ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ, ਨੌਜਵਾਨ ਦੀ ਮੌਤ

03/14/2024 5:59:29 PM

ਕਾਲਾ ਅਫਗਾਨਾ/ਧਿਆਨਪੁਰ (ਬਲਵਿੰਦਰ) : ਅੱਜ ਤੜਕਸਾਰ ਪਿੰਡ ਮੁਰੀਦਕੇ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਹਸਨਪੁਰਕਲਾ ਸਵੇਰ ਦੇ ਸਮੇਂ ਫਤਿਹਗੜ੍ਹ ਚੂੜੀਆਂ ਨੂੰ ਆਪਣੇ ਸਾਥੀਆਂ ਨਾਲ ਲੇਬਰ ਦਾ ਕੰਮ ਕਰਨ ਜਾ ਰਿਹਾ ਸੀ ਤੇ ਰਸਤੇ ’ਚ ਪਹਿਲਾਂ ਉਹ ਅੱਡਾ ਕਾਲਾ ਅਫਗਾਨਾ ’ਤੇ ਰੁਕਦੇ ਹਨ ਤੇ ਉਸ ਤੋਂ ਬਾਅਦ ਉਹ ਫਤਿਹਗੜ੍ਹ ਚੂੜੀਆਂ ਨੂੰ ਚਲੇ ਜਾਂਦੇ ਹਨ। 

ਰਣਜੀਤ ਸਿੰਘ ਪੁੱਤਰ ਸੁੱਚਾ ਸਿੰਘ ਦੀ ਕੱਪੜਿਆਂ ਵਾਲੀ ਕਿੱਟ ਕਾਲਾ ਅਫਗਾਨਾ ਅੱਡੇ ’ਤੇ ਰਹਿ ਜਾਂਦੀ ਹੈ ਤੇ ਉਸ ਨੂੰ ਲੈਣ ਲਈ ਦੁਬਾਰਾ ਕਾਲਾ ਅਫਗਾਨਾ ਅੱਡੇ ’ਤੇ ਆਉਂਦਾ ਹੈ ਤੇ ਜਦ ਉਹ ਫਤਿਹਗੜ੍ਹ ਚੂੜੀਆਂ ਨੂੰ ਜਾਂਦਾ ਹੈ ਤਾਂ ਅੱਡਾ ਮੁਰੀਦਕੇ ਤੇ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਇੱਕ ਲੱਗੇ ਬੋਰਡ ਵਿਚ ਵੱਜ ਜਾਂਦਾ ਹੈ। ਸਵੇਰੇ ਦਿਨ ਚੜ੍ਹਦੇ ਸਾਰ ਹੀ ਜਦ ਇਸ ਦੇ ਕੋਲ ਜਾ ਕੇ ਪਿੰਡ ਵਾਸੀ ਦੇਖਦੇ ਹਨ ਤਾਂ ਉਸ ਦੀ ਮੌਤ ਹੋ ਚੁੱਕੀ ਹੁੰਦੀ ਹੈ। ਉਸ ਸਮੇਂ ਹੀ ਚੌਕੀ ਕਾਲਾ ਅਫਗਾਨਾ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਸ ਮੌਕੇ ’ਤੇ ਜਦ ਆਉਂਦੀ ਹੈ ਤੇ ਉਸ ਦੇ ਮਾਪਿਆਂ ਨੂੰ ਦੱਸਿਆ ਜਾਂਦਾ ਹੈ। ਪੁਲਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।


Gurminder Singh

Content Editor

Related News