ਫੁੱਲ ਐੱਚ ਡਿਸਪਲੇ ਅਤੇ ਐਂਡ੍ਰਾਇਡ ਮਾਰਸ਼ਮੈਲੋ ਨਾਲ ਲਾਂਚ ਹੋਇਆ Zmax Pro ਸਮਾਰਟਫੋਨ
Tuesday, Jul 19, 2016 - 01:36 PM (IST)

ਜਲੰਧਰ- ਜ਼ੈੱਡ. ਟੀ. ਈ ਨੇ ਅਮਰੀਕਾ ''ਚ ਆਯੋਜਿਤ ਇਕ ਈਵੈਂਟ ''ਚ ਆਪਣਾ ਸੀਰੀਜ ਦਾ ਤੀਜਾ ਨਵਾਂ ਸਮਾਰਟਫੋਨ ਜੈੱਡਮੈਕਸ ਪ੍ਰੋ ਲਾਂਚ ਕਰ ਦਿੱਤਾ ਹੈ। ਜ਼ੈੱਡ. ਟੀ. ਈ ਜ਼ੈੱਡਮੈਕਸ ਪ੍ਰੋ ਸਮਾਰਟਫੋਨ ਮੈਟਰੋ ਪੀ. ਸੀ. ਐੱਸ ''ਤੇ ਇਕ ਅਗਸਤ ਤੋਂ 99 ਡਾਲਰ (ਕਰੀਬ 6, 600 ਰੁਪਏ) ਦੀ ਕੀਮਤ ''ਤੇ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ 31 ਜੁਲਾਈ ਤੋਂ ਪਹਿਲਾਂ ਜ਼ੈੱਡਮੈਕਸ ਪ੍ਰੋ ਪ੍ਰੀ-ਬੁਕਿੰਗ ਕਰਾਉਣ ਵਾਲੇ ਗਾਹਕਾਂ ਨੂੰ ਕੰਪਨੀ ਫੋਨ ਖਰੀਦਣ ''ਤੇ ਇਕ ਲੈਦਰ ਕੇਸ ਵੀ ਮੁਫਤ ਦੇਵੇਗੀ ।
ਸਮਾਰਫੋਨ ਦੀਆ ਖਾਸਿਅਤਾਂ
ਡਿਸਪਲੇ- ਜ਼ੈੱਡਮੈਕਸ ਪ੍ਰੋ ''ਚ (1080x1920 ਪਿਕਸਲ) ਰੈਜ਼ੋਲਿਊਸ਼ਨ ਦੀ 6 ਇੰਚ ਫੁੱਲ-ਐੱਚ. ਡੀ ਡਿਸਪਲੇ ਹੈ।
ਪ੍ਰੋਸੈਸਰ- ਫੋਨ ''ਚ 1.5 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 617 ਚਿਪਸੈੱਟ ਅਤੇ ਗ੍ਰਾਫਿਕਸ ਲਈ ਐਡਰੀਨੋ 405 ਜੀ. ਪੀ. ਯੂ ਹੈ।
ਰੈਮ ਮੈਮਰੀ- ਜੈੱਡ. ਟੀ. ਈ ਦੇ ਇਸ ਫੋਨ ''ਚ 2 ਜੀ. ਬੀ ਰੈਮ ਹੈ।
ਸਟੋਰੇਜ ਮੈਮਰੀ- ਇਨ-ਬਿਲਟ ਸਟੋਰੇਜ 32 ਜੀਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਵਧਾਇਆ ਜਾ ਸਕਦਾ ਹੈ।
ਕੈਮਰਾ- ਜੈੱਡਮੈਕਸ ਪ੍ਰੋ ''ਚ ਐੱਲ. ਈ. ਡੀ ਫਲੈਸ਼ ਅਤੇ ਪੀ. ਡੀ. ਏ ਐੱਫ (ਫੇਸ ਡਿਟੈਕਸ਼ਨ ਆਟੋ ਫੋਕਸ) ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫ੍ਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਰਿਅਰ ''ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ।
ਓ.ਐੱਸ- ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ।
ਬੈਟਰੀ ਪਾਵਰ-ਫੋਨ ਨੂੰ ਪਾਵਰ ਦੇਣ ਲਈ 3400 ਐੱਮ. ਏ. ਐੱਚ ਦੀ ਬੈਟਰੀ ਮੌਜੂਦ ਹੈ। ਇਹ ਸਮਾਰਟਫੋਨ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ ।
ਕੁੱਝ ਹੋਰ ਖਾਸ ਫੀਚਰਸ- 4ਜੀ ਐੱਲ. ਟੀ. ਈ ਤੋਂ ਇਲਾਵਾ ਇਸ ਫੋਨ ''ਚ ਕੁਨੈੱਕਟੀਵਿਟੀ ਲਈ 3ਜੀ, ਯੂ ਐੱਸ. ਬੀ ਟਾਈਪ-ਸੀ ਪੋਰਟ, ਬਲੂਟੁੱਥ, ਵਾਈ-ਫਾਈ, ਜੀ. ਪੀ. ਐੱਸ, ਜੀ. ਪੀ. ਆਰ. ਐੱਸ/ਏਜ਼ ਜਿਵੇਂ ਫੀਚਰ ਮੌਜੂਦ ਹਨ।