਕੀ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਜਲਦ ਅਮੀਰ ਹੋਣ ਦੀ ਚਾਹਤ ਨਾਲ ਛੋਟੀ ਉਮਰ ਤੋਂ ਹੀ ਅਪਰਾਧਿਕ ਗਤੀਵਿਧੀਆਂ 'ਚ ਜੁੜੇ ਸਨ।  

ਇਹ ਵੀ ਪੜ੍ਹੋ : ਲੁਧਿਆਣਾ ਵਿਖੇ ਦੋ ਗੁੱਟਾਂ 'ਚ ਹੋਈ ਤਕਰਾਰ ਮਗਰੋਂ ਚਲੀਆਂ ਗੋਲੀਆਂ, ਮਾਮਲੇ ਦੀ ਜਾਂਚ 'ਚ ਜੁਟੀ ਪੁਲਸ

ਉਥੇ ਹੀ ਬਟਾਲਾ ਦੇ ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਤਿੰਨ ਨੌਜਵਾਨ ਰਣਜੋਧ ਸਿੰਘ , ਡੇਵਿਡ ਮਸੀਹ ਅਤੇ ਸੁਨੀਲ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਹੁਣ ਇਹਨਾਂ ਕੋਲ ਦੋ ਦੇਸੀ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਚੋਰੀ ਕੀਤੇ 5 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਇਕ ਨਾਮਵਰ ਗੈਂਗਸਟਰ ਮਨਦੀਪ ਸਿੰਘ ਤੂਫ਼ਾਨ ਦੇ ਸੰਪਰਕ 'ਚ ਸਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ' 'ਚ ਸਨ।

PunjabKesari

ਪੁਲਸ ਨੇ ਸਮਾਂ ਰਹਿੰਦੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਉਥੇ ਹੀ ਪੁਲਿਸ ਅਧਕਾਰੀ ਨੇ ਕਿਹਾ ਕਿ ਇਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


author

Anuradha

Content Editor

Related News